ਲੁਧਿਆਨਾ ਚ ਲਗੀ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 12180 ਕੇਸ ਰੱਖੇ, ਜਿਨਾ ਵਿੱਚੋਂ 3254 ਕੇਸਾਂ ਦਾ ਨਿਪਟਾਰਾ ਦੋਹਾ ਧਿਰਾ ਦੀ ਸਹਿਮਤੀ ਰਾਹੀਂ ਕਰਵਾਇਆ


ਲੁਧਿਆਣਾ – ਅੱਜ ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਵੱਲੋਂ ਜਾਰੀ ਹੋਇਆਂ ਹਦਾਇਤਾਂ ਦੀ ਅਨੁਸਾਰ ਜ਼ਿਲਾ ਕਚਹਿਰੀਆਂ, ਲੁਧਿਆਣਾ ਵਿਖੇ ਸ੍ਰੀ ਗੁਰਬੀਰ ਸਿੰਘ , ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ,ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਲੁਧਿਆਣਾ ਦੀ ਪ੍ਰਧਾਨਗੀ ਅਤੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਦੀ ਦੇਖ ਰੇਖ ਹੇਠ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਇਸ ਲੋਕ ਅਦਾਲਤ ਵਿੱਚ ਕੋਰਟਾਂ ਵਿੱਚ ਲੰਬਿਤ ਕੇਸ ਅਤੇ ਪ੍ਰੀ-ਲੀਟੀਗੇਟਿਵ ਕੇਸ ਜਿਨਾਂ ਵਿੱਚ ਮੁੱਖ ਤੌਰ ਤੇ ਕ੍ਰਿਮੀਨਲ ਕਪਾਂਊਡਏਬਲ ਕੇਸ, 138 ਐਨ.ਆਈ ਐਕਟ, ਬੈਕ ਰਿਕਵਰੀ ਕੇਸ ਵਿਆਹ ਸਬੰਧੀ ਝਗੜੇ, ਲੇਬਰ, ਜ਼ਮੀਨੀ, ਬਿਜਲੀ ਬਿੱਲ ਕੇਸ, ਪਾਣੀ ਦੇ ਬਿੱਲ, ਸਰਵਿਸ ਮੈਟਰ, ਰੈਵਨਿਊ ਕੇਸ ਅਤੇ ਹੋਰ ਸਿਵਲ ਕੇਸਾਂ ਦੇ ਨਿਪਟਾਰੇ ਲਈ 19 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਸੀ ਜਿਸਦੀ ਪ੍ਰਧਾਨਗੀ ਨਿਆਇਕ ਅਧਿਕਾਰੀ ਸਾਹਿਬਾਨ ਸ੍ਰੀ ਅਰੁਣਵੀਰ ਵਸ਼ਿਸਟ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਲੁਧਿਆਣਾ, ਸ੍ਰੀ ਅਰੁਨ ਕੁਮਾਰ ਅਗਰਵਾਲ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਲੁਧਿਆਣਾ, ਮੈਡਮ ਸੋਨਿਆ ਕਿੰਨਰਾ, ਵਧੀਕ ਜਿਲ•ਾ ਅਤੇ ਸੈਸ਼ਨ ਜੱਜ ਲੁਧਿਆਣਾ, ਮੈਡਮ ਮਨਦੀਪ ਕੌਰ ਬੇਦੀ, ਪ੍ਰਧਾਨਗੀ ਅਗ਼ਸਰ, ਲੇਬਰ ਕੋਰਟ, ਸ੍ਰੀ ਐਸ.ਕੇ. ਅੋਰੜਾ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ), ਲੁਧਿਆਣਾ, ਸ੍ਰੀ ਵਿੱਕਰਾਂਤ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜ਼ਨ), ਲੁਧਿਅਣਾ, ਮੈਡਮ ਪ੍ਰੀਤੀ ਸੁਖੀਜਾ,ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਲੁਧਿਆਣਾ, ਸ੍ਰੀ ਰਵਨੀਤ ਸਿੰਘ, ਸ੍ਰੀ ਮੈਡਮ ਇੰਦੂ ਬਾਲਾ, ਸ੍ਰੀ ਭੁਪਿੰਦਰ ਮਿੱਤਲ, ਸ੍ਰੀ ਰਜਿੰਦਰ ਸਿੰਘ ਤੇਜ਼ੀ, ਮੈਡਮ ਏਕਤਾ, ਸ੍ਰੀ ਗੁਰਦਰਸ਼ਨ ਸਿੰਘ, ਸ੍ਰੀ ਦੇਵਨੂਰ ਸਿੰਘ, ਸ੍ਰੀ ਵਿਸ਼ਵ ਗੁਪਤਾ, ਜੇ.