ਗੋਲਡ ਜਿੱਤਣ ਵਾਲੀ ਖਿਡਾਰਣ ਦੇ ਕੋਚ ਤੇ ਲੱਗੇ ਯੌਨ ਸ਼ੋਸ਼ਣ ਦੇ ਇਲਜ਼ਾਮ, ਕੋਚ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦਸੇਆ


Star Athlete Hima Dass

ਭਾਰਤ ਦੀ ਸਟਾਰ ਅਥਲੀਟ ਹਿਮਾ ਦਾਸ ਦੇ ਕੋਚ ਨਿਪੋਨ ਦਾਸ ‘ਤੇ ਇੱਕ ਖਿਡਾਰਨ ਨੇ ਯੌਨ ਸ਼ੋਸ਼ਨ ਦਾ ਇਲਜ਼ਾਮ ਲਾਇਆ ਹੈ। ਇਲਜ਼ਾਮ ਲਾਉਣ ਵਾਲੀ 20 ਸਾਲਾ ਖਿਡਾਰਨ ਨੂੰ ਨੋਪਨ ਦਾਸ ਨੇ ਗੁਹਾਟੀ ‘ਚ ਟ੍ਰੇਨਿੰਗ ਦਿੱਤੀ ਸੀ। ਹਾਲਾਂਕਿ ਕੋਚ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਮਨਘੜਤ ਕਰਾਰ ਦਿੱਤਾ ਹੈ। ਖਿਡਾਰਨ ਨੇ 22 ਜੂਨ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਨਾਲ ਮਈ ‘ਚ ਯੌਨ ਸ਼ੋਸ਼ਨ ਕੀਤਾ ਗਿਆ ਹੈ। ਪੁਲਿਸ ਨੇ ਮਹਿਲਾ ਅਥਲੀਟ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।

ਨਿਪੋਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਖਿਡਾਰਨ ਜੋ 100 ਮੀਟਰ ਤੇ 200 ਮੀਟਰ ਦੌੜ ‘ਚ ਹਿੱਸਾ ਲੈਂਦੀ ਸੀ, ਉਹ ਹਮੇਸ਼ਾਂ ਮੇਰੇ ਤੇ ਆਸਾਮ ਟੀਮ ‘ਚ ਚੋਣ ਲਈ ਦਬਾਅ ਬਣਾਉਂਦੀ ਸੀ ਪਰ ਹੋਰ ਖਿਡਾਰਨਾਂ ਬਿਹਤਰ ਹੋਣ ਕਰਕੇ ਮੈਂ ਅਜਿਹਾ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਅੰਤਰਰਾਸ਼ਟਰੀ ਚੈਂਪੀਅਨਸ਼ਿਪ ‘ਚ ਸੂਬਾ ਪੱਧਰੀ ਟੀਮ ‘ਚ ਜਗ੍ਹਾ ਨਾ ਮਿਲਣ ਕਰਕੇ ਉਸ ਨੇ ਝੂਠੀ ਤੇ ਮਨਘੜਤ ਸ਼ਿਕਾਇਤ ਦਾਇਰ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੁੱਛਗਿਛ ਕਰ ਰਹੀ ਹੈ ਤੇ ਮੈਂ ਜਾਂਚ ਵਿਚ ਪੂਰਾ ਸਹਿਯੋਗ ਦੇ ਰਿਹਾ ਹਾਂ।

  • 8
    Shares

LEAVE A REPLY