ਲੁਧਿਆਣਾ ਦੇ ਟਿੱਬਾ ਰੋਡ ਤੋਂ ਲਾਪਤਾ ਹੋਈਆਂ 3 ਵਿਦਿਆਰਥਣਾਂ ਦਾ 24 ਘੰਟੇ ਬੀਤਣ ਮਗਰੋਂ ਵੀ ਨਹੀਂ ਮਿਲਿਆ ਕੋਈ ਸੁਰਾਗ


ਲੁਧਿਆਣਾ – ਲੁਧਿਆਣਾ ਦੇ ਟਿੱਬਾ ਰੋਡ ਸਥਿਤ ਗੁਰਮੇਲ ਪਾਰਕ ਦੇ ਵੀ.ਡੀ.ਐਮ ਸਕੂਲ ਦੀ 8ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਜਿਨ੍ਹਾਂ ਦਾ ਨਾਮ ਲਤਾ, ਨੈਨਾ ਤੇ ਰੁਖ਼ਸਾਰ ਹਨ, ਕੱਲ੍ਹ ਸਕੂਲ ਤਾਂ ਆਈਆਂ ਪਰ ਛੁੱਟੀ ਮਗਰੋਂ ਤਿੰਨੋ ਵਿਦਿਆਰਥਣਾਂ ਘਰ ਵਾਪਸ ਨਹੀਂ ਪਹੁੰਚੀਆਂ। ਸ਼ੱਕ ਹੈ ਕਿ ਇਹ ਤਿੰਨੋ ਵਿਦਿਆਰਥਣਾਂ ਅਗਵਾ ਹੋਈਆਂ ਹਨ। ਪਰ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਤਿੰਨੋ ਵਿਦਿਆਰਥਣਾਂ ਸਕੂਲ ਦੇ ਬਾਹਰੋਂ ਹੀ ਕਿਧਰੇ ਚਲੀ ਗਈਆਂ ਹਨ। ਦੇਰ ਰਾਤ ਤੱਕ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਇਹਨਾਂ ਦੀ ਭਾਲ ਕਰਦੇ ਰਹੇ, ਪਰ ਇਹਨਾਂ ਦਾ ਕੁਝ ਸੁਰਾਗ ਨਹੀਂ ਮਿਲਿਆ।

ਹੱਥ ਲਗੀ ਤਾਂ ਇੱਕ ਸੀ.ਸੀ.ਟੀ.ਵੀ ਫੁਟੇਜ। ਇਸ ਫੁਟੇਜ ਜਰੀਏ ਇਹਨਾਂ ਹੀ ਪਤਾ ਚੱਲ ਸਕਿਆ ਕਿ ਉਹ ਸਕੂਲ ਤੋਂ ਬਾਅਦ ਰਾਮ ਨਗਰ ਵੱਲ ਗਈਂਆਂ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਸਵੇਰੇ 7:45 ਤੇ ਸਕੂਲ ਲਈ ਨਿਕਲੀਆਂ ਸਨ, ਜਿਥੇ ਰੁਖਸਾਰ ਤੇ ਨੈਨਾ ਨੂੰ ਉਹਨਾਂ ਦੇ ਭਰਾ ਸਕੂਲ ਛੱਡ ਕੇ ਗਏ ਸਨ। ਇਸ ਤੋਂ ਬਾਅਦ ਤਿੰਨਾਂ ਨੇ ਆਪਣੀ ਅਧਿਆਪਕਾਂ ਨੂੰ ਕਿਹਾ ਕਿ ਉਹ ਨੇੜੇ ਦੀ ਦੁਕਾਨ ਤੋਂ ਸਮਾਨ ਲੈਣ ਜਾ ਰਹੀਆਂ ਹਨ।


ਪਰ ਉਸ ਤੋਂ ਬਾਅਦ ਉਹ ਵਾਪਸ ਸਕੂਲ ਨਹੀਂ ਪਰਤੀਆਂ। ਜਦੋਂ ਛੁੱਟੀ ਹੋਣ ਤੇ ਵਿਦਿਆਰਥਣਾਂ ਘਰ ਨਹੀਂ ਆਈਆਂ ਤਾਂ ਪਰਿਵਾਰ ਵਾਲਿਆਂ ਨੇ ਸਕੂਲ ਚ ਪਤਾ ਕੀਤਾ। ਜਿਸ ਤੇ ਕਲਾਸ ਟੀਚਰ ਨੇ ਕਿਹਾ ਉਹ ਤਾਂ ਸਕੂਲ ਹੀ ਨਹੀਂ ਆਈਆਂ। ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ੁਰੂਆਤੀ ਜਾਂਚ ਚ ਤਾਂ ਇਹੀ ਲੱਗ ਰਿਹਾ ਹੈ ਕਿ ਤਿੰਨੋਂ ਪੱਕੀਆਂ ਸਹੇਲੀਆਂ ਹਨ ਤੇ ਸਲਾਹ ਕਰਕੇ ਹੀ ਸਕੂਲ ਤੋਂ ਖੁਦ ਚਲੀਆਂ ਗਈਆਂ ਹਨ।


ਇੱਕ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਉਧਰ ਇੱਕ ਵਿਦਿਆਰਥਣ ਦੇ ਪਿਤਾ ਦਾ ਕਹਿਣਾ ਹੈ ਕਿ ਤਿੰਨੋਂ ਵਿਦਿਆਰਥਣਾਂ ਨੂੰ ਲਾਪਤਾ ਹੋਏ 24 ਘੰਟਿਆਂ ਤੋਂ ਵੀ ਜਿਆਦਾ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਇਹਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਇਹ ਤਿੰਨੋਂ ਮਿਲਣ ਤਾਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਜਾਵੇ। ਹੁਣ ਇਸ ਸਾਰੀ ਘਟਨਾ ਦੀ ਪਰਤ ਤਾਂ ਵਿਦਿਆਰਥਣਾਂ ਦੇ ਮਿਲਣ ਨਾਲ ਹੀ ਖੁੱਲ੍ਹਣਗੀਆਂ।

  • 288
    Shares

LEAVE A REPLY