ਲੁਧਿਆਣਾ – ਦੁਕਾਨਦਾਰ ਹੈਰੋਇਨ ਸਣੇ ਗ੍ਰਿਫਤਾਰ, 53,000 ਦੀ ਡਰੱਗ ਮਨੀ ਫੜੀ


ਲੁਧਿਆਣਾ – ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਥਾਣਾ ਸਦਰ ਦੀ ਪੁਲਸ ਨੇ 23 ਸਾਲਾ ਇਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ, ਜੋ ਕਿ ਜੁੱਤੀਆਂ ਦੀ ਦੁਕਾਨ ਦੀ ਆਡ਼ ਵਿਚ ਆਪਣਾ ਗੋਰਖਧੰਦਾ ਚਲਾ ਰਿਹਾ ਸੀ। ਪੁਲਸ ਨੇ ਉਸ ਦੇ ਕਬਜ਼ੇ ’ਚੋਂ 53,000 ਦੀ ਡਰੱਗ ਮਨੀ, 5 ਲੱਖ ਰੁਪਏ ਦੇ ਇਲੈਕਟ੍ਰੋਨਿਕ ਯੰਤਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਦੋਸ਼ੀ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਦੀ ਪਛਾਣ ਨਿਊ ਸ਼ਿਮਲਾਪੁਰੀ ਚਿਮਨੀ ਰੋਡ ਦੇ ਰਵਿੰਦਰ ਸਿੰਘ ਉਰਫ ਨਿੱਕਾ ਵਜੋਂ ਹੋਈ ਹੈ, ਜਿਸ ਨੂੰ ਥਾਣਾ ਮੁਖੀ ਇੰਸ. ਸੁਖਦੇਵ ਸਿੰਘ ਬਰਾਡ਼ ਦੀ ਟੀਮ ਨੇ ਸਪੈਸ਼ਲ ਚੈਕਿੰਗ ਦੌਰਾਨ 2 ਦਿਨ ਪਹਿਲਾਂ ਕਾਬੂ ਕੀਤਾ, ਜਿਸ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ ਜੋ ਕਿ ਦਿਹਾਤੀ ਇਲਾਕੇ ਜਗਰਾਓਂ ਤੋਂ ਸਮੱਗਲਿੰਗ ਕਰ ਕੇ ਇਥੇ ਲਿਆਂਦੀ ਗਈ ਸੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਦੋਸ਼ ਕਬੂਲ ਕਰਦੇ ਹੋਏ ਕਈ ਸਨਸਨੀਖੇਜ ਖੁਲਾਸੇ ਕੀਤੇ ਹਨ।
ਘਰੋਂ 38 ਮੋਬਾਇਲ, ਲੈਪਟਾਪ, ਬ੍ਰਾਂਡਿਡ 10 ਘਡ਼ੀਆਂ ਅਤੇ ਗੋਗਲਸ ਬਰਾਮਦ
ਲਾਂਬਾਂ ਨੇ ਦੱਸਿਆ ਕਿਛ ਦੇ ਆਧਾਰ ’ਤੇ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਉਸ ਦੇ ਕੋਲੋਂ 53,000 ਦੀ ਡਰੱਗ ਮਨੀ, ਮਹਿੰਗੇ ਅਤੇ ਸਸਤੇ 38 ਮੋਬਾਇਲ ਟੈਬ, ਇਕ ਲੈਪਟਾਪ, 10 ਬ੍ਰਾਂਡਿਡ ਘੜੀਆਂ, 4 ਗੋਗਲਸ, ਇਕ ਕੈਸ਼ ਬਾਕਸ ਅਤੇ ਇਲੈਕਟ੍ਰੋਨਿਕ ਕੰਡਾ ਅਤੇ ਪਲਾਸਟਿਕ ਲਿਫਾਫਿਆਂ ਦਾ ਇਕ ਪੈਕਟ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਇਲੈਕਟ੍ਰੋਨਿਕ ਯੰਤਰਾਂ ਦੀ ਕੀਮਤ ਕਰੀਬ 5 ਲੱਖ ਰੁਪਏ ਹਨ।
