3-ਡੀ ਮੈਡੀਕਲ ਪ੍ਰਿੰਟਿੰਗ ਨਾਲ ਆਵੇਗੀ ਪਲਾਸਟਿਕ ਸਰਜਰੀ ਖੇਤਰ ਵਿੱਚ ਕਰਾਂਤੀ


ਲੁਧਿਆਣਾ– ਹੁਣ ਇਨ-ਬਿਨ ਬਣ ਸਕੇਗਾ ਖਰਾਬ ਹੋਇਆ ਚੇਹਰਾ, ਐਸਪੀਐਸ ਹਸਪਤਾਲ ਦੇ ਪਲਾਸਟਿਕ ਸਰਜਨ ਕਰ ਰਹੇ ਹਨ ਇਸ ਤਕਨੀਕ ਨਾਲ ਇਲਾਜ, ਪਲਾਸਟਿਕ ਸਰਜਰੀ ਨੂੰ ਲੈ ਕੇ ਲੋਕਾਂ ਵਿੱਚ ਅਤੇ ਮੈਡੀਕਲ ਫੀਲਡ ਵਿੱਚ ਫੈਲੇ ਹੋਏ ਗੁਮਰਾਹਕੁੰਨ ਗੱਲਾਂ ਹੁਣ ਸਾਫ ਹੋਣ ਲੱਗੀਆਂ ਹਨ। ਕਿਓੰਕਿ 3-ਡੀ ਮੈਡੀਕਲ ਪ੍ਰਿੰਟਿੰਗ ਤਕਨੀਕ ਇਸ ਖੇਤਰ ਵਿੱਚ ਕਰਾਂਤੀ ਲਿਆ ਰਹੀ ਹੈ। ਹੁਣ ਕਿਸੇ ਵੀ ਵਿਅਕਤੀ ਦਾ ਖਰਾਬ ਹੋਇਆ ਚੇਹਰਾ ਇੰਨ-ਬਿੰਨ ਬਣ ਸਕਦਾ ਹੈ। ਦੁਬਈ ਵਿੱਚ ਹੋਈ ਅਰਬ ਹੈਲਥ-ਕਾਨਫ੍ਰੈਂਸ-2018 ਵਿੱਚ ਹਿੱਸਾ ਲੈ ਕੇ ਪਰਤੇ ਐਸਪੀਐਸ ਹਸਪਤਾਲ ਦੇ ਸੀਨੀਅਰ ਪਲਾਸਟਿਕ ਸਰਜਨ ਡਾ. ਆਸ਼ੀਸ਼ ਗੁਪਤਾ ਨੇ ਦੱਸਿਆ ਕਿ 3-ਡੀ ਮੈਡੀਕਲ ਪ੍ਰਿੰਟਿੰਗ ਤਕਨੀਕ ਹੁਣ ਤੱਕ ਦੀਆਂ ਸਾਰੀਆਂ ਤਕਨੀਕਾਂ ਨਾਲੋਂ ਸਫਲ ਰਹੀ ਹੈ। ਇਹ ਤਕਨੀਕ 1998 ਵਿੱਚ ਸ਼ੁਰੂ ਹੋਈ ਸੀ, ਪਰੰਤੁ 2013 ਵਿੱਚ ਇਸਦਾ ਸਹੀ ਤਰੀਕੇ ਨਾਲ ਇਸਤੇਮਾਲ ਸ਼ੁਰੂ ਹੋ ਗਿਆ ਸੀ। ਐਸਪੀਐਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ 2014 ਵਿੱਚ ਐਕਸੀਡੈਂਟ ਵਿੱਚ ਜਖਮੀ ਹੋਏ 22 ਸਾਲ ਦੇ ਨੌਜਵਾਨ ਤੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਸੀ। ਐਕਸੀਡੈਂਟ ਕਾਰਣ ਉਸਦੇ ਮੱਥੇ ਤੇ ਡੂੰਘਾ ਜਖ਼ਮ ਹੋ ਗਿਆ ਸੀ, ਜੇਕਰ ਇਹ ਤਕਨੀਕ ਨਹੀਂ ਹੁੰਦੀ ਤਾਂ ਸਾਰੀ ਜਿੰਦਗੀ ਉਸਦੇ ਮੱਥੇ ਤੇ ਵੱਡਾ ਦਾਗ ਲੱਗਾ ਰਹਿਣਾ ਸੀ, ਪਰੰਤੁ ਇਸ ਤਕਨੀਕ ਨਾਲ ਉਸਦਾ ਦਾਗ ਸਾਫ ਹੋ ਗਿਆ। ਇਸੇ ਤਰਾਂ 60 ਸਾਲ ਦੀ ਔਰਤ ਦੇ ਗੱਲ ਤੇ ਬਣੇ ਡਿਫੈਕਟ ਨੂੰ ਠੀਕ ਕੀਤਾ ਗਿਆ।

