ਜੇਕਰ ਤੁਹਾਡੇ ਕੋਲ ਨਹੀਂ ਹੈ ਵੋਟਰਕਾਰਡ ਤਾਂ ਘਬਰਾਉਣ ਦੀ ਨਹੀਂ ਹੈ ਲੋੜ – ਇਨਾਂ ਪਛਾਣ ਪੱਤਰਾਂ ਦੀ ਕਰ ਸਕਦੇ ਹੋ ਵਰਤੋ


Voter Card

ਲੋਕਸਭਾ ਚੋਣਾਂ 2019 ਦੇ ਪਹਿਲੇ ਗੇੜ ਦੀ ਵੋਟਿੰਗ 11 ਅਪਰੈਲ ਨੂੰ ਹੋਣੀ ਹੈ। ਪਹਿਲੇ ਗੇੜ ਦਾ ਚੋਣ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਹੀ ਰੁੱਕ ਗਿਆ ਸੀ। ਪਹਿਲੇ ਗੇੜ ਚ 20 ਸੂਬਿਆਂ ਦੀ 91 ਲੋਕਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ। ਅਜਿਹੇ ਚ 11 ਅਪਰੈਲ ਨੂੰ ਵੋਟ ਪਾਉਣ ਜਾਂਦੇ ਸਮੇਂ ਤੁਹਾਡੇ ਕੋਲ ਵੋਟਰਕਾਰਡ ਹੋਣਾ ਜ਼ਰੂਰੀ ਹੈ। ਪਰ ਜੇਕਰ ਤੁਹਾਡੇ ਕੋ ਵੋਟਰ ਆਈਡੀ ਨਹੀ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀ ਹੈ ਕਿਉਂਕਿ ਇਨ੍ਹਾ 11 ਫੋਟੋ ਪਛਾਣ ਪੱਤਰਾਂ ਚੋ ਕੋਈ ਵੀ ਇੱਕ ਵੀ ਚਲ ਸਕਦਾ ਹੈ।

 • ਡ੍ਰਾਈਵਿੰਗ ਲਾਈਸੇਂਸ
 • ਪਾਸਪੋਰਟ
 • ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਸਰਵਿਸ ਪਛਾਣ ਪੱਤਰ
 • ਪੈਨ ਕਾਰਡ
 • ਆਧਾਰ ਕਾਰਡ
 • ਬੈਂਕ ਜਾਂ ਪੋਸਟ ਆਫਿਸ ਦੀ ਪਾਸਬੁਕ
 • ਮਨਰੇਗਾ ਜੌਬ ਕਾਰਡ
 • ਮਜਦੂਰ ਮੰਤਰਾਲੇ ਵੱਲੋਂ ਜਾਰੀ ਸਿਹਤ ਬਿਮਾ ਕਾਰਡ
 • ਰਾਸ਼ਟਰੀ ਆਬਾਦੀ ਰਜਿਸਟਰ ਦੇ ਦਸਤਾਵੇਜ਼
 • ਪੈਂਸ਼ਨ ਸੰਬੰਧੀ ਦਸਤਾਵੇਜ
 • ਵੋਟਰ ਪਛਾਣ ਪੱਤਰ।

LEAVE A REPLY