3 ਮਾਰਚ ਨੂੰ ਬਦਲ ਜਾਵੇਗਾ Twitter


twitter

ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ 3 ਮਾਰਚ ਨੂੰ ਨਵੀਂ ਟਾਈਮਲਾਈਨ ਪੇਸ਼ ਕਰਨ ਲਈ ਤਿਆਰ ਹੈ। ਨਵੇਂ ਬਦਲਾਅ ‘ਚ ਯੂਜ਼ਰਸ ਨੂੰ ਕਈ ਨਵੇਂ ਫੀਚਰਜ਼ ਵੀ ਨਜ਼ਰ ਆਉਣਗੇ। ਉਥੇ ਹੀ ਪੁਰਾਣੇ ਫੀਚਰਜ਼ ਟਾਈਮਲਾਈਨ ‘ਚੋਂ ਹਟਾਏ ਜਾਣ ਦੀ ਤਿਆਰੀ ਹੈ।
ਨਵੀਂ ਅੰਬੈੱਡੇਡ ਟਾਈਮਲਾਈਨ ‘ਚ ਯੂਜ਼ਰਸ ਪ੍ਰੋਫਾਇਲ, ਲਿਸਟ ਅਤੇ ਕਲੈਕਸ਼ਨ ਨੂੰ ਐਡ ਕਰ ਸਕਦੇ ਹਨ। ਰਿਪੋਰਟਾਂ ਮੁਤਾਬਕ ਨਵੇਂ ਅਪਗ੍ਰੇਡ ‘ਚ Hide media ਆਪਸ਼ਨ ਨੂੰ ਵੀ ਹਟਾਇਆ ਜਾਵੇਗਾ ਜਿਸ ਨਾਲ ਫੋਟੋ ਵਾਲੇ ਟਵੀਟ ਆਸਾਨੀ ਨਾਲ ਦਿਸਣਗੇ। ਨਵੀਂ ਅੰਬੈੱਡੇਡ ਟਾਈਮਲਾਈਨ ‘ਚ ਸਾਰੇ ਟੀਵਟ ਦੇ ਨਾਲ ਇਨ ਲਾਈਨ ਸ਼ੇਅਰਿੰਗ ਆਪਸ਼ਨ ਵੀ ਮਿਲਣ ਦੀ ਖਬਰ ਹੈ।
ਟਵਿਟਰ ਦੀ ਦੂਜੀ ਟਾਈਮਲਾਈਨ ‘ਚ ਵੀ ਬਦਲਾਅ ਕੀਤਾ ਜਾਵੇਗਾ। ਟਵਿਟਰ ਦੇ ਇਕ ਬਲਾਗ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਵੀਂ ਟਾਈਮਲਾਈਨ ‘ਚ ਪਬਲਿਸ਼ਰਜ਼ ਅਤੇ ਡਿਵੈੱਲਪਰਜ਼ ਲਈ ਕਈ ਖਾਸ ਫੀਚਰਜ਼ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟਵੀਟਸ ਅਤੇ ਕਨਵਰਸ਼ੇਸ਼ਨ ‘ਤੇ ਜ਼ਿਆਦਾ ਕੰਟਰੋਲ ਹੋਵੇਗਾ।


LEAVE A REPLY