ਭਾਰਤੀ ਨੌਜਵਾਨ ਨੇ ਕੀਤਾ ਕਮਾਲ – ਹਿੰਦੀ ਅਤੇ ਭੋਜਪੁਰੀ ਬੋਲੀ ਬੋਲਨ ਵਾਲੀ ਰੋਬੋਟ ਕੁੜੀ ਰਸ਼ਮੀ, ਚੰਗੀ ਤਰ੍ਹਾਂ ਸਮਝਦੀ ਹੈ ਇੰਸਾਨੀ ਜਜ਼ਬਾਤ


ਰਾਂਚੀ ਦੇ ਰੰਜੀਤ ਸ਼੍ਰੀਵਾਸਤਵ ਨੇ ਰੋਬੋਟ ਬਣਾਈ ਹੈ, ਜਿਸ ਦੀ ਖਾਸ ਗੱਲ ਹੈ ਕਿ ਇਹ ਹਿੰਦੀ ਬੋਲਦੀ ਹੈ। ਇਸ ਦੇ ਨਾਲ ਹੀ ਇਹ ਦੁਨੀਆ ਦੀ ਪਹਿਲੀ ਅਜਿਹੀ ਰੋਬੋਟ ਹੈ ਜੋ ਭੋਜਪੁਰੀ ਵੀ ਬੋਲ ਸਕਦੀ ਹੈ। ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛਣ ਤੇ ਇਹ ਉਸ ਦਾ ਜਵਾਬ ਵੀ ਦਿੰਦੀ ਹੈ।

ਰੰਜੀਤ ਨੇ ਇਸ ਦਾ ਨਾਂ ਰਸ਼ਮੀ ਰੱਖਿਆ ਹੈ। ਰਸ਼ਮੀ ਨੂੰ ਬਣਾਉਣ ਦਾ ਆਇਡੀਆ ਰੰਜੀਤ ਨੂੰ ਰਜਨੀਕਾਂਤ ਦੀ ਫ਼ਿਲਮ ਰੋਬੋਟ ਦੇਖ ਕੇ ਆਇਆ। ਰੰਜੀਤ ਦਾ ਕਹਿਣਾ ਹੈ ਕਿ ਰੋਬੋਟ ਦੇਖਣ ਤੋਂ ਬਾਅਦ ਉਸ ਦੇ ਬੇਟੇ ਨੇ ਪੁੱਛਿਆ ਪਾਪਾ ਕੀ ਇਹ ਬਣ ਸਕਦਾ ਹੈ ਤਾਂ ਉਸ ਨੇ ਮਨ੍ਹਾਂ ਕਰ ਦਿੱਤਾ। ਬਾਅਦ ਚ ਸੋਚਿਆ ਕਿ ਕੋਸ਼ਿਸ਼ ਕਰਨ ਚ ਕੀ ਜਾਂਦਾ ਹੈ।

ਹਿੰਦੀ ਤੇ ਭੋਜਪੁਰੀ ਚ ਗੱਲ ਕਰਨ ਤੋਂ ਇਲਾਵਾ ਰਸ਼ਮੀ ਭਾਵਨਾਵਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੀ ਹੈ। ਇਸ ਨੂੰ ਬਣਾਉਣ ਲਈ ਰੰਜੀਤ ਨੇ ਜੋ ਵੀ ਟੈਕਨਾਲੌਜੀ ਵਰਤੀ ਹੈ, ਉਹ ਸਭ ਉਸ ਨੇ ਖੁਦ ਤਿਆਰ ਕੀਤੀ ਹੈ। ਇਸ ਨੂੰ ਬਣਾਉਣ ਲਈ ਰੰਜੀਤ ਨੂੰ ਪੂਰੇ 2 ਸਾਲ ਦਾ ਸਮਾਂ ਲੱਗਿਆ।

‘ਰਸ਼ਮੀ’ ਰੋਬੋਟ ਬਣਾਉਣ ਵਾਲਾ ਰੰਜੀਤ ਸ਼੍ਰੀਵਾਤਵ ਇਸ ਨੂੰ ਲੈ ਕੇ ਕਲਰਸ ਦੇ ਸ਼ੋਅ ਇੰਡੀਆ ਗੌਟ ਟੈਲੇਂਟ ਚ ਵੀ ਆ ਚੁੱਕਿਆ ਹੈ। ਇਸ ਦਾ ਪ੍ਰਸਾਰਣ ਵੀ ਟੀਵੀ ਤੇ ਹੋ ਚੁੱਕਿਆ ਹੈ। ਸ਼ੋਅ ਦੇ ਜੱਜਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਰਸ਼ਮੀ ਨੇ ਬੇਬਾਕੀ ਨਾਲ ਦਿੱਤੇ।

ਜੇਕਰ ਇਸ ਨੂੰ ਬਣਾਉਣ ਵਾਲੇ ਰੰਜੀਤ ਦੀ ਗੱਲ ਕਰੀਏ ਤਾਂ ਉਹ ਨੌਨ-ਟੈਕਨੀਕਲ ਬੈਕਗ੍ਰਾਉਂਡ ਤੋਂ ਹੈ। ਉਸ ਨੇ ਮਾਰਕੀਟਿੰਗ ‘ਚ ਐਮਬੀਏ ਕਰਨ ਤੋਂ ਬਾਅਦ ਇੱਕ ਸਾਫਟਵੇਅਰ ਕੰਪਨੀ ‘ਚ ਕੰਮ ਕੀਤਾ ਹੈ। ਉਸ ਨੂੰ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਚ ਇੱਕ ਸਾਲ ਤੇ ਇਸ ਨੂੰ ਬਣਾਉਣ ਚ ਇੱਕ ਸਾਲ ਦਾ ਸਮਾਂ ਲੱਗਿਆ ਹੈ।


LEAVE A REPLY