13 ਤੋਂ 15 ਫਰਵਰੀ ਤਕ ਪੰਜਾਬ ਚ ਸਰਕਾਰੀ ਦਫਤਰ ਰਹਿਣਗੇ ਬੰਦ – ਪਹਿਲਾਂ ਹੀ ਨਿਪਟਾ ਲਓ ਕੰਮ


strike-1

ਪੰਜਾਬ ਦੇ ਸਾਰੇ ਵਿਭਾਗਾਂ ਦੇ ਕਰਮੀ ਆਪਣੀਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿਰੋਧ ਚ 13 ਤੋਂ 15 ਫਰਵਰੀ ਤਕ ਸਾਰੇ ਦਫਤਰ ਬੰਦ ਰੱਖਣਗੇ ਅਤੇ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਨਹੀਂ ਹੋਵੇਗਾ। ਇਸ ਤੋਂ ਇਲਾਵਾ 16 ਅਤੇ 17 ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੈ। ਅੱਜ ਤੋਂ ਬਾਅਦ ਸਰਕਾਰੀ ਕੰਮ ਸਾਰੇ ਸੋਮਵਾਰ ਨੂੰ ਹੀ ਹੋਣਗੇ।

ਕਰਮਚਾਰੀ ਪੰਜਾਬ ਦੀ ਸੁਬਾ ਸਰਕਾਰ ਤੋਂ ਨਾਰਾਜ਼ ਹਨ, ਕਿਉਂਕਿ ਕਾਂਗਰਸ ਸਰਕਾਰ ਨੇ ਚੋਣਾਂ ਦੇ ਮੈਨੀਫੈਸਟੋ ਚ ਵਾਅਦਾ ਕੀਤਾ ਸੀ ਕਿ ਪੰਜਬਾ ਚ ਕਾਂਗਰਸ ਦੀ ਸਰਕਰ ਬਣਨ ਤੋਂ ਬਾਅਧ ਕਰਮਚਾਰੀਆਂ ਦੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਪਰ ਸਰਕਾਰ ਨੇ ਸੱਤਾ ਚ ਆਉਣ ਤੋਂ ਬਾਅਦ ਉਨ੍ਹਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ।

ਕਰਮਚਾਰੀ ਦੀ ਮੰਗਾਂ ਚ 22 ਮਹੀਨੇ ਦੀ ਡੀਏ ਕੀਸ਼ਤ ਭਰਨਾ, 6ਵੇਂ ਤਨਖ਼ਾਹ ਕਮੀਸ਼ਨ ਲਾਗੂ ਕਰਨਾ, ਪੁਰਾਣੀ ਪੇਂਸ਼ਨ ਸਕੀਮ ਪੂਰੀ ਕਰਨਾ ਅਤੇ ਹੋਰ ਵਧੇਰੇ ਮੰਗਾਂ ਸ਼ਾਮਲ ਹਨ। ਹੜਤਾਲ ਦੌਰਾਨ ਕਰਮਚਾਰੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ।

ਇਸ ਹੜਤਾਲ ਦਾ ਸਿਧਾ ਅਸਰ ਰੋਜ਼ ਪੱਬਲਿਕ ਡਿਲਿੰਗ ਵਾਲੇ ਵਿਭਾਗਾਂ ਤੇ ਪਵੇਗਾ। ਜਿਸ ਚ ਰੈਵਨਿਊ, ਐਕਸਾਈਜ਼ ਐਂਡ ਟੈਕਸੇਸ਼ਨਮ ਹੇਲਥ ਅਤੇ ਸਿੱਖਿਆ ਵਿਆਗ ਸ਼ਾਮਲ ਹਨ, ਕਿਉਂਕਿ ਇਸ ‘ਚ ਜ਼ਿਆਦਾਤਰ ਕਲੇਰੀਕਲ ਸਟਾਫ ਹੀ ਹੁੰਦਾ ਹੈ। ਜਿਸ ਦਾ ਅਸਰ ਆਮ ਲੋਕਾਂ ਤੇ ਪੈਂਦਾ ਹੈ।


LEAVE A REPLY