ਰਿਸ਼ਤੇਦਾਰ ਦੇ ਘਰ ਗਏ ਜ਼ਿਮੀਂਦਾਰ ਦੇ ਘਰੋਂ 10 ਲੱਖ ਰੁਪਏ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ ਲੈ ਕੇ ਨੇਪਾਲੀ ਨੌਕਰ ਹੋਇਆ ਫਰਾਰ


Theft

ਗੁਰਦੇਵ ਨਗਰ ਚ ਉਦਯੋਗਪਤੀ ਦੇ ਘਰ ਹੋਈ ਲੱਖਾਂ ਦੀ ਚੋਰੀ ਦਾ ਮਾਮਲਾ ਅਜੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਹੈ ਕਿ ਪਿੰਡ ਕਾਦੀਆਂ ਵਿਚ ਘਰੇਲੂ ਨੇਪਾਲੀ ਨੌਕਰ ਜ਼ਿਮੀਂਦਾਰ ਦੇ ਘਰੋਂ 10 ਲੱਖ ਰੁਪਏ ਦੀ ਨਕਦੀ, ਲੱਖਾਂ ਰੁਪਏ ਕੀਮਤ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਰੱਫੂ ਚੱਕਰ ਹੋ ਗਏ। ਘਟਨਾ ਸਮੇਂ ਘਰ ਦਾ ਮਾਲਕ ਜ਼ਿਮੀਂਦਾਰ ਸਰਬਜੀਤ ਸਿੰਘ ਆਪਣੀ ਪਤਨੀ ਨਾਲ ਫਿਰੋਜ਼ਪੁਰ ਦੇ ਬਸਤੀ ਭਾਗ ਸਿੰਘ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਭੋਗ ਵਿਚ ਗਿਆ ਹੋਇਆ ਸੀ। ਉਸ ਨੇ ਕਦੇ ਸੁਪਨੇ ਚ ਨਹੀਂ ਸੋਚਿਆ ਸੀ ਕਿ ਉਸ ਦੇ ਘਰੇਲੂ ਨੌਕਰ ਉਸ ਨਾਲ ਵਿਸ਼ਵਾਸਘਾਤ ਕਰਨਗੇ। ਉਨ੍ਹਾਂ ਦੀ ਇਸ ਹਰਕਤ ਤੋਂ ਉਹ ਡੂੰਘੇ ਸਦਮੇ ਵਿਚ ਹੈ।ਫਿਲਹਾਲ ਸਲੇਮ ਟਾਬਰੀ ਪੁਲਸ ਨੇ ਉਸ ਦੀ ਸ਼ਿਕਾਇਤ ਤੇ ਨੇਪਾਲ ਨਿਵਾਸੀ ਕ੍ਰਿਸ਼ਨਾ ਤੇ ਵਿਸ਼ਾਲ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਤੋਂ ਇਕ ਦਿਨ ਪਹਿਲਾਂ 10 ਅਗਸਤ ਨੂੰ ਦਿਨ-ਦਿਹਾਡ਼ੇ ਘਰੇਲੂ ਨੇਪਾਲੀ ਨੌਕਰ ਉਦਯੋਗਪਤੀ ਮਧੂ ਦੇ ਘਰੋਂ 100 ਤੋਲੇ ਸੋਨੇ ਦੇ ਗਹਿਣੇ, ਕਰੀਬ 9 ਲੱਖ ਰੁਪਏ ਕੈਸ਼ ਤੇ ਉਸ ਦੀ ਲਗਜ਼ਰੀ ਕਾਰ ਲੈ ਕੇ ਫਰਾਰ ਹੋ ਗਿਆ ਸੀ। ਪੁਲਸ ਉਸ ਨੂੰ ਫਡ਼ਨ ਲਈ ਮੱਥਾ-ਖਪਾਈ ਕਰ ਰਹੀ ਸੀ ਕਿ 2 ਹੋਰ ਘਰੇਲੂ ਨੌਕਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਉਸ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ®ਥਾਣਾ ਇੰਚਾਰਜ ਇੰਸਪੈਕਟਰ ਵਿਜੇ ਸ਼ਰਮਾ ਨੇ ਦੱਸਿਆ ਕਿ ਘਟਨਾ 11 ਅਗਸਤ ਦੀ ਹੈ। ਸਰਬਜੀਤ ਸਵੇਰੇ ਕਰੀਬ 4.30 ਵਜੇ ਆਪਣੀ ਪਤਨੀ ਨੂੰ ਲੈ ਕੇ ਘਰੋਂ ਨਿਕਲਿਆ ਸੀ। ਜਾਂਦੇ ਸਮੇਂ ਘਰ ਦੀ ਜ਼ਿੰਮੇਦਾਰੀ ਇਹ ਕ੍ਰਿਸ਼ਨਾ ਤੇ ਵਿਸ਼ਾਲ ਨੂੰ ਸੌਂਪ ਗਿਆ। ਕ੍ਰਿਸ਼ਨਾ ਨੂੰ ਉਸ ਨੇ 3 ਮਹੀਨੇ ਪਹਿਲਾਂ ਹੀ ਰੱਖਿਆ ਸੀ। ਇਨ੍ਹਾਂ ਦੋਵਾਂ ਨੂੰ ਜੀਵਨ ਉਸ ਕੋਲ ਲੈ ਕੇ ਆਇਆ ਸੀ ਅਤੇ ਦੀਪਕ ਨੇ ਉਸ ਕੋਲ ਕੰਮ ਤੇ ਰਖਵਾਇਆ ਸੀ।
ਕਰੀਬ 8 ਵਜੇ ਜਦੋਂ ਘਰ ਵਿਚ ਸਾਫ਼-ਸਫ਼ਾਈ ਕਰਨ ਵਾਲੀ ਬਿਲਾਸੋ ਆਈ ਤਾਂ ਘਰ ਦੀਆਂ ਬੱਤੀਆਂ ਜਗ ਰਹੀਆਂ ਸੀ ਪਰ ਨੇਪਾਲੀ ਨੌਕਰਾਂ ਦਾ ਕੋਈ ਅਤਾ-ਪਤਾ ਨਹੀਂ ਸੀ। ਉਸ ਨੇ ਇਹ ਜਾਣਕਾਰੀ ਸਰਬਜੀਤ ਦੀ ਵੱਡੀ ਭਰਜਾਈ ਦਵਿੰਦਰ ਕੌਰ ਨੂੰ ਦਿੱਤੀ, ਜਿਸ ਨੇ ਫੋਨ ਤੇ ਉਸ ਨੂੰ ਇਹ ਗੱਲ ਦੱਸੀ। ®ਸ਼ਾਮ ਕਰੀਬ 6 ਵਜੇ ਜਦੋਂ ਉਹ ਘਰ ਪਰਤਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਵਿਚ ਪਈ 10 ਲੱਖ ਰੁਪਏ ਦੀ ਨਕਦੀ, ਸੋਨੇ ਦਿ ਗਹਿਣੇ ਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਉਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਉਸ ਦੇ ਦੋਵਾਂ ਘਰੇਲੂ ਨੌਕਰਾਂ ਨੇ ਅੰਜਾਮ ਦਿੱਤਾ ਹੈ।