ਉਹਨਾਂ ਦੱਸਿਆ ਕਿ ਇਸ ਤਕਨੀਕ ਨਾਲ ਸ਼ਰੀਰ ਦੇ ਕਿਸੇ ਵੀ ਹਿੱਸੇ ਦੀ ਖਰਾਬ ਹੱਡੀ ਨੂੰ ਬਿਨਾ ਕਿਸੇ ਪਰੇਸ਼ਾਨੀ ਠੀਕ ਕੀਤਾ ਜਾ ਸਕਦਾ ਹੈ। ਇਹ ਤਕਨੀਕ ਪੋਲੀਏਥੇਰੇਨੇਟਕੇਟਨ ਨਾਲ ਬਣੀ ਹੈ, ਜੋ ਐਫਡੀਏ ਵੱਲੋਂ ਮੰਜੂਰਸ਼ੁਦਾ ਹੈ। ਦੁਬਈ ਵਿੱਚ ਹੋਈ ਕਾਨਫ੍ਰੈਂਸ ਵਿੱਚ ਇਸ ਤਕਨੀਕ ਦਾ ਪ੍ਰਦਸ਼ਨ ਕੀਤਾ ਗਿਆ ਤਾਂ ਇਸਦਾ ਰਿਜਲਟ ਦੇਖ ਕੇ ਸਾਰੇ ਲੋਕ ਹੈਰਾਨ ਸਨ। ਕਿਓੰਕਿ ਪਿਛਲੇ ਚਾਰ-ਪੰਜ ਸਾਲਾਂ ਤੋ ਇਸਦੇ ਚੰਦੇ ਤੇ ਉਮੀਦ ਦੇ ਮੁਤਾਬਿਕ ਰਿਜਲਟ ਆ ਰਹੇ ਹਨ। ਇਸ ਕਾਨਫ੍ਰੈਂਸ ਵਿੱਚ ਹਿੱਸਾ ਲੈ ਕੇ ਪਰਤੇ ਸੀਨੀਅਰ ਨਿਉਰੋਸਰਜਨ ਡਾ. ਦੀਪਇੰਦਰ ਸਿੰਘ ਨੇ ਕਿਹਾ ਕਿ ਇਸ ਇੰਪਲਾਂਟ ਨੂੰ ਹੁਣ ਤੱਕ ਸਿਰਫ ਮਹਿੰਗਾ ਮੰਨਦੇ ਹੋਏ ਹੀ ਨਕਾਰਿਆ ਜਾਂਦਾ ਰਿਹਾ, ਜਦਕਿ ਇਸਦੇ ਰਿਜਲਟ ਸਾਰੀਆਂ ਤਕਨੀਕਾਂ ਨਾਲੋਂ ਜਿਆਦਾ ਵਧੀਆ ਹਨ। 3-ਡੀ ਤਕਨੀਕ ਨੇ ਪੋਸਟ ਆਪਰੇਟਿਵ ਪਲਾਨਿੰਗ ਅਤੇ ਸਰਜਰੀ ਦੇ ਲਈ ਨਈ ਰਾਹ ਖੋਲ ਦਿੱਤੇ ਹਨ। ਅਜੇ ਤੱਕ ਸਾਰਿਆਂ ਮੈਡੀਕਲ ਸੰਸਥਾਵਾਂ ਕੋਲ 3-ਡੀ ਪ੍ਰਿੰਟਰ ਨਹੀਂ ਹਨ ਅਤੇ ਨਾ ਹੀ ਸਾਰੇ ਇਸ ਤਕਨੀਕ ਦਾ ਇਸਤੇਮਾਲ ਕਰਨ ਵਿੱਚ ਮਾਹਿਰ ਹਨ।

  • 1
    Share

LEAVE A REPLY