ਤਿੰਨ ਰਾਜਾਂ ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਬਣਾਏਗੀ ਥਿੰਕ ਗੈਸ, ਥਿੰਕ ਗੈਸ ਨੇ 9 ਜ਼ਿਲਿਆਂ ਦੇ 23000 ਵਰਗ ਕਿਮੀ ਖੇਤਰ ਦੇ ਲਈ ਜਿੱਤੀ ਹੈ ਬੋਲੀ


Think Gas will make City Gas Distribution Network in 3 States

ਲੁਧਿਆਣਾ – ਦੇਸ਼ ਦੀ ਮੋਹਰੀ ਗੈਸ ਇਨਫਰਾਸਟ੍ਰਕਚਰ ਕੰਪਨੀ, ਥਿੰਕ ਗੈਸ ਦੇਸ਼ ਦੇ ਤਿੰਨ ਰਾਜਾਂ ‘ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਸਥਾਪਿਤ ਕਰਨ ਜਾ ਰਹੀ ਹੈ। ਥਿੰਕ ਗੈਸ, ਪੰਜਾਬ, ਮੱਧ ਪ੍ਰਦੇਸ਼ ਅਤੇ ਬਿਹਾਰ ‘ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਸਥਾਪਿਤ ਕਰੇਗੀ। ਇਸਦੇ ਤਹਿਤ ਕੰਪਨੀ ਪਾਈਪਡ ਨੈਚੁਰਲ ਗੈਸ, ਕੰਪ੍ਰੈਸਡ ਨੈਚੁਰਲ ਗੈਸ ਅਤੇ ਨੈਚੁਰਲ ਗੈਸ ਦੀ ਪਹੁੰਚ ਸੁਨਿਸ਼ਚਿਤ ਕਰੇਗੀ। ਥਿੰਕ ਗੈਸ ਦੇ ਫਾਊਂਡਰ ਅਤੇ ਸੀਈਓ, ਹਰਦੀਪ ਸਿੰਘ ਰਾਏ ਨੇ ਦੱਸਿਆ, ‘ਕੰਪਨੀ ਨੇ ਇਸ ਸਾਲ ਅਪ੍ਰੈਲ ‘ਚ ਹੋਈ ਸਿਟੀ ਗੈਸ ਡਿਸਟ੍ਰੀਬਿਊਸ਼ਨ ਮਤਲਬ ਸੀਜੀਡੀ ਦੀ ਨੌਂਵੀਂ ਬੋਲੀ ਦੇ ਤਹਿਤ ਚਾਰ ਬੋਲੀਆਂ ਜਿੱਤੀਆਂ ਹਨ। ਇਸਦੇ ਤਹਿਤ ਪੰਜਾਬ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ 9 ਜ਼ਿਲਿਆਂ ‘ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਬਣਾਉਣ ਅਤੇ ਚਲਾਉਣ ਦੇ ਅਧਿਕਾਰ ਮਿਲੇ ਹਨ। ਥਿੰਕ ਗੈਸ ਨੂੰ 23000 ਵਰਗ ਕਿਲੋਮੀਟਰ ਖੇਤਰ ‘ਚ ਨੈਟਵਰਕ ਤਿਆਰ ਕਰਨਾ ਹੈ। ਕੰਪਨੀ 1.8 ਕਰੋੜ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਵੇਗੀ।’

ਥਿੰਕ ਗੈਸ ਦੇ ਸੀਨੀਅਰ ਐਡਵਾਈਜਰ ਸ਼੍ਰੀ ਰਾਜੇਸ਼ ਵੇਦਵਿਆਸ ਨੇ ਕਿਹਾ, ‘ਤੇਲ ਤੋਂ ਸਸਤੀ ਹੋਣ ਦੇ ਬਾਵਜੂਦ ਭਾਰਤ ਦੀ ਕੁੱਲ ਊਰਜਾ ਖਪਤ ‘ਚ ਕੁਦਰਤੀ ਗੈਸ ਦਾ ਹਿੱਸਾ ਸਿਰਫ ਛੇ ਫੀਸਦੀ ਹੈ। ਪਰਿਆਵਰਣ ਸੰਭਾਲ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਕੁਦਰਤੀ ਗੈਸ ਨੂੰ ਹੁੰਗਾਰਾ ਦੇਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ। ਥਿੰਕ ਗੈਸ ਵਿਸ਼ਵ ਪੱਧਰੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਦੇ ਜਰੀਏ ਪਰਿਆਵਰਣ ਦੇ ਅਨੁਕੂਲ ਬਾਲਣ ਉਪਭੋਗਤਾਵਾਂ ਤੱਕ ਪਹੁੰਚ ਕੇ ਆਪਣਾ ਯੋਗਦਾਨ ਸੁਨਿਸ਼ਿਚਤ ਕਰੇਗੀ।’