ਨਹੀਂ ਕਰਵਾਈ ਪੁਲਸ ਵੈਰੀਫਿਕੇਸ਼ਨ

ਪੁਲਸ ਦੀਆਂ ਕੋਸ਼ਿਸ਼ਾਂ ਤੇ ਹਦਾਇਤਾਂ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕੀ। ਪੁਲਸ ਵਾਰ-ਵਾਰ ਸੂਚਿਤ ਕਰਦੀ ਹੈ ਕਿ ਘਰੇਲੂ ਨੌਕਰ, ਚਪਡ਼ਾਸੀ, ਮਾਲੀ, ਡਰਾਈਵਰ ਆਦਿ ਰੱਖਣ ਤੋਂ ਪਹਿਲਾਂ ਉਸ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਪਰ ਬਾਵਜੂਦ ਇਸ ਦੇ ਸਰਬਜੀਤ ਨੇ ਆਪਣੇ ਨੌਕਰਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ ਅਤੇ ਨਾ ਉਸ ਨੇ ਇਸ ਤੋਂ ਪਹਿਲਾਂ ਸ਼ਹਿਰ ਵਿਚ ਵਾਪਰੀ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਸਬਕ ਲਿਆ ਸੀ। ਇੰਸਪੈਕਟਰ ਵਿਜੇ ਦਾ ਕਹਿਣਾ ਹੈ ਕਿ ਜੇਕਰ ਪੁਲਸ ਵੈਰੀਫਿਕੇਸ਼ਨ ਕਰਵਾਈ ਹੁੰਦੀ ਤਾਂ ਸ਼ਾਇਦ ਸਰਬਜੀਤ ਦਾ ਧੰਨ ਬਚ ਜਾਂਦਾ।

ਕੇਵਲ ਕ੍ਰਿਸ਼ਨਾ ਦੀ ਫੋਟੋ ਨੂੰ ਕੀਤਾ ਜ਼ਿਲੇ ਚ ਸਰਕੁਲੇਟ

ਵਿਜੇ ਨੇ ਦੱਸਿਆ ਕਿ ਦੋਨੋਂ ਦੋਸ਼ੀ ਨੇਪਾਲ ਦੇ ਰਹਿਣ ਵਾਲੇ ਹਨ। ਉਨ੍ ਸਿਰਫ ਕੇਵਲ ਕ੍ਰਿਸ਼ਨਾ ਦੀ ਇਕ ਫੋਟੋ ਹੱਥ ਲੱਗੀ ਹੈ। ਉਸ ਨੂੰ ਜ਼ਿਲੇ ਦੇ ਸਾਰੇ ਥਾਣਿਆਂ ਵਿਚ ਸਰਕੁਲੇਟ ਕਰ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।


LEAVE A REPLY