ਲੁਧਿਆਣਾ ਪੁਲਿਸ ਦਿਹਾਤੀ ਵਲੋਂ ਮਨਾਇਆ ਗਿਆ 30 ਵਾਂ ਨੈਸਨਲ ਸੜਕ ਸੁਰੱਖਿਆ ਹਫਤਾ


ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ੍ਹ ਜੀ ਦੇ ਹੁਕਮਾ ਦੀ ਪਾਲਣਾ ਵਿੱਚ ਸ਼੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾਂ ਤੇ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿੱਖੇ 30 ਵਾਂ ਨੈਸਨਲ ਸੜਕ ਸੁਰੱਖਿਆ ਹਫਤਾ “ਸੜਕ ਸੁਰੱਖਿਆ ਜੀਵਨ ਰੱਖਿਆ” ਤਹਿਤ ਮਿੱਤੀ 04-02-2019 ਤੋਂ 10-02-20 19 ਤੱਕ ਮਨਾਇਆ ਜਾ ਰਿਹਾ ਹੈ। ਸੜਕ ਸੁਰੱਖਿਆ ਹਫਤੇ ਦੇ ਚੌਥੇ ਦਿਨ ਤਹਿਸੀਲ ਚੌਂਕ, ਜਗਰਾਓਂ ਵਿੱਖੇ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਇੰਸਪੈਕਟਰ ਨਿਧਾਨ ਸਿੰਘ, ਇੰਚਾਰਜ ਟਰੈਫਿਕ ਵਿੰਗ ਵੱਲੋਂ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਸਤਿੰਦਰਪਾਲ ਸਿੰਘ ਆਦਿ ਨੇ ਪਬਲਿਕ ਨੂੰ ਟਰੈਫਿਕ ਰੂਲਜ ਪ੍ਰਤੀ ਜਾਣੂ ਕਰਵਾਇਆ ਗਿਆ ਅਤੇ ਸੜਕ ਤੋਂ ਗੁਜਰ ਰਹੇ ਆਟੋਆਂ ਅਤੇ ਟਰਾਲੀਆਂ ਦੇ ਮਗਰ ਰਿਫਲੈਕਟਰ ਲਗਾਏ ਗਏ।ਇਸ ਮੌਕੇ ਪਰ ਮਿਊਸੀਪਲ ਕਮੇਟੀ ਦੇ ਇੰਸਪੈਕਟਰ ਅਨਿਲ ਕੁਮਾਰ ਜੀ ਤੋਂ ਇਲਾਵਾ ਸੜਕ ਨਿਰਮਾਣ ਵਿਭਾਗ ਦਾ ਸਟਾਫ ਵੀ ਹਾਜਰ ਰਿਹਾ।ਕਾਂਗਰਸੀ ਕੌਸ਼ਲਰ ਸਤਿੰਦਰਜੀਤ ਸਿੰਘ ਤਤਲਾ ਅਤੇ ਨਰੇਸ਼ ਕੁਮਾਰ ਜੀ ਵੀ ਵਿਸ਼ੇਸ਼ ਤੌਰ ਪਰ ਤਹਿਸੀਲ ਚੌਕ, ਜਗਰਾਓਂ ਵਿੱਖੇ ਮੌਕੇ ਪਰ ਹਾਜਰ ਰਹਿ ਕੇ ਲੌਕਾਂ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਐਕਸੀਡੈਂਟ ਹੋਣ ਤੋ ਬਚਿਆ ਜਾ ਸਕੇ ਅਤੇ ਕੀਮਤੀ ਜਾਨਾ ਬਚਾਈਆਂ ਜਾ ਸਕਣ।


LEAVE A REPLY