ਫੌਜ ਦੀ ਮਦਦ ਨਾਲ ਬੁੱਢੇ ਨਾਲੇ ਦੀ ਨੁਹਾਰ ਬਦਲਣ ਦੀ ਬਣਾਈ ਗਈ ਯੋਜਨਾ


ਲੁਧਿਆਣਾ – ਫੌਜ ਦੀ ਮਦਦ ਨਾਲ ਬੁੱਢੇ ਨਾਲੇ ਦੀ ਨੁਹਾਰ ਬਦਲਣ ਬਾਰੇ ਬਣਾਈ ਗਈ ਯੋਜਨਾ ਤਹਿਤ ਸੋਮਵਾਰ ਨੂੰ ਮੇਅਰ ਬਲਕਾਰ ਸੰਧੂ ਤੇ ਕੌਂਸਲਰ ਮਮਤਾ ਆਸ਼ੂ ਨੇ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਨਾਲ ਐਡੀਸ਼ਨਲ ਕਮਿਸ਼ਨਰ ਸੰਜਮ ਅਗਰਵਾਲ, ਐਕਸੀਅਨ ਰਾਹੁਲ ਗਗਨੇਜਾ ਤੇ ਫੌਜ ਦੇ ਅਧਿਕਾਰੀ ਵੀ ਮੌਜੂਦ ਸਨ। ਜੋ ਲੋਕ ਬੁੱਢੇ ਨਾਲੇ ਦੇ ਹੈਬੋਵਾਲ ਤੋਂ ਅਗਲੇ ਹਿੱਸੇ ਵਿਚ ਪਹੁੰਚੇ ਤਾਂ ਕਿਨਾਰਿਆਂ ’ਤੇ ਕਈ ਜਗ੍ਹਾ ਕੂਡ਼ਾ ਘਰ ਬਣੇ ਨਜ਼ਰ ਆਏ ਜਿਥੇ ਪਬਲਿਕ ਦੇ ਇਲਾਵਾ ਨਗਰ ਨਿਗਮ ਮੁਲਾਜ਼ਮਾਂ ਵਲੋਂ ਵੀ ਗੰਦਗੀ ਸੁੱਟੀ ਜਾ ਰਹੀ ਸੀ। ਉਸ ਬਾਰੇ ਫੌਜ ਦੇ ਅਫਸਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਸਾਈਟ ਕਲੀਅਰ ਕਰ ਕੇ ਮਿਲ ਜਾਵੇ ਤਾਂ ਉਥੇ ਗ੍ਰੀਨ ਬੈਲਟ ਡਿਵੈੱਲਪ ਕੀਤੀ ਜਾ ਸਕਦੀ ਹੈ। ਇਹੀ ਪ੍ਰਸਤਾਵ ਨਾਲੇ ਕਿਨਾਰੇ ਖਾਲੀ ਪਈ ਜਗ੍ਹਾ ਨੂੰ ਲੈ ਕੇ ਬਣਾਇਆ ਗਿਆ ਹੈ। ਇਸ ਬਾਰੇ ਓ. ਐੈਂਡ. ਐੱਮ. ਸੈੱਲ ਤੇ ਬੀ. ਐਂਡ ਆਰ. ਸ਼ਾਖਾ ਨੂੰ ਜੁਆਇੰਟ ਸਰਵੇ ਕਰਨ ਲਈ ਕਿਹਾ ਗਿਆ ਹੈ। ਜਿਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਡਿਟੇਲ ਪਲਾਨ ਅਗਲੀ ਕਾਰਵਾਈ ਲਈ ਸੈਨਾ ਨੂੰ ਸੌਂਪ ਦਿੱਤਾ ਜਾਵੇਗਾ।

ਕਬਜ਼ਿਆਂ ’ਤੇ ਟੇਢੀ ਹੋਈ ਅਫਸਰਾਂ ਦੀ ਨਜ਼ਰ, ਹੋਵੇਗੀ ਕਾਰਵਾਈ
ਬੁੱਢੇ ਨਾਲੇ ਦਾ ਜਾਇਜ਼ਾ ਲੈਣ ਦੌਰਾਨ ਮੇਅਰ ਤੇ ਨਗਰ ਨਿਗਮ ਅਫਸਰਾਂ ਨੇ ਕਿਨਾਰੇ ਤੇ ਹੋਏ ਕਬਜ਼ਿਆਂ ਦੇ ਹਾਲਾਤ ਵੀ ਦੇਖੇ, ਜਿਸ ਦੀ ਵਜ੍ਹਾ ਨਾਲ ਨਾਲੇ ਦਾ ਸਾਈਜ਼ ਦਿਨ-ਬ-ਦਿਨ ਘੱਟ ਹੁੰਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਕਿ ਬਕਾਇਦਾ ਵੱਖ-ਵੱਖ ਬ੍ਰਾਂਚਾਂ ਦੀ ਇਕ ਟੀਮ ਦਾ ਗਠਨ ਕਰ ਕੇ ਨਾਲੇ ਕਿਨਾਰੇ ਹੋਏ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਵੇਗੀ।

  • 1
    Share

LEAVE A REPLY