ਬਲਿਹਾਰੀ ਕੁਦਰਤਿ ਵਸਿਆ: ਦਰਬਾਰ ਸਾਹਿਬ ‘ਚ ਲੱਗੇ ਰੂਫ ਗਾਰਡਨ


ਦਰਬਾਰ ਸਾਹਿਬ ਅਤੇ ਪਰਿਕਰਮਾ ਦੇ ਚਾਰੋਂ ਪਾਸੇ ਹਰਿਆਲੀ ਨੂੰ ਉਤਸ਼ਾਹਤ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਵਰਟੀਕਲ ਗਾਰਡਨ ਲਗਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਰੂਫ ਗਾਰਡਨ ਬਣਾ ਰਹੀ ਹੈ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਚਾਰੇ ਪਾਸੇ ਛੱਤਾਂ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੌਦੇ ਲਗਾਏ ਜਾ ਰਹੇ ਹਨ। ਦਰਬਾਰ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਐਸਜੀਪੀਸੀ ਦੇ ਅਧੀਨ ਆਉਂਦੀਆਂ ਸਰਾਵਾਂ ਦੀਆਂ ਛੱਤਾਂ ਤੇ ਵੀ ਅਜਿਹੇ ਖੁਸ਼ਬੂਦਾਰ ਬਾਗ਼ ਬਣਾਉਣ ਜਾ ਰਹੀ ਹੈ, ਜੋ ਆਲੇ-ਦੁਆਲੇ ਨੂੰ ਮਹਿਕਦਾਰ ਬਣਾਉਣਗੇ। ਇੱਥੇ ਕਮੇਟੀ ਵੇਲਾਂ ਵੀ ਲਗਾਏਗੀ।

ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਪੜਾਅ ਦੇ ਵਿੱਚ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੀਆਂ ਛੱਤਾਂ ਤੇ ਚਾਰ ਵਰਗ ਫੁੱਟ ਦੇ ਵੱਡੇ ਵੱਡੇ ਗਮਲੇ ਲਗਾ ਕੇ ਇਨ੍ਹਾਂ ਦੇ ਵਿੱਚ ਖੁਸ਼ਬੂਦਾਰ ਫੁੱਲਾਂ ਵਾਲੇ ਪੌਦੇ ਲਗਾ ਦਿੱਤੇ ਹਨ। ਸਾਰੇ ਪਾਸੇ ਹਰਿਆਲੀ ਦਾ ਮਾਹੌਲ ਦਿਖਾਉਂਦੇ ਨੇ ਇਹ ਪੌਦੇ ਕਲਕੱਤਾ ਧਰਮਪੁਰ ਅਤੇ ਹੋਰ ਵੱਡੇ ਸ਼ਹਿਰਾਂ ਤੋਂ ਲਿਆਂਦੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਕਈ ਬੂਟੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਵੀ ਲਾਏ ਗਏ ਹਨ, ਜੋ ਕਿ ਇਸ ਨਾ ਨਸ਼ਟ ਹੋਣ ਵਾਲੀ ਸ਼ੈਅ ਦੀ ਸੁਚੱਜੀ ਵਰਤੋਂ ਨੂੰ ਦਰਸਾਉਂਦਾ ਹੈ।

ਐੱਸਜੀਪੀਸੀ ਦਾ ਅਜਿਹਾ ਕਰਨ ਦਾ ਮਕਸਦ ਵਾਤਾਵਰਨ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣਾ ਅਤੇ ਹਰਿਆਲੀ ਭਰਾ ਰੱਖਣਾ ਹੈ ਜਿਸ ਨਾਲ ਦਰਬਾਰ ਸਾਹਿਬ ਦੇ ਵਿੱਚੋਂ ਮਨਮੋਹਕ ਨਜ਼ਾਰਾ ਪੇਸ਼ ਹੁੰਦਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੂਜੇ ਪੜਾਅ ਦੇ ਵਿੱਚ ਪਰਿਕਰਮਾ ਦੀਆਂ ਮੁੱਖ ਛੱਤਾਂ ਦੇ ਉੱਪਰ ਵੇਲਾਂ ਵੀ ਲਗਾਉਣ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਨੇ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਇਹ ਪੌਦੇ ਲਗਾ ਕੇ ਬਾਰਿਸ਼ ਦੇ ਪਾਣੀ ਦਾ ਲਾਹਾ ਲੈਣ ਦੀ ਵੀ ਯੋਜਨਾ ਬਣਾਈ ਹੈ।

ਇਸ ਕੰਮ ਵਿੱਚ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਰਾਂ ਵੀ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਰਾਏ ਵੀ ਲਈ ਜਾ ਰਹੀ ਹੈ ਨਾਲ ਹੀ ਬਾਗ਼ਬਾਨੀ ਮਾਹਰਾਂ ਦੀ ਵੀ ਰਾਏ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਪੌਦਿਆਂ ਨੂੰ ਲੱਗਣ ਵਾਲੇ ਫੁੱਲ ਇੱਕੋ ਹੀ ਤਰ੍ਹਾਂ ਦੇ ਹੋਣਗੇ ਜੋ ਦਿਲਕਸ਼ ਨਜ਼ਾਰਾ ਪੇਸ਼ ਕਰਨਗੇ।

ਐਸਜੀਪੀਸੀ ਵੱਲੋਂ ਪਹਿਲਾਂ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਕਈ ਥਾਵਾਂ ਤੇ ਵਰਟੀਕਲ ਗਾਰਡਨ ਲਗਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ ਦੂਸਰੇ ਪਾਸੇ ਸੰਗਤਾਂ ਦੇ ਵਿੱਚ ਇਸ ਉਪਰਾਲੇ ਨੂੰ ਲੈ ਕੇ ਕਾਫੀ ਖੁਸ਼ੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਐੱਸਜੀਪੀਸੀ ਦਾ ਵਧੀਆ ਉਪਰਾਲਾ ਹੈ।


LEAVE A REPLY