ਨਕਦੀ ਨਾ ਹੋਣ ’ਤੇ ਰੱਖ ਲੈਂਦਾ ਸੀ ਸਾਮਾਨ
ਸੁਰਿੰਦਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਖਰੀਦਣ ਆਏ ਸ਼ਖਸ ਕੋਲ ਜੇਕਰ ਨਕਦੀ ਨਹੀਂ ਹੁੰਦੀ ਸੀ ਤਾਂ ਇਹ ਉਨ੍ਹਾਂ ਦੇ ਕੋਲ ਜੋ ਵੀ ਇਲੈਕਟ੍ਰੋਨਿਕ ਜਾਂ ਹੋਰ ਸਾਮਾਨ ਹੁੰਦਾ ਸੀ, ਉਸ ਨੂੰ ਆਪਣੇ ਕੋਲ ਰੱਖ ਕੇ ਨਸ਼ਾ ਦੇ ਦਿੰਦਾ ਸੀ। ਜੋ ਸਾਮਾਨ ਜ਼ਬਤ ਕੀਤਾ ਗਿਆ ਹੈ, ਇਹ ਸਭਾ ਨਸ਼ਾ ਵੇਚ ਕੇ ਇਕੱਠਾ ਕੀਤਾ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਬਰਾਮਦ ਹੋਇਆ ਸਾਮਾਨ ਸਨੈਚਿੰਗ, ਲੁੱਟ ਜਾਂ ਚੋਰੀ ਦਾ ਵੀ ਹੋ ਸਕਦਾ ਹੈ, ਜੋ ਨਸ਼ੇ ਦੇ ਬਦਲੇ ਇਸ ਨੂੰ ਅਪਰਾਧੀ ਦੇ ਕੇ ਗਏ ਹੋਣਗੇ।
ਪਹਿਲਾਂ ਵੀ ਜਾ ਚੁੱਕੈ ਜੇਲ
ਇੰਸਪੈਕਟਰ ਬਰਾਡ਼ ਨੇ ਦੱਸਿਆ ਕਿ ਦੋਸ਼ੀ ਖਿਲਾਫ ਨਸ਼ਾ ਸਮੱਗਲਿੰਗ ਦੇ 3 ਕੇਸ ਲੁਧਿਆਣਾ ਅਤੇ ਇਕ ਕੇਸ ਪੰਚਕੁਲਾ ਵਿਚ ਦਰਜ ਹੈ। ਸ਼ਿਮਲਾਪੁਰੀ ਅਤੇ ਡਾਬਾ ਥਾਣੇ ’ਚ ਦਰਜ ਕੇਸਾਂ ਵਿਚ ਇਹ ਜੇਲ ਜਾ ਚੁੱਕਾ ਹੈ, ਜਦੋਂ ਕਿ ਪੰਚਕੁਲਾ ਵਿਚ ਉਸ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ, ਇਸ ਸਬੰਧੀ ਜਾਣਕਾਰੀ ਲੈਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪਿਛਲੇ ਡੇਢ ਦਹਾਕੇ ਤੋਂ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੈ। ਉਸ ਦੀ ਅਰੋਡ਼ਾ ਪੈਲਸ ਦੇ ਕੋਲ ਜੁੱਤੀਆਂ ਦੀ ਦੁਕਾਨ ਹੈ। ਇਸ ਦੇ ਭਰਾਵਾਂ ’ਤੇ ਵੀ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ। ਜਦੋਂ ਕਿ ਦੋਸ਼ੀ ਦਾ ਕਹਿਣਾ ਹੈ ਕਿ ਉਹ ਨਿਰਦੋਸ਼ ਹੈ।

  • 2.4K
    Shares

LEAVE A REPLY