ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ 76 ਵੀਂ ਸਾਲਾਨਾ ਖੇਡ ਸਮਾਰੋਹ ਹੋਇਆ ਸੰਪੰਨ


ਕਲ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ 76ਵੇਂ ਸਾਲਾਨਾ ਖੇਡ ਸਮਾਰੋਹ ਦਾ ਦੂਸਰਾ ਦਿਨ ਮਨਾਇਆ ਗਿਆ। ਇਸ ਦਿਨ ਮਾਨਯੋਗ ਡਾ. ਪਰਮਿੰਦਰ ਸਿੰਘ ਆਹਲੂਵਾਲੀਆ, ਡਾਇਰੈਕਟਰ ਸਪੋਰਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜੀ ਨੇ ਮੁੱਖ ਮਹਿਮਾਨ ਅਤੇ ਡਾ. ਧਰਮ ਸਿੰਘ ਸੰਧੂ, ਪ੍ਰਿੰਸੀਪਲ, ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਨੇ ਸਾਲਾਨਾ ਖੇਡ ਰਿਪੋਰਟ ਪੜ੍ਹੀ ਅਤੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।

76 ਵੀਂ ਖੇਡ ਸਮਾਰੋਹ ਦੇ ਮੌਕੇ ਬੋਲਦਿਆ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਜੀ ਨੇ ਕਿਹਾ ਕਿ

ਹੱਸਣਾ ਖੇਡਣਾ ਮਨੁੱਖ ਦੀ ਮੂਲ ਲੋੜ ਹੈ। ਅੱਜ ਕੱਲ੍ਹ ਦੇ ਵਿਦਿਆਰਥੀ ਖੇਡਾਂ ਨੂੰ ਭੁੱਲ ਕੇ ਸੋਸ਼ਲ ਮੀਡੀਆ ਤੇ ਵਧੇਰੇ ਰਹਿੰਦੇ ਹਨ।ਉਹਨਾਂ ਨੇ ਸਰਕਾਰੀ ਕਾਲਜ ਲੜਕੀਆਂ,ਲੁਧਿਆਣਾ ਦੀ ਸ਼ਲਾਘਾ ਕੀਤੀ ਕਿ ਇੱਥੋਂ ਦੀਆਂ ਵਿਦਿਆਰਥਣਾਂ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ।ਸਮਾਗਮ ਦੇ ਅੰਤ ਤੇ ਜੇਤੂ ਖਿਡਾਰਨਾਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਵੰਡੇ ਗਏ।

ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਗਗਨਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਨੂੰ ਬੈਸਟ ਪਲੇਅਰ ਘੋਸ਼ਿਤ ਕੀਤਾ ਗਿਆ।ਗਗਨਪ੍ਰੀਤ ਕੌਰ ਅਤੇ ਕਾਸ਼ਵੀ ਛਾਬੜਾ ਨੂੰ ਬੈਸਟ ਅਥਲੀਟ ਘੋਸ਼ਿਤ ਕੀਤਾ ਗਿਆ।ਇਸ ਮੌਕੇ ਸ਼੍ਰੀਮਤੀ ਦੀਪੀਕਾ ਧੀਰ ਵੱਲੋਂ ਕਾਲਜ ਦੀ ੦੫ ਹੋਣਹਾਰ ਖਿਡਾਰਨਾਂ ਨੂੰ 1100 /-ਰੁਪਏ ਪ੍ਰਤੀ ਖਿਡਾਰਨ ਨਕਦ ਇਨਾਮ ਵੀ ਦਿੱਤਾ ਗਿਆ।

ਇਸ ਮੌਕੇ ਤੇ ਰਿਟਾਇਅਰ ਪ੍ਰਿੰਸੀਪਲ ਪ੍ਰੋ.(ਡਾ.) ਮੁਹਿੰਦਰ ਕੌਰ ਗਰੇਵਾਲ, ਰਿਟਾਇਅਰ ਪ੍ਰਿੰਸੀਪਲ ਸ. ਕ੍ਰਿਸ਼ਨ ਸਿੰਘ, ਡਾ. ਮੰਜੂ ਸਾਹਨੀ, ਪ੍ਰਿੰਸੀਪਲ, ਸਰਕਾਰੀ ਕਾਲਜ, ਸਿੱਧਸਰ, ਡਾ. ਮੁਕੇਸ਼ ਅਰੋੜਾ, ਸ਼੍ਰੀ ਕੁਲਦੀਪ ਸਿੰਘ, ਸ਼੍ਰੀਮਤੀ ਦੀਪੀਕਾ ਧੀਰ, ਸ਼੍ਰੀਮਤੀ ਰਾਣੀ ਹਰਿੰਦਰ, ਸ਼੍ਰੀਮਤੀ ਸੁਦਰਸ਼ਨ ਮਹਿਤਾ, ਪੀ.ਟੀ.ਏ ਮੈਂਬਰ ਅਤੇ ਹੋਰ ਮਹਿਮਾਨ ਵੀ ਹਾਜ਼ਰ ਸਨ।ਇਸ ਮੌਕੇ ਤੇ ਪੰਜਾਬ ਪੁਲਿਸ ਬੈਂਡ ਵੱਲੋਂ ਪੇਸ਼ਕਾਰੀ ਦਿੱਤੀ ਗਈ।ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਗੱਤਕ ਅਤੇ ਆਤਮ ਰੱਖਿਆ ਦੇ ਗੁਰ ਦੀ ਪੇਸ਼ਕਾਰੀ ਵੀ ਕੀਤੀ ਗਈ ਅਤੇ ਸਮਾਗਮ ਦਾ ਅੰਤ ਰਾਸ਼ਟਰੀ ਗਾਇਨ ਨਾਲ ਹੋਇਆ।


LEAVE A REPLY