ਲੁਧਿਆਣਾ ਦੇ ਦਾਖਾ ਵਿੱਚ 12 ਲੋਕਾਂ ਨੇ ਕੀਤਾ ਗੈਂਗਰੇਪ – ਮਦਦ ਮੰਗਣ ਤੇ ਪੁਲਿਸ ਨੇ ਨਹੀਂ ਕੀਤੀ ਕਾਰਵਾਈ


Gang-rape

ਲੁਧਿਆਣਾ – ਸ਼ਨੀਵਾਰ ਦੇਰ ਰਾਤ ਲੁਧਿਆਣਾ ਦੇ ਦਾਖਾ ਚ ਇੱਕ ਮਹਿਲਾ ਨੂੰ ਬੰਧਕ ਬਣਾ ਕੇ ਉਸ ਨਾਲ 12 ਲੋਕਾਂ ਨੇ ਬਲਾਤਕਾਰ ਕੀਤਾ। ਇਸ ਦੌਰਾਨ ਬਦਮਾਸ਼ਾਂ ਨੇ ਪੀਤੜਾ ਤੇ ਉਸ ਦੇ ਸਾਥੀ ਤੋਂ 14 ਹਜ਼ਾਰ ਰੁਪਏ, 2 ਅੰਗੂਠੀਆਂ, ਮੋਬਾਈਲ ਤੇ ਦੋਵਾਂ ਦੇ ਪਰਸ ਵੀ ਖੋਹ ਲਏ। ਇਸ ਤੋਂ ਬਾਅਦ ਮਹਿਲਾ ਦੇ ਸਾਥੀ ਨੂੰ ਕੁੱਟਿਆ ਗਿਆ ਤੇ ਉਸ ਤੋਂ ਦੋ ਲੱਖ ਰੁਪਏ ਮੰਗਵਾਉਣ ਦੀ ਗੱਲ ਕੀਤੀ।

ਹਾਸਲ ਜਾਣਕਾਰੀ ਮੁਤਾਬਕ ਇੱਥੇ ਦੇ ਪੋਸ਼ ਇਲਾਕੇ ਦੇ ਰਹਿਣ ਵਾਲੀ ਮਹਿਲਾ ਤੇ ਨੌਜਵਾਨ ਸ਼ਨੀਵਾਰ ਰਾਤ ਕਰੀਬ 8 ਵਜੇ ਆਪਣੀ ਕਾਰ ਚ ਘੁੰਮਣ ਨਿਕਲੇ। ਇਸ ਤੋਂ ਬਾਅਦ ਉਹ ਈਸੇਵਾਲ ਪਿੰਡ ਤੋਂ ਨਿਕਲਦੇ ਹੋਏ ਕਿਸੇ ਸੁਨਸਾਨ ਥਾਂ ਤੇ ਚਲੇ ਗਏ। ਇਸ ਥਾਂ ਤੇ ਦੋਵਾਂ ਤੇ ਕੁਝ ਬਦਮਾਸ਼ਾਂ ਨੇ ਇੱਟਾਂ ਨਾਲ ਹਮਲਾ ਕੀਤਾ ਤੇ ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਲਿਆ। ਦੋਵਾਂ ਨੂੰ ਅਗਵਾ ਕਰ ਬਦਮਾਸ਼ ਉਨ੍ਹਾਂ ਨੂੰ ਪਿੰਢ ਦੇ ਇੱਕ ਫਾਰਮ ਹਾਊਸ ਤੇ ਲੈ ਗਏ ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਨੌਜਵਾਨ ਪੁਲਿਸ ਕੋਲ ਗਿਆ ਤੇ ਸਾਰੀ ਘਟਨਾ ਦੱਸ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਮਹਿਲਾ ਨਾਲ ਰਾਤ ਢੇਡ ਵਜੇ ਤਕ ਬਲਾਤਕਾਰ ਕੀਤਾ ਗਿਆ। ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਸਾਰੀ ਘਟਨਾ ਬਾਰੇ ਪਹਿਲਾਂ ਪੁਲਿਸ ਕੋਲ ਗਿਆ ਪਰ ਪੁਲਿਸ ਉਸ ਨਾਲ ਨਹੀਂ ਗਈ। ਕਰੀਬ 12 ਵਜੇ ਪੁਲਿਸ ਉਸ ਨਾਲ ਗਈ ਪਰ ਘਟਨਾ ਵਾਲੀ ਥਾਂ ਤਕ ਨਹੀਂ ਪਹੁੰਚੇ ਤੇ ਖਾਲੀ ਹੱਥ ਆ ਗਏ।

ਐਤਵਾਰ ਦੁਪਹਿਰ ਨੌਜਵਾਨ ਫੇਰ ਤੋਂ ਆਪਣੇ ਨਾਲ ਹੋਈ ਕੁੱਟਮਾਰ ਤੇ ਲੁੱਟ ਦੀ ਸ਼ਿਕਾਇਤ ਦਰਜ ਕਰਵਾਉਣ ਥਾਣੇ ਗਿਆ ਤਾਂ ਮੁਲਾਜ਼ਮਾਂ ਨੂੰ ਰਾਤ ਦੀ ਘਟਨਾ ਯਾਦ ਆਈ। ਇਸ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਗਈ ਤੇ ਪੀੜਤਾ ਨੂੰ ਮੈਡੀਕਲ ਲਈ ਭੇਜ ਦਿੱਤਾ। ਕੋਈ ਮਹਿਲਾ ਕਰਮਚਾਰੀ ਨਾ ਹੋਣ ਕਾਰਨ ਹੁਣ ਪੀੜਤਾ ਦਾ ਮੈਡੀਕਲ ਸੋਮਵਾਰ ਨੂੰ ਹੋਣਾ ਹੈ। ਪੀੜਤਾ ਦਾ ਕਹਿਣਾ ਹੈ ਕਿ ਜੇਕਰ ਉਸ ਸਾਹਮਣੇ ਉਹ ਲੋਕ ਆ ਜਾਣ ਤਾਂ ਉਹ ਸਭ ਨੂੰ ਪਛਾਣ ਲਵੇਗੀ।


LEAVE A REPLY