ਲੁਧਿਆਣਾ ਵਿੱਚ ਦੁਨੀਆ ਦਾ ਨਵੇਕਲੀ ਕਿਸਮ ਦਾ ਵਿਸ਼ਵਕਰਮਾ ਭਵਨ ਬਣੇਗਾ – ਸੁਖਦਿਆਲ ਸਿੰਘ ਬਸੰਤ


A new kind of Vishwakarma building will be built in Ludhiana

ਰਾਮਗੜ੍ਹੀਆ ਫਾਊਂਡੇਸ਼ਨ ਦੀ ਮੀਟਿੰਗ ਵਿੱਚ ਸ. ਸੁਖਦਿਆਲ ਸਿੰਘ ਬਸੰਤ ਦੀ ਚੇਅਰਮੈਨਸ਼ਿਪ ਅਤੇ ਸ. ਰਘਬੀਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਵਿਚ ਰਾਮਗੜ੍ਹੀਆ ਫਾਊਂਡੇਸ਼ਨ ਦੀ ਜਨਰਲ ਬੋਡੀ ਬੁਲਾਯੀ ਗਈ ਅਤੇ 85 ਵਿਚੋਂ 70 ਮੈਂਬਰ ਹਾਜ਼ਰ ਹੋਏ ਇਸ ਵਿੱਚ ਲੰਬੇ ਸਮੇਂ ਤੇ ਪੈਂਡਿੰਗ ਵਿਸ਼ਵਕਰਮਾ ਭਵਨ ਦੀ ਜਗਾਹ ਤੇ ਉਸਾਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਦੇ ਵਿੱਚ ਚੇਅਰਮੈਨ ਸ. ਸੁਖਦਿਆਲ ਸਿੰਘ ਬਸੰਤ ਦੇ ਨਾਲ ਸਮੁੱਚੀ ਫਾਊਂਡੇਸ਼ਨ ਦੇ ਮੈਬਰਾਂ ਨੇ ਆਪਣਾ ਯੋਗਦਾਨ ਪਾਉਣਾ ਨਿਸ਼ਚਿਤ ਕੀਤਾ, ਅਤੇ ਲੁਧਿਆਣਾ ਵਿਖੇ ਬਣਨ ਵਾਲੇ ਬਾਬਾ ਵਿਸ਼ਵਕਰਮਾ ਭਵਨ ਨੂੰ ਦੁਨੀਆਂ ਵਿੱਚ ਨਵੇਕਲੀ ਕਿਸਮ ਦਾ ਬਣਾਉਣ ਦਾ ਫ਼ੈਸਲਾ ਲਿੱਤਾ ਗਿਆ ਅਤੇ ਜਲਦੀ ਹੀ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ ।

ਇਸ ਮੌਕੇ ਉਚੇਚੇ ਤੌਰ ਤੇ ਸ਼ਾਮਿਲ ਹੋਏ ਸ. ਸੁਖਦਿਆਲ ਸਿੰਘ ਬਸੰਤ, ਸ. ਰਘਬੀਰ ਸਿੰਘ ਸੋਹਲ, ਸ. ਹਰਜੀਤ ਸਿੰਘ ਸੋਂਧ, ਸ. ਗੁਰਮੀਤ ਸਿੰਘ ਕੁਲਾਰ, ਸ. ਬਲਦੇਵ ਸਿੰਘ ਅਮਰ, ਸ. ਸੋਹਨ ਸਿੰਘ ਗੋਗਾ, ਸ. ਸੁਰਜੀਤ ਸਿੰਘ ਚੱਗਰ, ਸ. ਭੁਪਿੰਦਰ ਸਿੰਘ ਏਸ਼ੀਆ ਕਰੈਨ, ਸ. ਐਸ ਐਸ ਭੋਗਲ, ਸ. ਮਨਜੀਤ ਸਿੰਘ ਮਠਾੜੂ, ਸ. ਸੁਰਜੀਤ ਸਿੰਘ ਲੋਟੇ, ਸ. ਹਰਪਾਲ ਸਿੰਘ ਭੰਬਰ, ਸ. ਗੁਰਚਰਨ ਸਿੰਘ ਜੇਮਕੋ ਸਾਈਕਲ, ਸ. ਬਲਬੀਰ ਸਿੰਘ ਮਾਣਕੁ, ਸ. ਜਸਵੰਤ ਸਿੰਘ ਪਦਮ, ਸ. ਪਰਮਜੀਤ ਸਿੰਘ ਭੰਬਰਾ, ਸ. ਅਮਰੀਕ ਸਿੰਘ ਕ੍ਰਮਸਰ, ਸ. ਮਨਜੀਤ ਸਿੰਘ ਘਟੌਰੇ , ਸ. ਹਰਪ੍ਰੀਤ ਸਿੰਘ, ਸ. ਬਲਜੀਤ ਸਿੰਘ ਬਾਂਸਲ, ਸ. ਯਾਦਵਿੰਦਰ ਸਿੰਘ ਮਾਣਕੁ, ਸ. ਮਨਜੀਤ ਸਿੰਘ ਜੰਡ, ਸ. ਪਰਮਿੰਦਰ ਸਿੰਘ ਮਾਣਕੁ, ਸ. ਨਿਰਭੈ ਸਿੰਘ ਗਹੀਰ, ਸ. ਗੁਰਸੇਵਕ ਸਿੰਘ ਅੰਬਰ ਸਾਈਕਲ, ਸ. ਹਰਭਜਨ ਸਿੰਘ ਬਿਰਦੀ, ਸ. ਭੁਪਿੰਦਰ ਸਿੰਘ ਹੂੰਜਨ, ਸ. ਜਸਵਿੰਦਰ ਸਿੰਘ ਹੂੰਜਨ, ਸ. ਜਸਵੰਤ ਸਿੰਘ ਮਾਣਕੁ|


LEAVE A REPLY