ਦੋ ਲੱਖ ਵੋਟਾਂ ਨਾਲ ਸੁਖਬੀਰ ਨੇ ਕੀਤਾ ਘੁਬਾਇਆ ਨੂੰ ਚਿੱਤ


 

sukhbir singh badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਆਮ ਚੋਣ ਜਿੱਤ ਲਈ ਹੈ। ਬਾਦਲ ਨੇ ਸਾਬਕਾ ਅਕਾਲੀ ਤੇ ਮੌਜੂਦਾ ਕਾਂਗਰਸੀ ਉਮੀਦਵਾਰ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਤਕਰੀਬਨ ਦੋ ਲੱਖ (‭1,98,136‬) ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ।

ਸੁਖਬੀਰ ਸਿੰਘ ਬਾਦਲ ਨੇ ਕੁੱਲ 6,31,100 ਵੋਟ ਹਾਸਲ ਕੀਤੀ ਜਦਕਿ, ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 4,32,964 ਵੋਟਾਂ ਪਈਆਂ। ਦੇ ਫਰਕ ਨਾਲ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੂੰ 31,240 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ, ਜਦਕਿ ਪੀਡੀਏ ਦੇ ਉਮੀਦਵਾਰ ਹੰਸਰਾਜ ਗੋਲਡਨ 25,967 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ ਹਨ।

ਉੱਧਰ, ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਜਿੱਤ ਦਰਜ ਕਰ ਦਿੱਤੀ ਹੈ। ਹਰਸਿਮਰਤ ਬਾਦਲ, ਮੋਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਪਤੀ ਵੀ ਜਿੱਤ ਚੁੱਕੇ ਹਨ। ਅਜਿਹੇ ਵਿੱਚ ਇਹ ਸਵਾਲ ਉੱਠੇਗਾ ਕਿ ਹੁਣ ਆਉਣ ਵਾਲੀ ਮੋਦੀ ਸਰਕਾਰ ਵਿੱਚ ਕੌਣ ਮੰਤਰੀ ਬਣੇਗਾ।

ਹਰਸਿਮਰਤ ਤੇ ਸੁਖਬੀਰ ਦੀ ਜੋੜੀ ਨੇ ਤਿੰਨ-ਤਿੰਨ ਵਾਰ ਲੋਕ ਸਭਾ ਚੋਣ ਜਿੱਤੀ ਹੈ ਅਤੇ ਦੋਵੇਂ ਪੰਜ-ਪੰਜ ਸਾਲ ਲਈ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਹਾਲਾਂਕਿ, ਸੁਖਬੀਰ ਸੂਬੇ ਦੀ ਸਿਆਸਤ ਵਿੱਚ ਰਹਿਣ ਦੇ ਸਪੱਸ਼ਟ ਸੰਕੇਤ ਦੇ ਚੁੱਕੇ ਹਨ। ਅਜਿਹੇ ਵਿੱਚ ਵਧੇਰੇ ਸੰਭਵਾਨਾ ਹੈ ਕਿ ਹਰਸਿਮਰਤ ਬਾਦਲ ਹੀ ਮੋਦੀ ਦੀ ਵਜ਼ਾਰਤ ਵਿੱਚ ਸ਼ਾਮਲ ਹੋਵੇਗੀ, ਪਰ ਇਹ ਦੇਖਣਾ ਰੌਚਕ ਹੋਵੇਗਾ।


LEAVE A REPLY