ਇਨਕਮ ਟੈਕਟ ਵਿਭਾਗ ਨੇ ਸਰਕਾਰੀ ਠੇਕੇ ਲੈਣ ਵਾਲੀ ਕੰਪਨੀ ਤੇ ਮਾਰੇ ਛਾਪੇ, 100 ਕਰੋੜ ਰੁਪਏ ਤੇ 90 ਕਿੱਲੋ ਸੋਨਾ ਬਰਾਮਦ


illegal indian currency seized

ਇਨਕਮ ਟੈਕਟ ਵਿਭਾਗ ਨੇ ਚੇਨਈ ਵਿੱਚ ਇੱਕ ਛਾਪੇ ਦੌਰਾਨ 100 ਕਰੋੜ ਰੁਪਏ ਦੀ ਨਕਦੀ ਤੇ 90 ਕਿੱਲੋ ਸੋਨਾ ਬਰਾਮਦ ਹੋਇਆ ਹੈ। ਇਹ ਛਾਪਾ ਚੇਨਈ ਵਿੱਚ ਸੜਕ ਠੇਕੇਦਾਰ ਨਾਗਰਾਜਨ ਸੇਯਦੁਰਈ ਦੀ ਕੰਪਨੀ ਐਸਕੇਜੀ ਗਰੁੱਪ ਦੇ ਦਫ਼ਤਰਾਂ ਵਿੱਚ ਮਾਰਿਆ ਗਿਆ ਸੀ। ਸੋਮਵਾਰ ਸਵੇਰੇ 6 ਵਜੇ ਆਪਰੇਸ਼ਨ ਪਾਰਕਿੰਗ ਮਨੀ ਨਾਂ ਦੇ ਆਪਰੇਸ਼ਨ ਤਹਿਤ ਕਰ ਵਿਭਾਗ ਨੇ ਤਾਮਿਲਨਾਡੂ ਵਿੱਚ 22 ਵੱਖ-ਵੱਖ ਥਾਈਂ ਛਾਪੇ ਮਾਰੇ, ਜਿਸ ਵਿੱਚ ਪੁਲਿਸ ਨੂੰ ਇੰਨੀ ਮੋਟੀ ਰਕਮ ਬਰਾਮਦ ਹੋਈ ਹੈ।

100 ਕਰੋੜ ਰੁਪਏ ਦਾ ਕਿਧਰੇ ਵੀ ਰਿਕਾਰਡ ਨਹੀਂ

22 ਥਾਈਂ ਰੇਡ ਮਾਰਨ ਤੇ ਇੰਨੇ ਪੈਸੇ ਬਰਾਮਦ ਕਰਨ ਬਾਅਦ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਹੋਰ ਥਾਵਾਂ ਤੇ ਹਾਲ਼ੇ ਵੀ ਰੇਡ ਜਾਰੀ ਹੈ। ਇਹ ਆਪਰੇਸ਼ਨ ਇਨਕਮ ਟੈਕਸ ਵਿਭਾਗ ਦੀ ਚੇਨਈ ਜਾਂਚ ਟੀਮ ਚਲਾ ਰਹੀ ਹੈ। ਅਧਿਕਾਰੀਆਂ ਕਿਹਾ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਏ 100 ਕਰੋੜ ਰੁਪਏ ਦਾ ਕੋਈ ਰਿਕਾਰਡ ਨਹੀਂ। ਇਹ ਨਕਦੀ ਕੈਸ਼ ਟਰੈਵਲ ਬੈਗ ਵਿੱਚ ਭਰ ਕੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਰੱਖੇ ਗਏ ਸੀ।

ਰਾਜਮਾਰਗ ਤੇ ਸੜਕ ਨਿਰਮਾਣ ਕਰਦੀ ਹੈ ਕੰਪਨੀ

ਜਿਸ ਕੰਪਨੀ ਵਿੱਚ ਛਾਪੇਮਾਰੀ ਕੀਤੀ ਗਈ ਹੈ, ਉਹ ਸੂਬਾ ਸਰਕਾਰ ਨਾਲ ਮਿਲ ਕੇ ਸੜਕ ਤੇ ਰਾਜਮਾਰਗ ਨਿਰਮਾਣ ਦਾ ਕੰਮ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ ਅੱਜ ਵੀ ਜਾਰੀ ਰਹੇਗੀ, ਜਿਸ ਕਾਰਨ ਬਰਾਮਦ ਰਕਮ ਹੋਰ ਵਧਣ ਦੇ ਆਸਾਰ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਸਿਆਂ ਦਾ ਅਸਾਧਾਰਣ ਲੈਣ-ਦੇਣ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਛਾਪੇਮਾਰੀ ਕੀਤੀ ਗਈ ਹੈ। ਇਹ ਹੁਣ ਤਕ ਦੀ ਸਭ ਤੋਂ ਵੱਡੀ ਛਾਪੇਮਾਰੀ ਦੱਸੀ ਜਾ ਰਹੀ ਹੈ।


LEAVE A REPLY