ਉੱਤਰੀ ਭਾਰਤ ਲਈ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਚੇਤਾਵਨੀ, 13-14 ਫਰਵਰੀ ਨੂੰ ਫਿਰ ਹੋਏਗੀ ਗੜ੍ਹੇਮਾਰੀ


Hailstorm

ਦਿੱਲੀ-ਐਨਸੀਆਰ ਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਚ ਇੱਕ ਵਾਰ ਫੇਰ ਬਾਰਸ਼ ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ 13-14 ਫਰਵਰੀ ਨੂੰ ਦਿੱਲੀ ਸਮੇਤ ਉੱਤਰੀ ਭਾਰਤ ਚ ਮੀਂਹ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦਿਨ ਦਿੱਲੀ ਚ ਗੜ੍ਹੇਮਾਰੀ ਹੋਵੇਗੀ। ਪੰਜਾਬ ਤੇ ਹਰਿਆਣਾ ਵਿੱਚ ਵੀ ਮੌਸਮ ਵਿਗੜਣ ਦੀ ਸੰਭਵਾਨਾ ਹੈ।

ਵਿਭਾਗ ਮੁਤਾਬਕ 15 ਨੂੰ ਵੀ ਗੜ੍ਹੇਮਾਰੀ ਹੋ ਸਕਦੀ ਹੈ ਪਰ 16 ਨੂੰ ਮੌਸਮ ਸਾਫ ਹੋ ਜਾਵੇਗਾ। ਇਸ ਨਾਲ ਠੰਢ ਚ ਵਾਧਾ ਹੋ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਚ 7 ਫਰਵਰੀ ਨੂੰ ਗੜ੍ਹੇਮਾਰੀ ਹੋਈ। ਇਸ ਕਾਰਨ ਦਿੱਲੀ ਦੀਆਂ ਸੜਕਾਂ ਚਿੱਟੀਆਂ ਹੋ ਗਈਆਂ ਸੀ। ਪੰਜਾਬ ਤੇ ਹਰਿਆਣਾ ਵਿੱਚ ਵੀ ਗੜ੍ਹੇਮਾਰੀ ਨਾਲ ਫਸਲਾਂ ਦੀ ਨੁਕਸਾਨ ਹੋਇਆ ਸੀ।

ਮੌਸਮ ਵਿਭਾਗ ਦੇ ਮੁਖੀ ਮ੍ਰਿਤਯੂੰਜੈ ਮਹਾਪਾਤਰਾ ਮੁਤਾਬਕ ਦਿੱਲੀ ਐਨਸੀਆਰ ਚ ਇਹ ਗੜ੍ਹੇਮਾਰੀ ਵੈਸਟਰਨ ਡਿਸਟਰਬੈਂਸ ਕਰਕੇ ਹੋਈ ਸੀ। ਉਂਝ ਪਹਾੜਾਂ ਤੇ ਹੋਣ ਵਾਲੀ ਬਰਫਬਾਰੀ ਵੀ ਇਸ ਦਾ ਮੁੱਖ ਕਾਰਨ ਹੈ। ਗੜ੍ਹੇਮਾਰੀ ਕਰਕੇ ਕਿਸਾਨਾਂ ਦੀ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਕਈ ਥਾਂਵਾਂ ਤੇ ਕੱਚੇ ਮਕਾਨ ਵੀ ਡਿੱਗ ਗਏ ਸੀ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

  • 175
    Shares

LEAVE A REPLY