ਲੁਧਿਆਣਾ ਦੇ 32 ਸਾਲਾ ਨੌਜਵਾਨ ਦੀ Japan ਵਿੱਚ ਹੋਈ ਮੌਤ


ਲੁਧਿਆਣਾ – ਲੁਧਿਆਣਾ ਦੇ 32 ਸਾਲਾ ਨੌਜਵਾਨ ਦੀ ਜਾਪਾਨ ਵਿਚ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮੌਤ ਦੀ ਖ਼ਬਰ ਦਾ ਪਤਾ ਲੱਗਦੇ ਹੀ ਪੂਰੇ ਇਲਾਕੇ ਵਿਚ ਸੰਨਾਟਾ ਛਾ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਪ੍ਰੇਮ ਨਗਰ, ਇਸਲਾਮਗੰਜ ਦੇ ਰਹਿਣ ਵਾਲੇ ਦੀਪਕ ਕੁਮਾਰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦਿਆਂ ਪਿਤਾ ਨੰਦ ਲਾਲ, ਮਾਤਾ ਜਾਨਕੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਬੇਟਾ ਦੀਪਕ ਕੁਮਾਰ 17 ਅਪ੍ਰੈਲ 2017 ਨੂੰ ਆਪਣੇ ਦੋ ਦੋਸਤ ਰਾਜਨ ਕੁਮਾਰ ਅਤੇ ਮਹਿੰਦਰ ਕੁਮਾਰ ਦੇ ਨਾਲ ਘੁੰਮਣ ਲਈ ਚਾਈਨਾ ਗਿਆ ਸੀ, ਜਿੱਥੇ ਵਾਪਸੀ ‘ਤੇ ਉਨ੍ਹਾਂ ਦੀ ਫਲਾਈਟ ਜਾਪਾਨ ਏਅਰਪੋਰਟ ‘ਤੇ ਰੁਕੀ ਅਤੇ ਬੇਟਾ ਅੰਬੈਸੀ ਤੋਂ ਵੀਜ਼ਾ ਲੈ ਕੇ ਜਾਪਾਨ ਘੁੰਮਣ ਚਲਾ ਗਿਆ, ਜਦੋਂਕਿ ਦੋਵੇਂ ਦੋਸਤ ਵਾਪਸ ਆ ਗਏ। ਉਥੇ ਉਸ ਨੇ ਤਿੰਨ ਵਾਰ ਇਕ-ਇਕ ਮਹੀਨੇ ਦਾ ਵੀਜ਼ਾ ਵਧਾਇਆ।

13 ਜੁਲਾਈ 2017 ਨੂੰ ਜਦ ਉਹ ਆਪਣਾ ਫਿਰ ਤੋਂ ਵੀਜ਼ਾ ਵਧਾਉਣ ਲਈ ਅੰਬੈਸੀ ਕੋਲ ਗਿਆ ਤਾਂ ਉਸ ‘ਤੇ ਸ਼ੱਕ ਹੋਣ ਕਾਰਨ ਹਿਰਾਸਤ ਵਿਚ ਲੈ ਕੇ ਜਾਪਾਨ ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ‘ਚ ਰੱਖਿਆ ਗਿਆ। 9 ਮਹੀਨਿਆਂ ਤੋਂ ਉਥੇ ਹੀ ਰਹਿ ਰਿਹਾ ਸੀ। ਸ਼ੁੱਕਰਵਾਰ ਨੂੰ ਉਸ ਨੇ ਫੋਨ ਕਰ ਕੇ ਘਰ ਗੱਲ ਕੀਤੀ ਸੀ, ਜਿਸ ਦੇ ਕੁੱਝ ਸਮੇਂ ਬਾਅਦ ਹੀ ਹਿਰਾਸਤ ਵਿਚ ਨਾਲ ਰਹਿ ਰਹੇ ਦਿੱਲੀ ਦੇ ਇਕ ਨੌਜਵਾਨ ਸੰਨੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੀਪਕ ਦੀ ਬਾਥਰੂਮ ਵਿਚ ਮੌਤ ਹੋਣ ਦੀ ਸੂਚਨਾ ਦਿੱਤੀ।  ਪੀੜਤ ਪਰਿਵਾਰ ਦੀ ਮੰਗ ਹੈ ਕਿ ਉਸ ਦੀ ਮੌਤ ਦੇ ਕਾਰਨ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਥਾਣਾ ਡਵੀਜ਼ਨ ਨੰ. 2 ਦੇ ਇੰਚਾਰਜ ਗੁਰਵਿੰਦਰ ਸਿੰਘ ਅਨੁਸਾਰ ਵਿਦੇਸ਼ ਮੰਤਰਾਲਾ ਵੱਲੋਂ ਇਸ ਮਾਮਲੇ ਸਬੰਧੀ ਰਿਪੋਰਟ ਮੰਗੀ ਗਈ ਸੀ। ਜਿਸ ਦੇ ਕਾਰਨ ਸ਼ਨੀਵਾਰ ਨੂੰ ਮ੍ਰਿਤਕ ਦੇ ਘਰ ਗਏ ਸਨ ਅਤੇ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਬਣਾ ਕੇ ਭੇਜ ਦਿੱਤੀ ਗਈ ਸੀ।

  • 288
    Shares

LEAVE A REPLY