ਥਿੰਕ ਗੈਸ ਨੂੰ ਪੰਜਾਬ ਦੇ ਛੇ, ਮੱਧ ਪ੍ਰਦੇਸ਼ ‘ਚ ਦੋ ਅਤੇ ਬਿਹਾਰ ਦੇ ਇੱਕ ਜ਼ਿਲੇ ਚ ਸੀਜੀਡੀ ਨੈਟਵਰਕ ਦੇ ਵਿਕਾਸ ਅਤੇ ਸੰਚਾਲਨ ਦੇ ਅਧਿਕਾਰ ਦਿੱਤੇ ਗਏ ਹਨ। ਇਹ ਖੇਤਰ ਹਨ:

 • ਪੰਜਾਬ – ਲੁਧਿਆਣਾ, ਬਰਨਾਲਾ, ਮੋਗਾ, ਜਲੰਧਰ, ਕਪੂਰਥਲਾ ਅਤੇ ਐਸਬੀਐਸ ਨਗਰ – ਜਿਹੜੇ ਕੁਲ ਮਿਲਾ ਕੇ 12,000 ਵਰਗ ਕਿਲੋਮੀਟਰ ਖੇਤਰਫਲ ਕਵਰ ਕਰਦੇ ਹਨ।
 • ਮੱਧ ਪ੍ਰਦੇਸ਼ – ਭੋਪਾਲ ਅਤੇ ਰਾਜਗੜ – ਕੁਲ ਮਿਲਾ ਕੇ 9,000 ਵਰਗ ਕਿਲੋਮੀਟਰ ਖੇਤਰਫਲ ਕਵਰ ਕਰਦੇ ਹਨ|
 • ਬਿਹਾਰ – ਬੇਗੁਸਰਾਏ ਜਿਹੜਾ 2,000 ਕਿਲੋਮੀਟਰ ਕਵਰ ਕਰਦਾ ਹੈ।

ਇਨਾਂ ਪ੍ਰਾਧੀਕਰਣਾਂ ਦੇ ਤਹਿਤ ਥਿੰਕ ਗੈਸ ਨੂੰ ਸੀਜੀਡੀ ਪਰਿਯੋਜਨਾਵਾਂ ਦੇ ਵਿਕਾਸ ਅਤੇ ਸਪਲਾਈ ਦੀ ਜਿੰਮੇਦਾਰੀ ਸੌਂਪੀ ਗਈ ਹੈ:

1. ਪਾਈਪਡ ਨੈਚੁਰਲ ਗੈਸ (ਪੀਐਨਜੀ) – ਘਰਾਂ ‘ਚ ਖਾਣਾ ਬਣਾਉਣ ਅਤੇ ਹੋਰ ਘਰੇਲੂ ਵਰਤੋਂ ਦੇ ਲਈ;
2. ਕੰਪ੍ਰੈਸਡ ਨੈਚੁਰਲ ਗੈਸ (ਸੀਐਨਜੀ) – ਆਟੋ ਰਿਕਸ਼ਾ, ਕਾਰ, ਟੈਕਸੀ, ਬੱਸ ਅਤੇ ਹੋਰ ਕਮਰਸ਼ੀਅਲ ਵਾਹਨਾਂ ਦੇ ਲਈ; ਅਤੇ
3. ਨੈਚੁਰਲ ਗੈਸ (ਐਨਜੀ) – ਉਦਯੋਗਾਂ ਅਤੇ ਕਮਰਸ਼ੀਅਲ ਸੰਗਠਨਾਂ ਦੇ ਲਈ

