ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ, ਕਈ ਪਰਸਤਾਵ ਹੋਏ ਪਾਸ


ਲੁਧਿਆਣਾ – ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ 215 ਪ੍ਰਸਤਾਵਾਂ ‘ਤੇ ਵਿਚਾਰ ਵਟਾਂਦਰਾ ਕਰਕੇ ਵਿਕਾਸ ਕਾਰਜਾਂ ਦੇ ਐਸਟੀਮੇਟ ਤੇ ਵਰਕ ਆਰਡਰਾਂ ਦੇ ਜ਼ਿਆਦਾਤਰ ਪ੍ਰਸਤਾਵ ਪਾਸ ਕਰ ਦਿੱਤੇ ਜਿਸ ਨਾਲ ਸ਼ਹਿਰ ਦੇ ਰੁਕੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ | ਮੀਟਿੰਗ ਦੇ ਏਜੰਡੇ ‘ਚ ਸ਼ਾਮਿਲ ਠੇਕੇ ‘ਤੇ ਰੱਖੇ ਜਾਣ ਵਾਲੇ ਸਫਾਈ ਕਰਮਚਾਰੀ, ਸੀਵਰਮੈਨਾਂ ਦਾ ਪ੍ਰਸਤਾਵ ਪੈਡਿੰਗ ਕਰਨ ਦੇ ਨਾਲ ਇੰਟਰਲਾਕਿਸ ਟਾਈਲਾਂ ਲਗਾਉਣ ਦੇ ਐਸਟੀਮੇਟ ਰੱਦ ਕਰ ਦਿੱਤੇ | ਮੇਅਰ ਸੰਧੂ ਨੇ ਦੱਸਿਆ ਕਿ ਕੌਾਸਲਰਾਂ ਵਲੋਂ ਪਾਣੀ ਸਪਲਾਈ ਲਈ ਟੈਂਕਰ ਖਰੀਦਣ ਦੀਆਂ ਦਿੱਤੀਆਂ ਫਾਈਲਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਮਾਰਟ ਵੈਡਿਗ ਜ਼ੋਨ ਬਣਾਉਣ ਦੇ ਮੰਗੇ ਟੈਂਡਰਾਂ ‘ਚ ਹੋਈਆਂ ਬੇਨਿਯਮੀਆਂ ਕਾਰਨ ਪ੍ਰੋਜੈਕਟ ‘ਤੇ ਰੋਕ ਲਗਾ ਦਿੱਤੀ ਗਈ ਸੀ ਪ੍ਰੰਤੂ ਹੁਣ ਤੱਕ ਪ੍ਰੋਜੈਕਟ ਨੂੰ ਰੱਦ ਕਰਨ ਦਾ ਪ੍ਰਸਤਾਵ ਪਾਸ ਨਹੀਂ ਕੀਤਾ ਗਿਆ ਹੈ |

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਾਉਣ ਤੋਂ ਬਾਅਦ ਕਮੇਟੀ ਵਲੋਂ ਅੰਤਿਮ ਫੈਸਲਾ ਲਿਆ ਜਾਵੇਗਾ, ਜਾਣਕਾਰੀ ਅਨੁਸਾਰ ਮੱਛਰ ਮਾਰ ਦਵਾਈ ਦੀ ਖਰੀਦ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਵਲੋਂ ਫਿਰੋਜਗਾਂਧੀ ਮਾਰਕੀਟ, ਮਾਲ ਰੋਡ ਤੇ ਭਦੌੜ ਹਾਊਸ ਪਾਰਕਿੰਗ ਸਥਾਨ ਦਾ ਠੇਕਾ ਰੱਦ ਕਰਨ ਲਈ ਕੀਤੀ ਸਿਫਾਰਸ਼ ਦਾ ਮਾਮਲਾ ਵੀ ਪੈਡਿੰਗ ਕਰ ਦਿੱਤਾ ਗਿਆ ਹੈ ਜਦਕਿ ਫਾਇਰਮੈਨਾਂ ਲਈ 10-10 ਲੱਖ ਦਾ ਜੀਵਨ ਬੀਮਾ ਕਰਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ | ਇਸ ਤੋਂ ਇਲਾਵਾ ਸਰਕਾਰੀ ਜ਼ਮੀਨ ਤੇ ਵਿਕਾਸ ਕਾਰਜ ਕਰਾਉਣ ਲਈ ਤਿਆਰ ਐਸਟੀਮੇਟ ਰੱਦ ਕਰ ਦਿੱਤਾ ਹੈ | ਮੀਟਿੰਗ ‘ਚ ਕਮਿਸ਼ਨਰ ਕਵਲਪ੍ਰੀਤ ਕੌਰ ਬਰਾੜ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ, ਐਡੀਸ਼ਨਲ ਕਮਿਸ਼ਨਰ ਜੇ. ਕੇ. ਜੈਨ, ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |

  • 7
    Shares

LEAVE A REPLY