ਪੁਲਿਸ ਨੇ ਨਾਜਾਇਜ਼ ਸ਼ਰਾਬ ਦੀਆਂ 180 ਪੇਟੀਆਂ ਕੀਤੀਆਂ ਬਰਾਮਦ, ਮੁਲਜ਼ਮ ਫਰਾਰ


illegal Liquor Bottles

ਲੁਧਿਆਣਾ ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਫੋਕਲ ਪੁਆਇੰਟ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸ਼ਰਾਬ ਸਮੱਗਲਰ ਆਪਣੇ ਸ਼ਰਾਬ ਨਾਲ ਭਰੇ ਵਾਹਨ ਨੂੰ ਜੀਵਨ ਨਗਰ ਵਿਚ ਛੱਡ ਕੇ ਭੱਜ ਗਿਆ। ਇਸ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸੇ ਸਮੇਂ ਸਾਹਮਣਿਓਂ ਆ ਰਹੇ ਇਕ ਟਰੱਕ ਚਾਲਕ ਨੇ ਜਦੋਂ ਸਾਹਮਣੇ ਪੁਲਸ ਨੂੰ ਦੇਖਿਆ ਤਾਂ ਉਹ ਟਰੱਕ ਤੋਂ ਛਾਲ ਮਾਰ ਕੇ ਭੱਜ ਨਿਕਲਿਆ। ਤਲਾਸ਼ੀ ਲੈਣ ਤੇ ਵਾਹਨ ਚੋਂ 180 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਟਰੱਕ ਨੂੰ ਕਬਜ਼ੇ ਵਿਚ ਲੈ ਕੇ ਫਰਾਰ ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


LEAVE A REPLY