ਇਸਦੇ ਲਈ ਥਿੰਕ ਗੈਸ : ਜ਼ਿਲਿਆਂ ‘ਚ ਘਰਾਂ ਅਤੇ ਕਮਰਸ਼ੀਅਲ ਸੰਸਥਾਨਾਂ (ਹੋਟਲ, ਹਸਪਤਾਲ, ਮੌਲ, ਯੂਨੀਵਰਸਿਟੀ, ਸਕੂਲ ਆਦਿ) ਨੂੰ ਪੀਐਨਜੀ ਨਾਲ ਕਨੈਕਟ ਕਰਨ ਦੇ ਲਈ ਪਾਈਪਲਾਈਨ ਦਾ ਨੈਟਵਰਕ ਬਿਛਾਏਗਾ। ਆਟੋਮੋਟਿਵ ਵਾਹਨਾਂ ਦੇ ਉਪਭੋਗਤਾਵਾਂ ਨੂੰ ਸੀਐਨਜੀ ਦੀ ਸਪਲਾਈ ਕਰਨ ਦੇ ਲਈ ਸੀਐਨਜੀ ਨੈਟਵਰਕ ਸਥਾਪਿਤ ਕੀਤਾ ਜਾਵੇਗਾ; ਅਤੇ ਕਮਰਸ਼ੀਅਲ ਅਤੇ ਉਦਯੋਗਿਕ ਕੇਂਦਰਾਂ ‘ਚ ਐਨਜੀ (ਨੈਚੁਰਲ ਗੈਸ) ਸਪਲਾਈ ਸਟੇਸ਼ਨ ਬਣਾਏ ਜਾਣਗੇ। ਨੈਚੁਰਲ ਗੈਸ / ਕੁਦਰਤੀ ਗੈਸ ਬਾਲਣ ਦਾ ਸਵੱਛ ਅਤੇ ਕਿਫਾਇਤੀ ਵਿਕਲਪ ਹੈ, ਮੌਜ਼ੂਦਾ ਸਮੇਂ ‘ਚ ਇਸਦੀ ਵਰਤੋਂ ਖਾਣਾ ਪਕਾਉਣ, ਪਾਣੀ ਗਰਮ ਕਰਨ, ਟਰਾਂਸਪੋਰਟ ਅਤੇ ਉਦਯੋਗਿਕ ਉਤਪਾਦਨ ਦੇ ਲਈ ਕੀਤੀ ਜਾ ਰਹੀ ਹੈ। ਇੱਕ ਅੰਦਾਜ਼ੇ ਦੇ ਅਨੁਸਾਰ ਕੁਦਰਤੀ ਗੈਸ ਇਨਾਂ 9 ਜ਼ਿਲਿਆਂ ‘ਚ 25 ਸਾਲਾਂ ਦੇ ਸਮੇਂ ‘ਚ ਲਗਭਗ 11.2 ਮਿਲੀਅਨ ਟਨ ਕਾਰਬਨਡਾਈਆਕਸਾਈਡ ਦਾ ਉਤਸਰਜਨ ਘੱਟ ਕਰੇਗੀ। ਇਹ ਮਾਤਰਾ 22 ਮਿਲੀਅਨ ਪੇਡ ਲਗਾਉਣ ਦੇ ਬਰਾਬਰ ਹੈ। ਇਸ ਤੋਂ ਅਲਾਵਾ ਖਾਣਾ ਪਕਾਉਣ ਦੇ ਲਈ ਪੀਐਨਜੀ ਦੀ ਉਪਲਬਧਤਾ ਨਾਲ ਘਰ ਦੇ ਅੰਦਰ ਪ੍ਰਦੂਸ਼ਣ ਘੱਟ ਹੋਵਗਾ ਅਤੇ ਦੇਸ਼ ‘ਚ ਸਾਹ ਦੀਆਂ ਬੀਮਾਰੀਆਂ ਦੀ ਸੰਭਾਵਨਾ ਘੱਟ ਹੋਵੇਗੀ। ਪੀਐਨਜੀ (ਪਾਈਪਡ ਨੈਚੁਰਲ ਗੈਸ) ਦੇ ਲਾਭ ਪੀਐਨਜੀ ਪ੍ਰਦੂਸ਼ਣ ਰਹਿਤ, ਕਿਫਾਇਤੀ ਅਤੇ ਸੁਰੱਖਿਅਤ ਬਾਲਣ ਹੈ, ਜਿਸਦੀ ਵਰਤੋਂ ਖਾਣਾ ਪਕਾਉਣ, ਪਾਣੀ ਗਰਮ ਕਰਨ, ਕਮਰਸ਼ੀਅਲ ਯੂਨਿਟਾਂ ਅਤੇ ਕਈ ਉਦਯੋਗਿਕ ਪ੍ਰਕ੍ਰਿਆਵਾਂ ‘ਚ ਕੀਤੀ ਜਾ ਸਕਦੀ ਹੈ।

ਇਸਦੇ ਕਈ ਲਾਭ ਹਨ, ਜਿਵੇਂ

 • ਬਿਨਾਂ ਰੁਕਾਵਟ ਸਪਲਾਈ
 •  ਦਿਨ ਹੋਵੇ ਜਾਂ ਰਾਤ ਹਰ ਸਮੇਂ ਉਪਲਬਧਤਾ

ਸੁਰੱਖਿਆ:

 • ਹਵਾ ਤੋਂ ਹਲਕੀ ਹੋਣ ਦੇ ਕਾਰਨ ਰਿਸਾਅ ਹੋਣ ‘ਤੇ ਇਹ ਉਪਰ ਦੇ ਵੱਲ ਤੈਰਦੀ ਹੈ, ਜਿਸ ਨਾਲ ਅੱਗ ਦੁਰਘਟਨਾਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ।
 • ਐਲਪੀਜੀ ਸਿਲੰਡਰ ਦੇ ਉਲਟ ਇਸਨੂੰ ਸਟੋਰ ਕਰਨ ਦੀ ਲੋੜ ਨਹੀਂ ਹੁੰਦੀ।
 • ਇਸਤਮਾਲ ‘ਚ ਅਸਾਨ
 • ਰਿਸਾਅ, ਮਿਲਾਵਟ, ਚੋਰੀ ਦੀ ਸੰਭਾਵਨਾ ਨਹੀਂ
 • 24/8 ਕਸਟਮਰ ਸਰਵਿਸ ਸਪੋਰਟ
 • ਪ੍ਰਦੂਸ਼ਣ ਰਹਿਤ
 •  ਧੂੰਆਂ, ਰਾਖ, ਗੰਧ ਨਹੀਂ
 •  ਘੱਟ ਰੱਖ ਰਖਾਅ
 • ਬਿਹਤਰ ਦਕਸ਼ਤਾ ਅਤੇ ਘੱਟ ਰੱਖ ਰਖਾਅ
 • ਸੀਐਨਜੀ (ਕੰਪ੍ਰੈਸਡ ਨੈਚੁਰਲ ਗੈਸ) ਦੇ ਲਾਭ
 • ਸੀਐਨਜੀ ਇੱਕ ਹਰਿਤ ਬਾਲਣ ਹੈ, ਜਿਸਦੀ ਵਰਤੋਂ ਪੈਟਰੋਲ ਅਤੇ ਡੀਜਲ ਦੇ ਸਥਾਨ ‘ਤੇ ਵਾਹਨਾਂ ਨੂੰ ਚਲਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਸਦੇ ਕਈ ਲਾਭ ਹਨ।
 • ਪੈਟਰੋਲ ਅਤੇ ਡੀਜਲ ਦੀ ਤੁਲਨਾਂ ‘ਚ ਪਰਿਆਵਰਣ ਦੇ ਲਈ ਜ਼ਿਆਦਾ ਅਨੁਕੂਲ
 • ਸੀਐਨਜੀ ਦੇ ਕਾਰਨ ਕਾਰਬਨ ਡਾਈ ਆਕਸਾਈਡ ਦਾ ਉਤਪਾਦਨ ਡੀਜਲ ਦੀ ਤੁਲਨਾਂ ‘ਚ 27 ਫੀਸਦੀ ਘੱਟ ਹੋ ਜਾਂਦੀ ਹੈ।
 • ਸੀਐਨਜੀ ਤੋਂ ਸਲਫਰ ਆਕਸਾਈਡ ਦਾ ਉਤਸਰਜਨ ਵੀ ਘੱਟ ਹੁੰਦਾ ਹੈ।
 • ਡੀਜਲ ਅਤੇ ਪੈਟਰੋਲ ਦੀ ਤੁਲਨਾਂ ‘ਚ ਜ਼ਿਆਦਾ ਕਿਫਾਇਤੀ
 • ਪੈਟਰੋਲ ਅਤੇ ਡੀਜਲ ਨਾਲੋਂ ਸਸਤੀ, ਬਹੁਤ ਵਧੀਆ ਮਾਈਲੇਜ ਦਿੰਦੀ ਹੈ।
 • ਡਿਊਲ ਫਿਊਲ ਸਿਸਟਮ ‘ਚ ਬਦਲਣਾ ਅਸਾਨ
 • ਸਟੈਂਡਰਡ ਕਨਵਰਜਨ ਕਿੱਟ ਦੀ ਵਰਤੋਂ ਕਰਕੇ ਵਾਹਨ ਨੂੰ ਸੀਐਨਜੀ ‘ਤੇ ਚਲਾਇਆ ਜਾ ਸਕਦਾ ਹੈ, ਜ਼ਰੂਰਤ ਪੈਣ ‘ਤੇ ਇਸਨੂੰ ਡੀਜਲ ਜਾਂ ਪੈਟਰੋਲ ‘ਤੇ ਵੀ ਚਲਾਇਆ ਜਾ ਸਕਦਾ ਹੈ।

LEAVE A REPLY