ਲੁਧਿਆਣਾ ਪੁਲਿਸ ਨੇ ਕਾਰ ਵਿਚੋਂ 10 ਲੱਖ ਅਤੇ ਲੈਪਟੌਪ ਚੋਰੀ ਕਰਨ ਵਾਲੇ ਕੀਤੇ ਕਾਬੂ


ਲੁਧਿਆਣਾ – ਬੀਤੀ 11 ਅਪ੍ਰੈਲ ਨੂੰ ਇੱਕ ਕਾਰ ਵਿੱਚੋਂ 10 ਲੱਖ ਰੁਪਏ ਤੇ ਲੈਪਟੌਪ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੱਟੇ ਸਾਮਾਨ ਤੇ ਰੁਪਏ ਸਮੇਤ ਲੁਧਿਆਣਾ ਪੁਲਿਸ ਨੇ  ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਲੁੱਟਾਂ-ਖੋਹਾਂ ਕਰਨ ਦੇ ਕਈ ਮਾਮਲੇ ਦਰਜ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 11 ਅਪ੍ਰੈਲ ਨੂੰ ਚੀਮਾ ਚੌਕ ਨੇੜੇ ਆਰਕੇ ਰੋਡ ‘ਤੇ ਜਾ ਰਹੀ ਅਰਟਿਗਾ ਕਾਰ ਚਾਲਕ ਨੂੰ ਕਾਰ ਪਿੱਛੇ ਕੋਈ ਖਰਾਬੀ ਹੋਣ ਦੀ ਗੱਲ ਕਹੀ। ਕਾਰ ਚਾਲਕ ਨੇ ਪਿੱਛੇ ਜਾ ਕੇ ਵੇਖਿਆ ਤਾਂ ਉਨ੍ਹਾਂ ਅੰਦਰ ਪਿਆ ਬੈਗ ਚੁੱਕ ਲਿਆ ਤੇ ਰਫੂਚੱਕਰ ਹੋ ਗਏ। ਬੈਗ ਵਿੱਚ 10 ਲੱਖ ਰੁਪਏ ਤੇ ਲੈਪਟਾਪ ਆਦਿ ਸੀ। ਪੁਲਿਸ ਨੇ ਲੁੱਟ ਤੋਂ ਬਾਅਦ ਉਸੇ ਦਿਨ ਲੈਪਟਾਪ ਤੇ ਤਿੰਨ ਲੱਖ 87 ਸੌ ਰੁਪਏ ਬਰਾਮਦ ਕਰ ਲਏ ਸਨ। ਅੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਮੁਲਜ਼ਮਾਂ ਤੋਂ 6 ਲੱਖ 50 ਹਜ਼ਾਰ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਪੁਲਿਸ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰੇਗੀ।

  • 288
    Shares

LEAVE A REPLY