ਆਮਦਨ ਕਰ ਵਿਭਾਗ ਕੋਲ ਪੰਨਾ ਸਿੰਘ ਪਕੌੜੇ ਵਾਲੇ ਵਲੋਂ 60 ਲੱਖ ਤੇ ਦਿਵਆਂਸ਼ ਇੰਟਰਨੈਸ਼ਨਲ ਵਲੋਂ 1 ਕਰੋੜ ਰੁਪਏ ਸਮਰਪਣ


60 Lakh Cash Rs Surrender by Panna Singh Pakode Wala to IT Department in Raid

ਲੁਧਿਆਣਾ – ਆਮਦਨ ਕਰ ਵਿਭਾਗ ਰੇਜ਼-4 ਦੀ ਟੀਮ ਵਲੋਂ ਬੀਤੀ ਰਾਜ ਗਿੱਲ ਰੋਡ ਸਾਈਕਲ ਮਾਰਕੀਟ ‘ਚ ਸਥਿਤ ਪਕੌੜੇ ਵੇਚਣ ਵਾਲੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਦੁਕਾਨ ਪੰਨਾ ਸਿੰਘ ਪਕੌੜੇ ਵਾਲੇ ਦੀ ਦੁਕਾਨ ਅਤੇ ਮਿਲਰਗੰਜ ਇਲਾਕੇ ਵਿਚ ਹੀ ਸਥਿਤ ਦਿਵਆਂਸ਼ ਇੰਟਰਨੈਸ਼ਨਲ ਨਾਂਅ ਦੀ ਕੰਪਨੀ ਵਿਖੇ ਸਰਵੇ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਨਾ ਸਿੰਘ ਪਕੌੜੇ ਵਾਲੇ ਵਲੋਂ 60 ਲੱਖ ਰੁਪਏ ਤੇ ਦਿਵਆਂਸ਼ ਇੰਟਰਨੈਸ਼ਨਲ ਵਲੋਂ 1 ਕਰੋੜ ਰੁਪਏ ਦੀ ਰਾਸ਼ੀ ਵਿਭਾਗ ਨੂੰ ਸਮਰਪਣ ਕੀਤੀ ਗਈ ਹੈ |

ਰੇਜ਼-4 ਦੇ ਪਿ੍ੰਸੀਪਲ ਕਮਿਸ਼ਨਰ ਆਮਦਨ ਕਰ ਵਿਭਾਗ ਦਵਿੰਦਰ ਚੌਧਰੀ ਤੇ ਸਹਾਇਕ ਕਮਿਸ਼ਨਰ ਰਮਨ ਦਮਾਸੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੰਯੁਕਤ ਨਿਰਦੇਸ਼ਕ ਅਪੁੱਲ ਜੈਸਵਾਲ ਦੀ ਅਗਵਾਈ ਵਾਲੀ ਟੀਮ ਨੇ ਪੰਨਾ ਸਿੰਘ ਪਕੌੜੇ ਵਾਲੇ ਦੀ ਦੁਕਾਨ ਤੇ ਸੁੱਕੇ ਮੇਵਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਸਾਰੇ ਦਸਤਾਵੇਜ਼ਾਂ ਤੇ ਕਾਗਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਈ ਘੰਟੇ ਪੜਤਾਲ ਕੀਤੀ ਗਈ | ਜਿਸ ਤੋਂ ਬਾਅਦ ਪੰਨਾ ਸਿੰਘ ਪਕੌੜੇ ਵਾਲੇ ਨੇ 60 ਲੱਖ ਰੁਪਏ ਤੇ ਦਿਵਆਂਸ਼ ਇੰਟਰਨੈਸ਼ਨਲ ਨੇ 1 ਕਰੋੜ ਰੁਪਏ ਵਿਭਾਗ ਕੋਲ ਸਮਰਪਣ ਕੀਤੇ ਹਨ | ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਵਲੋਂ ਅਜਿਹੇ ਹੋਰ ਵੀ ਕਈ ਕਾਰੋਬਾਰੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜੋ ਆਪਣੀ ਆਮਦਨ ਤੋਂ ਘੱਟ ਵਿਭਾਗ ਕੋਲ ਕਰ ਜ਼ਮ੍ਹਾਂ ਕਰਵਾ ਰਹੇ ਹਨ | ਵਿਭਾਗ ਵਲੋਂ ਆਉਣ ਵਾਲੇ ਦਿਨਾਂ ‘ਚ ਘੱਟ ਆਮਦਨ ਕਰ ਜਮ੍ਹਾਂ ਕਰਵਾਉਣ ਵਾਲਿਆਂ ਿਖ਼ਲਾਫ਼ ਕਾਰਵਾਈ ਵੀ ਅਮਲ ‘ਚ ਲਿਆਂਦੀ ਜਾਵੇਗੀ |


LEAVE A REPLY