ਗਿਆਨਪੀਠ ਜੇਤੂ ਲੇਖਿਕਾ ਕ੍ਰਿਸ਼ਣਾ ਸੋਬਤੀ ਦਾ ਹੋਇਆ ਦੇਹਾਂਤ


ਮਕਬੂਲ ਲੇਖਿਕਾ ਕ੍ਰਿਸ਼ਣਾ ਸੋਬਤੀ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕ੍ਰਿਸ਼ਣਾ ਸੋਬਤੀ ਮਹਿਲਾਵਾਂ ਦੇ ਮੁੱਦਿਆਂ ’ਤੇ ਕਲਮ ਚੁੱਕਣ ਲਈ ਜਾਣੇ ਜਾਂਦੇ ਸਨ। 1966 ਵਿੱਚ ਛਪਿਆ ‘ਮਿਤਰੋ ਮਰਜਾਣੀ’ ਉਨ੍ਹਾਂ ਦਾ ਸਭ ਤੋਂ ਮਸ਼ਹੂਰ ਨਾਵਲ ਹੈ। ਇਸ ਨਾਵਲ ਜ਼ਰੀਏ ਉਨ੍ਹਾਂ ਮਹਿਲਾਵਾਂ ਦੀ ਆਜ਼ਾਦੀ ਦਾ ਸਵਾਲ ਚੁੱਕਿਆ। ਇਸ ਦੇ ਇਲਾਵਾ ਉਨ੍ਹਾਂ ‘ਡਾਰ ਸੇ ਬਿਛੜੀ’, ‘ਦਿਲੋ ਦਾਨਿਸ਼’, ‘ਏ ਲੜਕੀ’ ਤੇ ‘ਸਮਾਂ ਸਰਗਮ’ ਵਰਗੇ ਹੋਰ ਵੀ ਕਈ ਨਾਵਲ ਲਿਖੇ।

ਹਾਸਲ ਜਾਣਕਾਰੀ ਮੁਤਾਬਕ ਕ੍ਰਿਸ਼ਣਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅੱਜ ਸਵੇਰੇ ਕਰੀਬ 8:30 ਵਜੇ ਦਿੱਲੀ ਦੇ ਕਿਸੇ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਕ੍ਰਿਸ਼ਣਾ ਸੋਬਤੀ ਨੂੰ ਉਨ੍ਹਾਂ ਦੇ ਨਾਵਲ ‘ਜ਼ਿੰਦਗੀਨਾਮਾ’ ਲਈ ਸਾਲ 1980 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। 1996 ਵਿੱਚ ਉਨ੍ਹਾਂ ਨੂੰ ‘ਸਾਹਿਤ ਅਕਾਦਮੀ ਫੈਲੋਸ਼ਿਪ’ ਨਾਲ ਨਵਾਜਿਆ ਗਿਆ। ਇਸ ਦੇ ਇਲਾਵਾ ਕ੍ਰਿਸ਼ਣਾ ਸੋਬਤੀ ਨੂੰ ਪਦਮਸ੍ਰੀ, ਵਆਸ ਸਨਮਾਨ ਤੇ ਸ਼ਲਾਕਾ ਸਨਮਾਨ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।


LEAVE A REPLY