ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਪਰੂਪੱਲੀ ਕਸ਼ਿਅਪ ਨੇ ਕਰਾਇਆ ਵਿਆਹ


ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਪਰੂਪੱਲੀ ਕਸ਼ਿਅਪ ਨੇ ਮੁੰਬਈ ਵਿੱਚ ਛੋਟੇ ਜਿਹੇ ਪਰਿਵਾਰਕ ਸਮਾਗਮ ਵਿੱਚ ਵਿਆਹ ਕਰਵਾ ਲਿਆ। ਸਾਇਨਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ। ਇਸ ਸਮੇਂ ਜਾਰੀ ਸੈਲੀਬ੍ਰਿਟੀਜ਼ ਦੇ ਵੱਡੇ ਤੇ ਮਹਿੰਗੇ ਤੇ ਬਹੁ-ਕਰੋੜੀ ਵਿਆਹਾਂ ਦੇ ਦੌਰ ਵਿੱਚ ਸਾਇਨਾ ਤੇ ਕਸ਼ਿਅਪ ਨੇ ਬਗ਼ੈਰ ਤੜਕ-ਭੜਕ ਦੇ ਵਿਆਹ ਕਰਵਾ ਕੇ ਸਮਾਜ ਨੂੰ ਵੀ ਚੰਗਾ ਸੁਨੇਹਾ ਦਿੰਦਿਆਂ ਮੈਚ ਪੁਆਇੰਟ ਵੀ ਹਾਸਲ ਕਰ ਲਿਆ ਹੈ।

ਭਾਰਤ ਦੇ ਬੈਡਮਿੰਟਨ ਦੇ ਇਨ੍ਹਾਂ ਦੋਵੇਂ ਖਿਡਾਰੀਆਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਰਿਸ਼ਤੇ ਐਲਾਨ ਕੀਤਾ ਸੀ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਦੋਵੇਂ 16 ਦਸੰਬਰ ਨੂੰ ਵਿਆਹ ਕਰਵਾਉਣਗੇ ਪਰ ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ। ਸਾਇਨਾ ਨੇ ਦੱਸਿਆ ਹੈ ਕਿ ਅਸੀਂ ਇਕੱਠਿਆਂ ਕਈ ਟੂਰਨਾਮੈਂਟ ਕੀਤਾ ਹੈ ਅਤੇ ਇਕੱਠਿਆਂ ਹੀ ਟ੍ਰੇਨਿੰਗ ਲਈ ਹੈ।

ਮਸ਼ਹੂਰ ਸ਼ਟਲਰ ਨੇ ਇਹ ਵੀ ਦੱਸਿਆ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਯੁਗ ਵਿੱਚ ਵੀ ਉਹ ਬੜੀ ਆਸਾਨੀ ਨਾਲ ਹੀ ਇੱਕ ਦੂਜੇ ਦੇ ਨੇੜੇ ਆ ਗਏ। ਸਾਇਨਾ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ਾਸ ਮੈਚ। ਦੋਵਾਂ ਦੀ ਤਸਵੀਰ ਵਿੱਚ ਕੋਈ ਹੋਰ ਦਿਖਾਈ ਨਹੀਂ ਸੀ ਦੇ ਰਿਹਾ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਬੇਹੱਦ ਸਾਦੇ ਢੰਗ ਨਾਲ ਵਿਆਹ ਕੀਤਾ ਹੈ।


LEAVE A REPLY