ਪੰਜਾਬ ਦੇ ਕੇਬਲ ਮਾਫੀਆ ਨੂੰ 2100 ਕਰੋੜ ਦੇ ਨੋਟਿਸ ਜਾਰੀ – ਮੰਤਰੀ ਨਵਜੋਤ ਸਿੰਘ ਸਿੱਧੂ


Navjot Singh Sidhu

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਵਿਸ ਟੈਕਸ ਦੀ ਚੋਰੀ ਤੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ’ ਨੇ ਪੰਜਾਬ ਚ ਕੇਬਲ ਮਾਫੀਆ ਨੂੰ 2100 ਕਰੋੜ ਰੁਪਏ ਦੇ ਨੋਟਿਸ ਭੇਜੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਫਾਸਟ ਵੇਅ ਦੀ ਜਾਂਚ ਤੋਂ ਬਾਅਦ ਫਾਸਟ ਵੇਅ ਦੇ ਮਾਲਕ ਨੂੰ 303 ਕਰੋੜ ਅਤੇ 19 ਕਰੋੜ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਫਾਸਟ ਵੇਅ ਦੇ ਸੀ. ਏ. ਰਾਜੇਸ਼ ਮਹਿਰੂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਰਵਿਸ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਲੋਕਲ ਆਪਰੇਟਰਾਂ ਨੂੰ 336 ਕਰੋੜ ਦੇ ਨੋਟਿਸ ਭੇਜੇ ਹਨ। ਨਵਜੋਤ ਸਿੱਧੂ ਨੇ ਕਿਹਾ ਇਨ੍ਹਾਂ ਨੋਟਿਸਾਂ ਤੋਂ ਟੈਕਸ ਸਰਵਿਸ ਵਿਭਾਗ ਨੂੰ ਜੋ ਰਕਮ ਮਿਲੇਗੀ, ਉਸ ‘ਚੋਂ 62 ਫੀਸਦੀ ਪੰਜਾਬ ਸਰਕਾਰ ਨੂੰ ਮਿਲੇਗੀ।


LEAVE A REPLY