ਚੇਤ ਸਿੰਘ ਨਗਰ ਵਿਚ ਛਾਪੇ ਦੌਰਾਨ 46 ਲੱਖ ਦੀਆਂ ਦਵਾਈਆਂ ਜ਼ਬਤ


Medicine Seized

ਲੁਧਿਆਣਾ – ਜ਼ਿਲਾ ਡਰੱਗ ਲਾਇਸੈਂਸਿੰਗ ਅਥਾਰਟੀ ਦਿਨੇਸ਼ ਗੁਪਤਾ ਤੇ ਡਰੱਗ ਇੰਸਪੈਕਟਰ ਸੁਪਪ੍ਰੀਤ ਕੌਰ ਨੇ ਰਾਧਾ ਸਵਾਮੀ ਰੋਡ ’ਤੇ ਸਥਿਤ ਚੇਤ ਸਿੰਘ ਨਗਰ ਵਿਚ ਓਰੈਕਲ ਲੈਬਾਰਟਰੀ ਵਿਚ ਛਾਪੇਮਾਰੀ ਕਰ ਕੇ ਨੀਂਦ ਅਤੇ ਨਸ਼ੇ ਦੇ ਤੌਰ ’ਤੇ ਵਰਤੋਂ ਹੋਣ ਵਾਲੀਆਂ ਦਵਾਈਆਂ ਭਾਰੀ ਮਾਤਰਾ ਵਿਚ ਜ਼ਬਤ ਕੀਤੀਆਂ ਹਨ। ਜ਼ਬਤ ਦਵਾਈਆਂ ਦੀ ਕੀਮਤ 46 ਲੱਖ 41 ਹਜ਼ਾਰ 500 ਰੁਪਏ ਦੱਸੀ ਜਾ ਰਹੀ ਹੈ। ਦਿਨੇਸ਼ ਗੁਪਤਾ ਅਨੁਸਾਰ ਜ਼ਬਤ ਦਵਾਈਆਂ ਵਿਚ 1 ਲੱਖ 62 ਹਜ਼ਾਰ 300 ਗੋਲੀਆਂ ਸ਼ਾਮਲ ਹਨ, ਉਨ੍ਹਾਂ ਦੱਸਿਆ ਕਿ ਮੌਕੇ ’ਤੇ ਇਨ੍ਹਾਂ ਦਵਾਈਆਂ ਦੇ ਬਿੱਲ ਪੇਸ਼ ਨਹੀਂ ਕੀਤੇ ਗਏ ਲਿਹਾਜ਼ਾ ਇਨ੍ਹਾਂ ਦਵਾਈਆਂ ਨੂੰ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਕਤ ਫਰਮ ਦਵਾਈਆਂ ਦਾ ਹੋਲ ਸੇਲ ਦਾ ਕਾਰੋਬਾਰ ਕਰਦੀ ਹੈ। ਜ਼ਬਤ ਦਵਾਈਆਂ ਨੂੰ ਕੱਲ ਕੋਰਟ ਵਿਚ ਪੇਸ਼ ਕਰ ਕੇ ਕਸਟਡੀ ਆਰਡਰ ਲੈ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਉਕਤ ਫਰਮ ਨੇ ਦਵਾਈਆਂ ਕਿਥੋਂ ਖਰੀਦੀਆਂ ਅਤੇ ਕਿਸ ਨੂੰ ਵੇਚੀਆਂ, ਦਿਨੇਸ਼ ਗੁਪਤਾ ਅਨੁਸਾਰ ਦਵਾਈਆਂ ਦੀ ਕੁਆਲਿਟੀ ਜਾਂਚ ਲਈ ਤਿੰਨ ਸੈਂਪਲ ਭਰ ਕੇ ਭੇਜੇ ਜਾ ਰਹੇ ਹਨ।


LEAVE A REPLY