ਸਾਵਧਾਨ 10 ਰੁਪਏ ਦਾ ਸਿੱਕਾ ਬਣ ਸਕਦਾ ਹੈ ਜੇਲ੍ਹ ਜਾਣ ਦਾ ਕਾਰਨ – ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼


RBI again issued guidelines on one and ten rupees coin

ਭਾਰਤੀ ਰਿਜ਼ਰਵ ਬੈਂਕ ਨੇ ਨਿਰਦੇਸ਼ ਦਿੱਤੇ ਸੀ ਕਿ ਜੋ ਕੋਈ 10 ਰੁਪਏ ਦੇ ਸਿੱਕੇ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਬਾਵਜੂਦ ਇਸ ਦੇ ਕੁਝ ਥਾਵਾਂ ਤੋਂ ਸਿੱਕਾ ਨਾ ਲੈਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਕਈ ਵਾਰ 10 ਰੁਪਏ ਦੇ ਸਿੱਕੇ ਨਾ ਲਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਲਈ ਭਾਰਤੀ ਰਿਜ਼ਰਵ ਬੈਂਕ ਕਈ ਵਾਰ ਨਿਰਦੇਸ਼ ਜਾਰੀ ਕਰ ਚੁੱਕਿਆ ਹੈ ਕਿ ਬਾਜ਼ਾਰ ਵਿੱਚ ਉਪਲੱਬਧ ਹਰ ਤਰ੍ਹਾਂ ਦੇ 10 ਰੁਪਏ ਦੇ ਸਿੱਕੇ ਯੋਗ ਹਨ।

ਰਿਜ਼ਰਵ ਬੈਂਕ ਨੇ ਕਿਹਾ ਕਿ ਸਾਰੇ ਸਿੱਕੇ ਨਿਯਮਾਂ ਤਹਿਤ ਜਾਰੀ ਕੀਤੇ ਗਏ ਹਨ। ਇਸ ਲਈ ਸਾਰੇ ਸੱਕੇ ਯੋਗ ਹਨ। ਜੇ ਕੋਈ ਵਿਅਕਤੀ ਸਿੱਕਾ ਲੈਣੋਂ ਮਨ੍ਹਾ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਅਜਿਹਾ ਕਰਨਾ ਅਪਰਾਧ ਹੈ। RBI ਨੇ ਕਿਹਾ ਕਿ ਅਜਿਹਾ ਕਰਨ ਵਾਲੇ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ।

ਇਨ੍ਹੀਂ ਦਿਨੀਂ ਸਿੱਕਿਆਂ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਸਿੱਕੇ ਯੋਗ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਮਹਿਜ਼ 100 ਕਿਲੋਮੀਟਰ ਦੂਰ ਰੇਵਾੜੀ ਵਿੱਚ 10 ਰੁਪਏ ਦਾ ਕੋਈ ਵੀ ਸਿੱਕਾ ਨਹੀਂ ਲਿਆ ਜਾ ਰਿਹਾ। ਇੱਥੋਂ ਤਕ ਕਿ ਦਿੱਲੀ-ਐਨਸੀਆਰ ਵਿੱਚ ਵੀ ਸਾਰੇ ਸਿੱਕੇ ਆਸਾਨੀ ਨਾਲ ਸਵੀਕਾਰ ਨਹੀਂ ਕੀਤੇ ਜਾ ਰਹੇ।

ਦੇਸ਼ ਭਰ ਤੋਂ 10 ਰੁਪਏ ਦੇ ਸਿੱਕੇ ਨਾ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਕਸਰ ਲੋਕ ਇੱਕ ਰੁਪਏ ਦਾ ਛੋਟਾ ਸਿੱਕਾ ਤੇ ਬਗੈਰ ਰੁਪਏ ਦੇ ਚਿੰਨ੍ਹ ਵਾਲਾ 10 ਰੁਪਏ ਦਾ ਸਿੱਕਾ ਲੈਣੋਂ ਮਨ੍ਹਾ ਕਰ ਦਿੰਦੇ ਹਨ। ਬੈਂਕ ਅਧਿਕਾਰੀ ਦੱਸਦੇ ਹਨ ਕਿ ਜਦੋਂ ਨੋਟਬੰਦੀ ਹੋਈ ਸੀ ਤਾਂ ਬਾਜ਼ਾਰ ਵਿੱਚ ਵੱਡੇ ਪੱਧਰ ’ਤੇ ਸਿੱਕੇ ਉਤਾਰੇ ਗਏ ਸੀ ਪਰ ਜਦੋਂ ਸਿੱਕਿਆਂ ਨੂੰ ਵਾਪਸ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਲਿਆਂਦਾ ਗਿਆ ਤਾਂ ਬੈਂਕ ਅਧਿਕਾਰੀ ਕੰਨੀਂ ਕਤਰਾਉਣ ਲੱਗੇ। ਬੈਂਕਾਂ ਦਾ ਕਹਿਣਾ ਸੀ ਕਿ ਨੋਟ ਤਾਂ ਮਸ਼ੀਨ ਨਾਲ ਗਿਣੇ ਜਾ ਸਕਦੇ ਹਨ, ਸਿੱਕਿਆਂ ਦਾ ਕੀ ਕਰੀਏ? ਬੈਂਕਾਂ ਵਿੱਚ ਉਂਞ ਵੀ ਮੁਲਾਜ਼ਮਾਂ ਦੀ ਕਿੱਲਤ ਰਹਿੰਦੀ ਹੈ।


LEAVE A REPLY