ਖੰਨਾ ਪੁਲਿਸ ਵੱਲੋਂ 5 ਕਿਲੋ ਅਫੀਮ ਸਮੇਤ 2 ਗ੍ਰਿਫਤਾਰ


Khanna police Recovered 5 Kg Opium two Accused Arrested

ਖੰਨਾ ਪੁਲਸ ਨੇ 2 ਵਿਅਕਤੀਆਂ ਨੂੰ 5 ਕਿਲੋ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅੱਜ ਇਥੇ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਮਨਜੀਤ ਸਿੰਘ ਤੇ ਪੁਲਸ ਚੌਕੀ ਹੇਡੋਂ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵੰਤ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਚੌਕੀ ਹੇਡੋਂ ਦੇ ਸਾਹਮਣੇ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ।

ਇਸੇ ਦੌਰਾਨ ਖਮਾਣੋਂ ਸਾਇਡ ਤੋਂ ਆ ਰਹੀ ਇਕ ਕਾਰ ਨੂੰ ਪੁਲਸ ਨੇ ਸ਼ੱਕ ਦੇ ਆਧਾਰ ਤੇ ਰੋਕਿਆ, ਜਿਸ ਤੇ ਕਾਰ ਚਾਲਕ ਸੁਖਬੀਰ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਯੂ.ਪੀ. ਅਤੇ ਨਾਲ ਬੈਠੇ ਮਨੋਜ ਕੁਮਾਰ ਪੁੱਤਰ ਰਾਜਪਾਲ ਸ਼ਰਮਾ ਵਾਸੀ ਯੂ. ਪੀ. ਦੀ ਸਬ ਡਵੀਜ਼ਨ ਸਮਰਾਲਾ ਦੇ ਡੀ. ਐੱਸ. ਪੀ. ਹਰਸਿਮਰਤ ਸਿੰਘ ਸ਼ੇਤਰਾ ਦੀ ਹਾਜ਼ਰੀ ਚ ਤਲਾਸ਼ੀ ਲਈ ਗਈ, ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ 5 ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸਮਰਾਲਾ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

  • 288
    Shares

LEAVE A REPLY