ਨੈਸ਼ਨਲ ਹਾਈਵੇ ਤੇ ਬੱਸ ਪਲਟਣ ਕਾਰਨ 8 ਸਵਾਰੀਆਂ ਹੋਈਆਂ ਜ਼ਖਮੀ


ਨੈਸ਼ਨਲ ਹਾਈਵੇ ਬਠਿੰਡਾ-ਅੰਮ੍ਰਿਤਸਰ ਤੇ ਸਥਿਤ ਪਿੰਡ ਮਲਸੀਆਂ ਨੇਡ਼ੇ ਇਕ ਬੱਸ ਦੇ ਪਲਟਣ ਕਾਰਨ 8 ਸਵਾਰੀਆਂ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਦਕਿ ਇਕ ਔਰਤ ਰਤ ਦੇ ਗੰਭੀਰ ਜ਼ਖਮੀ ਹੋਣ ਕਾਰਨ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਗਗਨਦੀਪ ਪ੍ਰਾਈਵੇਟ ਕੰਪਨੀ ਦੀ ਬੱਸ ਜਲੰਧਰ ਤੋਂ ਫਿਰੋਜ਼ਪੁਰ ਨੂੰ ਆ ਰਹੀ ਸੀ ਕਿ ਜਦ ਇਹ ਬੱਸ ਫਿਰੋਜ਼ਪੁਰ ਨੂੰ ਜਾਣ ਲਈ ਜ਼ੀਰਾ ਵੱਲ ਪਿੰਡ ਮਲਸੀਆਂ ਕੋਲ ਪੁੱਜੀ ਤਾਂ ਰਫਤਾਰ ਤੇਜ਼ ਹੋਣ ਕਾਰਨ ਅਚਾਨਕ ਬੱਸ ਡਿਵਾਈਡਰ ਨਾਲ ਟਕਰਾ ਕੇ ਸੰਤੁਲਨ ਵਿਗਡ਼ਨ ਪਿੱਛੋਂ ਸਡ਼ਕ ’ਤੇ ਹੀ ਪਲਟ ਗਈ। ਜਿਸ ਕਾਰਨ 8 ਸਵਾਰੀਆਂ ਜ਼ਖਮੀ ਹੋ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਤੇ ਇਕ ਅੌਰਤ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇੇ ਭੇਜ ਦਿੱਤਾ ਗਿਆ ਹੈ।

 

  • 7
    Shares

LEAVE A REPLY