ਉਸਾਰੀ ਅਧੀਨ ਫਲਾਈਓਵਰ ਢਹਿ-ਢੇਰੀ, ਮਲਬੇ ਹੇਠਾਂ ਦੱਬੇ ਮਜ਼ਦੂਰ – ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ


Under Construction Flyover Collapsed Several Injured

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਸਤੀ ਵਿੱਚ ਕੌਮੀ ਮਾਰਗ 28 ਤੇ ਇੱਕ ਉਸਾਰੀ ਅਧੀਨ ਫਲਾਈ ਓਵਰ ਢਹਿ ਗਿਆ। ਹਾਦਸਾ ਅੱਜ ਸਵੇਰੇ ਸਾਢੇ 7 ਵਜੇ ਵਾਪਰਿਆ। ਇਸ ਵਿੱਚ 4 ਜਣੇ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੋ ਜਣੇ ਹਾਲ਼ੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਆਈ) ਵੱਲੋਂ ਕਰੋੜਾਂ ਦੀ ਲਾਗਤ ਨਾਲ ਬਣ ਰਿਹਾ ਇਹ ਪੁਲ਼ 60 ਫੀਸਦੀ ਪੂਰਾ ਹੋ ਚੁੱਕਿਆ ਸੀ। ਖਬਰ ਏਜੰਸੀ ਏਐਨਆਈ ਮੁਤਾਬਕ ਬਚਾਅ ਕਾਰਜ ਹਾਲ਼ੇ ਤਕ ਜਾਰੀ ਹਨ।

ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਥਾਨਕ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਆਪਰੇਸ਼ਨ ਨੂੰ ਖਤਮ ਕਰਨ ਦੇ ਨਿਦਰੇਸ਼ ਦਿੱਤੇ ਹਨ ਤਾਂ ਕਿ ਆਵਾਜਾਈ ਪ੍ਰਭਾਵਿਤ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਯੂਪੀ ਵਿੱਚ ਸੜਕਾਂ ਤੇ ਪੁਲ਼ ਢਹਿਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਮਹੀਨੇ ਵੀ ਲਖਨਊ-ਆਗਰਾ ਐਕਸਪ੍ਰੈੱਸ ਵੇਅ ਤੇ ਐਸਯੂਵੀ ਗੱਡੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜੋ ਸਰਵਿਸ ਰੋਡ ਤੋਂ 15-20 ਫੁੱਟ ਥੱਲੇ ਧਸ ਗਈ ਸੀ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਇਸ ਤਰ੍ਹਾਂ ਸੜਕ ਹੇਠਾਂ ਧਸ ਜਾਣ ਨਾਲ ਸੂਬੇ ਦੀਆਂ ਸੜਕਾਂ ਦੀ ਪੋਲ ਖੁੱਲ੍ਹ ਗਈ ਸੀ। ਇਸ ਦ ਇਲਾਵਾ ਮਈ ਮਹੀਨੇ ਵਿੱਚ ਵਾਰਾਣਸੀ ਵਿੱਚ ਵੀ ਪੁਲ਼ ਢਹਿਣ ਨਾਲ 18 ਤੋਂ 20 ਜਣਿਆਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ।


LEAVE A REPLY