ਐਮ..ਆਈ.ਸੀ, ਲੁਧਿਆਣਾ ਅਤੇ ਇਸ ਤੋਂ ਇਲਾਵਾ ਸਬ ਡਵੀਜ਼ਨਾਂ ਵਿਖੇ ਮੈਡਮ ਪ੍ਰਤੀਮਾ ਅੋਰੜਾਂ, ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੇ.ਐਮ.ਆਈ.ਸੀ. ਸਮਰਾਲਾ, ਸ੍ਰੀ ਕਰਨਵੀਰ ਸਿੰਘ ਮਜੂ, ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੇ.ਐਮ.ਆਈ.ਸੀ. ਜਗਰਾਂਓ, ਮੈਡਮ ਸ਼ਿਵਾਨਗੀ ਸੰਗਰ, ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੇ.ਐਮ.ਆਈ.ਸੀ. ਖੰਨਾ ਅਤੇ ਮੈਡਮ ਹਰਸਿਮਰਨਜੀਤ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੇ.ਐਮ.ਆਈ.ਸੀ. ਪਾਇਲ ਵੱਲੋਂ ਕੀਤੀ ਗਈ ਅਤੇ ਲੋਕ ਅਦਾਲਤ ਬੈਂਚਾਂ ਦੇ ਪ੍ਰਧਾਨਗੀ ਅਫਸਰਾਂ ਦੀ ਸਹਾਇਤਾ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਉਘੇ ਸਮਾਜ ਸੇਵਕ ਅਤੇ ਇੱਕ ਸੀਨੀਅਰ ਐਡਵੋਕੇਟ ਨੂੰ ਉਨਾਂ ਦੇ ਸਹਿਯੋਗ ਲਈ ਬਤੌਰ ਮੈਂਬਰ ਨਾਮਜਦ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਦੇ ਦੌਰਾਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਇੱਕ ਨਵੇਂ ਕਿਸਮ ਦੀ ਪਹਿਲ ਕੀਤੀ ਗਈ ਜਿੱਥੇ ਟਰਾਂਸਜੈਡਰ ਭਾਈਚਾਰੇ ਨਾਲ ਸਬੰਧਤ ਮੋਹਿਨੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ ਉਸ ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਬਤੌਰ ਮੈਂਬਰ ਨਾਮਂਦ ਕੀਤਾ ਗਿਆ।

ਅੱਜ ਦੀ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 12180 ਕੇਸ ਰੱਖੇ ਗਏ ਜਿਨਾ ਵਿੱਚੋਂ 3254 ਕੇਸਾਂ ਦਾ ਨਿਪਟਾਰਾ ਦੋਹਾ ਧਿਰਾ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਇਸ ਨੈਸ਼ਨਲ ਲੋਕ ਅਦਾਲਤ ਦੇ ਪੁਰਜੋਰ ਪ੍ਰਚਾਰ ਕਾਰਨ ਇਸ ਨੈਸ਼ਨਲ ਲੋਕ ਅਦਾਲਤ ਦੇ ਦੌਰਾਨ 37,00,60,891/- ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਨੈਸ਼ਨਲ ਲੋਕ ਅਦਾਲਤ ਦੇ ਦੌਰਾਨ ਸ੍ਰੀ ਰਜਿੰਦਰ ਸਿੰਘ ਤੇਜ਼ੀ, ਜੇ.