CBSE ਵਲੋਂ 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਡੇਟਸ਼ੀਟ ਕੀਤੀ ਗਈ ਜਾਰੀ


Exam

ਸੀ. ਬੀ. ਐੱਸ. ਈ. ਨੇ ਸਾਲ 2019 ‘ਚ ਹੋਣ ਵਾਲੀ 12ਵੀਂ ਕਲਾਸ ਦੇ ਪ੍ਰੈਕਟੀਕਲ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਦੀ ਅਧਿਕਾਰਕ ਵੈੱਬਸਾਈਟ ‘ਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਪ੍ਰੈਕਟੀਕਲ ਦੀ ਪ੍ਰੀਖਿਆ ਜਨਵਰੀ ਤੋਂ ਫਰਵਰੀ ਤੱਕ 1 ਮਹੀਨੇ ਤੱਕ ਚੱਲੇਗੀ। 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆ 16 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਵਾਰ ਬੋਰਡ ਨੇ ਨਵਾਂ ਫੈਸਲਾ ਲਾਗੂ ਕਰਦੇ ਹੋਏ ਪ੍ਰੈਕਟੀਕਲ ਪ੍ਰੀਖਿਆਵਾਂ ‘ਚ ਵਿਦਿਆਰਥੀਆਂ ਦੀ ਗਿਣਤੀ ਜੇਕਰ 20 ਤੋਂ ਜ਼ਿਆਦਾ ਹੋਵੇਗੀ ਤਾਂ ਪ੍ਰੀਖਿਆ ਨੂੰ ਦੋ ਸ਼ਿਫਟਾਂ ‘ਚ ਲੈਣ ਦਾ ਫੈਸਲਾ ਕੀਤਾ ਹੈ।

ਇਲਾਹਾਬਾਦ ‘ਚ ਕੁੰਭ ਮੇਲੇ ਦੌਰਾਨ ਪ੍ਰੈਕਟੀਕਲ ਪ੍ਰੀਖਿਆ ਬਾਕੀ ਥਾਵਾਂ ਨਾਲੋਂ ਪਹਿਲਾਂ 1 ਜਨਵਰੀ ਤੋਂ ਹੀ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਜਿਥੇ ਪ੍ਰੈਕਟੀਕਲ ਐਗਜ਼ਾਮ ਐਕਸਟਰਨਲ ਐਗਜ਼ਾਮੀਨਰ ਵਲੋਂ ਲਿਆ ਜਾ ਰਿਹਾ ਹੈ। ਉਥੇ ਪ੍ਰੀਖਿਆ ਵਾਲੇ ਦਿਨ ਹੀ ਵਿਦਿਆਰਥੀ ਦੇ ਮਾਰਕਸ ਨੂੰ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ।


LEAVE A REPLY