ਵੱਟਸਅੱਪ ਨੇ ਐਂਡ੍ਰਾਇਡ ਯੂਜ਼ਰਸ ਲਈ ਜਾਰੀ ਕੀਤਾ ਜ਼ਬਰਦਸਤ ਫੀਚਰ, ਗਰੁੱਪ ਮੈਸੇਜ ਦਾ ਇੰਝ ਦਿਓ ਪ੍ਰਾਈਵੇਟ ਜਵਾਬ


Whats App

ਵੱਟਸਅੱਪ ਨੇ ਐਂਡ੍ਰਾਇਡ ਯੂਜ਼ਰਸ ਲਈ ਨਵਾਂ ਬੀਟਾ ਅਪਡੇਟ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਹੁਣ ਯੂਜ਼ਰਸ ਗਰੁੱਪ ਚ ਆਏ ਮੈਸੇਜ ਦਾ ਜਵਾਬ ਪ੍ਰਾਈਵੇਟ ਚੈਟ ਚ ਦੇ ਸਕਦੇ ਹਨ। ਬੇਸ਼ੱਕ ਕਈਆਂ ਨੂੰ ਇਹ ਫੀਚਰ ਕੁਝ ਖਾਸ ਨਾ ਲੱਗੇ, ਕਿਉਂਕਿ ਇਹ ਪਹਿਲਾਂ ਹੀ ਕਈ ਸਾਰੇ ਇੰਸਟੈਂਟ ਮੈਸੇਜਿੰਗ ਸਰਵਿਸ ਚ ਆ ਚੁੱਕਿਆ ਹੈ।

ਨਵੇਂ ਪ੍ਰਾਈਵੇਟ ਰਿਪਲਾਈ ਫੀਚਰ ਦੀ ਮਦਦ ਨਾਲ ਯੂਜ਼ਰਸ ਜੇਕਰ ਕਿਸੇ ਗਰੁੱਪ ਚ ਚੈਟ ਕਰ ਰਿਹਾ ਹੈ ਤਾਂ ਉਹ ਕਿਸੇ ਦੂਜੇ ਗਰੁੱਪ ਮੈਂਬਰ ਨੂੰ ਪਤਾ ਲੱਗੇ ਬਿਨਾ ਕਿਸੇ ਨੂੰ ਵੀ ਪ੍ਰਾਈਵੇਟ ਚ ਮੈਸੇਜ ਰਿਪਲਾਈ ਕਰ ਸਕਦਾ ਹੈ। ਇਸ ਤੋਂ ਪਹਿਲਾਂ ਤੁਸੀਂ ਅਜਿਹਾ ਕਰਨ ਲਈ ਵੱਖਰੀ ਚੈਟ ਬੌਕਸ ਨੂੰ ਓਪਨ ਕਰਦੇ ਸੀ।

ਇਸ ਆਪਸ਼ਨ ਨੂੰ ਤਿੰਨ ਡੌਟ ਤੇ ਕਲੀਕ ਕਰਕੇ ਪ੍ਰਾਈਵੇਟ ਰਿਪਲਾਈ ਆਪਸ਼ਨ ਨੂੰ ਦੇਖੀਆ ਜਾ ਸਕਦਾ ਹੈ। ਪ੍ਰਾਈਵੇਟ ਰਿਪਲਾਈ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਸੈਂਡਰ ਨੂੰ ਚੈਟ ਵਿੰਡੋ ਚ ਮੈਸੇਜ ਓਪਨ ਹੋ ਜਾਵੇਗਾ।

ਹੁਣ ਜਾਣੋ ਕਿਵੇਂ ਕਰੋ ਇਸ ਦਾ ਇਸਤੇਮਾਲ?

  •  ਸਭ ਤੋਂ ਪਹਿਲਾਂ ਸੈਂਡਰ ਨੂੰ ਚੁਣੋ ਤੇ ਉਸ ਤੋਂ ਬਾਅਦ ਤਿੰਨ ਡੋਟ ਤੇ ਕਲਿੱਕ ਕਰੋ। ਇਸ ਦੀ ਮਦਦ ਨਾਲ ਤੁਸੀਂ ਪ੍ਰਾਈਵੇਟ ਚ ਰਿਪਲਾਈ ਕਰ ਸਕਦੇ ਹੋ।
  • ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਗਰੁੱਪ ਚ ਚੈਟ ਸਮੇਂ ਕਿਸੇ ਦੂਜੇ ਨੂੰ ਪਤਾ ਲੱਗੇ ਬਿਨਾ ਗਰੁੱਪ ਦੇ ਦੂਜੇ ਮੈਂਬਰ ਨੂੰ ਮੈਸੇਜ ਕਰ ਸਕਦਾ ਹੈ।
  •  ਇਹ ਫੀਚਰ ਦੂਜੇ ਮੈਸੇਜ ਸਰਵਿਸ ਚ ਇਨਕੋਗਨਿਟੋ ਮੋਡ ਚ ਮੌਜੂਦ ਹੈ। ਵੱਟਸਅੱਪ ਦਾ ਪ੍ਰਾਈਵੇਟ ਰਿਪਲਾਈ ਫੀਚਰ ਵਰਜਨ 2.18.335 ਤੇ ਹੈ।
  • 7
    Shares

LEAVE A REPLY