ਐਮ.ਆਈ.ਸੀ., ਲੁਧਿਆਣਾ ਦਾ ਬੈਚ ਵਿਸ਼ੇਸ਼ ਤੌਰ ਤੇ ਬੈਂਕਾਂ ਦੇ ਕੇਸਾਂ ਦੇ ਨਿਪਟਾਰੇ ਦੇ ਲਈ ਗਠਿਤ ਕੀਤਾ ਗਿਆ ਸੀ।ਇਸ ਨੈਸ਼ਨਲ ਲੋਕ ਅਦਾਲਤ ਵਿੱਚ ਹੇਠ ਦਿੱਤੇ ਵੇਰਵੇ ਅਨੁਸਾਰ ਕੇਸਾਂ ਦੇ ਨਿਪਟਾਰੇ ਕੀਤੇ ਗਏ ਜ਼ਿਨ•ਾਂ ਵਿੱਚ ਸ੍ਰੀ ਲਾਲ ਜੀ ਪ੍ਰਸ਼ਾਦ ਦੀ ਰਕਮ 140,567/- ਰੁਪਏ ਵਿਚੋ 16000/-, ਸ੍ਰੀ ਹਰੀਸ਼ ਕੁਮਾਰ ਦਾ ਕਲੇਮ ਦੀ ਰਕਮ 68,000/- ਵਿੱਚੋਂ 7000/- ਰੁਪਏ, ਸ੍ਰੀ ਸ਼ਾਹਦੀਨ ਦਾ ਕਲੇਮ ਦੀ ਰਕਮ 158,000/- ਵਿੱਚੋਂ 20,000/-, ਸ੍ਰੀ ਮੁਕੇਸ਼ ਮਸੀਹ ਦੀ ਕਲੇਮ ਰਕਮ 232,198/- ਵਿੱਚੋਂ 35,000/- ਰੁਪਏ, ਸ੍ਰੀ ਐਸ. ਵਿਲੀਅਮ ਦੀ ਕਲੇਮ ਰਕਮ 2,23,423/- ਵਿੱਚੋਂ 20,000/- , ਸ੍ਰੀ ਰੌਬਿਨ ਸੈਮੂਅਲ ਦੀ ਕਲੇਮ ਰਕਮ 1,22,200/- ਵਿੱਚੋਂ 13,000/- ਰੁਪਏ ਅਤੇ ਸ੍ਰੀ ਅਸ਼ੋਕ ਕੁਮਾਰ ਦੀ ਕਲੇਮ ਰਕਮ 2,38,000/- ਵਿੱਚੋਂ 50,000/- ਰੁਪਏ ਦੇਣ ਦੀ ਸਹਿਮਤੀ ਬਣੀ ਹੈ।  ਇਸ ਮੌਕੇ ਸ੍ਰੀ ਗੁਰਬੀਰ ਸਿੰਘ, ਜ਼ਿਲਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਲੋਕ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਲੋਕ ਅਦਾਲਤ ਦੇ ਲਾਭਾਂ ਤੇ ਚਾਨਣਾ ਪਾਉਦੇ ਹੋਏ ਉਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ, ਦੋਵੇ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਧਿਰਾਂ ਵਿੱਚ ਆਪਸੀ ਦੁਸ਼ਮਣੀ ਘਟਦੀ ਹੈ ਅਤੇ ਪਿਆਰ ਵੱਧਦਾ ਹੈ ਅਤੇ ਇਸ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਹੈ, ਝਗੜਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਕੇਸ ਲਗਾਓ ਛੇਤੀ ਅਤੇ ਸਸਤਾ ਨਿਆਂ ਪਾਓ।ਇਸ ਤੋਂ ਇਲਾਵਾ ਸ੍ਰੀ ਗੁਰਬੀਰ ਸਿੰਘ ਜੀ ਨੇ ਇਹ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 08 ਸਤੰਬਰ- 2018 ਨੂੰ ਜ਼ਿਲਾ ਕਚਿਹਰੀਆਂ ਲੁਧਿਆਣਾ ਵਿਖੇ ਆਯੋਜਿਤ ਕੀਤੀ ਜਾਵੇਗੀ।


LEAVE A REPLY