ਇਨਸਾਨਾਂ ਨੂੰ ਮਾਤ ਦਵੇਗਾ ਸੁਪਰ ਕੰਪਿਊਟਰ, ਸਿਰਫ ਇੱਕ ਸੈਕੰਡ ਚ 20 ਹਜ਼ਾਰ ਕਰੋੜ ਤੋਂ ਵੱਧ ਕੰਮ – ਚੂਹੇ ਤੋਂ ਲਿਆ ਇਨਸਾਨੀ ਦਿਮਾਗ ਦੀ ਹਲਚਲ ਨਾਪਣ ਦਾ ਆਈਡੀਆ


Super Computer

ਇਨਸਾਨੀ ਦਿਮਾਗ ਵਾਂਗ ਕੰਮ ਕਰਨ ਲਈ ਬਣਾਏ ਗਏ ਦੁਨੀਆ ਦੇ ਸਭ ਤੋਂ ਵੱਡੇ ਤੇ ਪਹਿਲੇ ਕੰਪਿਊਟਰ ਨੇ ਐਤਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬ੍ਰਿਟੇਨ ਦੇ ਯੂਨੀਵਰਸਿਟੀ ਆਫ ਮੈਨਚੈਸਟਰ ਦੇ ਵਿਗਿਆਨੀਆਂ ਵੱਲੋਂ ਬਣਾਏ ਇਸ ਸੁਪਰ ਕੰਪਿਊਟਰ ਨੂੰ ਬਣਾਉਣ ਵਿੱਚ 141.30 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਵਿੱਚ ਇੱਕ ਮਿਲੀਅਨ ਪ੍ਰੋਸੈਸਰ ਲਾਏ ਗਏ ਹਨ।

ਇਸ ਕੰਪਿਊਟਰ ਨੂੰ 2006 ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਿਊਟਰ ਇੱਕ ਸੈਕੰਡ ਵਿੱਚ 20 ਹਜ਼ਾਰ ਕਰੋੜ ਤੋਂ ਵੀ ਵੱਧ ਕਮਾਂਡਾਂ ਇੱਕ ਵਾਰ ’ਚ ਕਰ ਸਕਦਾ ਹੈ। ਇਸ ਦੇ ਪ੍ਰੋਸੈਸਰ ਵਿੱਚ ਲੱਗੀਆਂ ਚਿਪਸ 100 ਅਰਬ ਟਰਾਂਜਿਸਟਰਾਂ ਨਾਲ ਲੈਸ ਹਨ। ਇਸ ਕੰਪਿਊਟਰ ਜ਼ਰੀਏ ਵਿਗਿਆਨੀਆਂ ਨੂੰ ਨਿਊਰੋਲੌਜੀ ਨਾਲ ਸਬੰਧਤ ਬਿਮਾਰੀਆਂ ਦੀ ਪਛਾਣ ਤੇ ਉਸਦੇ ਇਲਾਜ ਵਿੱਚ ਮਦਦ ਮਿਲੇਗੀ।

12 ਸਾਲਾਂ ਦੀ ਮਿਹਨਤ ਨਾਲ ਬਣਿਆ ਕੰਪਿਊਟਰ

ਸੁਪਰ ਕੰਪਿਊਟਰ ਦੀ ਇਸ ਮਸ਼ੀਨ ਨੂੰ ਸਪਿੱਨੇਕਰ ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੇ ਮੁਖੀ ਸਟੀਵ ਫਰਬੇਰ ਦਾ ਕਹਿਣਾ ਹੈ ਕਿ ਇਹ ਮਸ਼ੀਨ ਦੁਨੀਆ ਦੀ ਹੁਣ ਤਕ ਦੀ ਸਭ ਤੋਂ ਤੇਜ਼ ਤੇ ਤੈਅ ਸਮੇਂ ਵਿੱਚ ਸਭ ਤੋਂ ਵੱਧ ਬਾਇਓਲੌਜਿਕਲ ਨਿਊਰਾਨਜ਼ ਦੀ ਨਕਲ ਕਰ ਸਕਦੀ ਹੈ।

ਮਨੁੱਖ ਵਾਂਗ ਕੰਮ ਕਰਨ ਦੇ ਸਮਰਥ

ਉਨ੍ਹਾਂ ਦੱਸਿਆ ਕਿ ਜਿਵੇਂ ਇੱਕ ਨਵਜਾਤ ਬੱਚਾ ਆਪਣੀ ਮਾਂ ਨੂੰ ਪਹਿਚਾਣ ਲੈਂਦਾ ਹੈ, ਠੀਕ ਉਸੇ ਤਰ੍ਹਾਂ ਇਹ ਕੰਪਿਊਟਰ ਵੀ ਕਿਸੇ ਖ਼ਾਸ ਵਿਅਕਤੀ ਨੂੰ ਪਛਾਨਣ ਦੇ ਸਮਰਥ ਹੈ। ਜਿਵੇਂ ਮਨੁੱਖ ਦਿਮਾਗੀ ਕਿਰਿਆ ਨੂੰ ਆਸਾਨੀ ਨਾਲ ਪਛਾਣ ਸਕਦੇ ਹਨ, ਇਹ ਕੰਪਿਊਟਰ ਵੀ ਉਸੇ ਤਰ੍ਹਾਂ ਦੇ ਕੰਮ ਕਰ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸੁਪਰ ਕੰਪਿਊਟਰ ਦੀ ਮਦਦ ਨਾਲ ਦਿਮਾਗੀ ਬਿਮਾਰੀਆਂ ਦੇ ਇਲਾਜ ਸਬੰਧੀ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

ਚੂਹੇ ਤੋਂ ਲਿਆ ਇਨਸਾਨੀ ਦਿਮਾਗ ਦੀ ਹਲਚਲ ਨਾਪਣ ਦਾ ਆਈਡੀਆ

ਪ੍ਰਫੈਸਰ ਸਟੀਵ ਫਰਬੇਰ ਨੇ ਕਿਹਾ ਕਿ ਇਹ ਆਈਡੀਆ ਉਨ੍ਹਾਂ ਨੂੰ ਚੂਹੇ ਦੀ ਦਿਮਾਗੀ ਹਲਚਲ ਦੇਖ ਕੇ ਆਇਆ। ਚੂਹੇ ਦੇ ਦਿਮਾਗ ਵਿੱਚ ਲਗਪਗ 100 ਅਰਬ ਨਿਊਰਾਨਜ਼ ਹੁੰਦੇ ਹਨ ਤੇ ਮਨੁੱਖੀ ਦਿਮਾਗ ਉਸ ਤੋਂ 1,000 ਗੁਣਾ ਵੱਡਾ ਹੁੰਦਾ ਹੈ ਤੇ ਇੱਕ ਅਰਬ ਨਿਊਰਾਨਜ਼ ਮਨੁੱਖੀ ਦਿਮਾਗ ਦਾ ਸਿਰਫ ਇੱਕ ਫੀਸਦੀ ਹੈ। ਇਸੇ ਤੋਂ ਉਨ੍ਹਾਂ ਇਸ ਕੰਪਿਊਟਰ ਦੀ ਕਾਢ ਦਾ ਆਈਡੀਆ ਲਿਆ।


LEAVE A REPLY