ਆਪ ਨੇ ਕੀਤੀ ਨਸ਼ਾ ਵਪਾਰ ਦੀ ਸੀ ਬੀ ਆਈ ਜਾਂਚ ਦੀ ਮੰਗ


ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ ਬਲਬੀਰ ਸਿੰਘ ਕੈਪਟਨ ਸਰਕਾਰ ਤੇ ਹੱਲਾ ਬੋਲਦੇ ਕਿਹਾ ਕਿ ਇਹ ਸੂਬੇ ਵਿਚੋਂ ਨਸ਼ਿਆਂ ਦੇ ਵਪਾਰ ਚ ਸ਼ਾਮਿਲ ਸਮੱਗਲਰਾਂ, ਪੁਲਿਸ ਅਤੇ ਵੱਡੇ ਲੋਕਾਂ ਦੇ ਮਿਲੀੋਭੁਗਤ ਤੇ ਰੋਕ ਲਗਾਉਣ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ ਜਿਸ ਕਾਰਨ ਰੋਜ਼ਾਨਾ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਉਨ੍ਹਾਂ qਮੰਗ ਕੀਤੀ ਕਿ ਨਸ਼ਿਆਂ ਦੇ ਪੂਰੇ ਵਪਾਰ ਦੀ ਸੀ ਬੀ ਆਈ ਜਾਂਚ ਕਰਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਤੀਆਂ ਜਾਣ।

ਡਾ ਬਲਬੀਰ ਸਿੰਘ ਨੇ ਬੀਤੀ ਰਾਤ ਇਥੇ ਸ਼ਿੰਗਾਰ ਸਿਨੇਮਾ ਰੋਡ ਤੇ ਲੁਧਿਆਣਾ ਸ਼ਹਿਰੀ ਜਿਲੇ ਦੇ ਪਾਰਟੀ ਵਲੰਟੀਅਰਾਂ ਦੀ ਇਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਹੱਥ ਵਿਚ ਗੱਟਕਾ ਸਾਹਿਬ ਲੈ ਕੇ ਸਹੁੰ ਖਾਧੀ ਸੀ ਕਿ ਉਹ 4 ਹਫਤੇ ਵਿਚ ਨਸ਼ਿਆਂ ਨੂੰ ਸੂਬੇ ਵਿਚੋਂ ਬੰਦ ਕਰ ਦੇਣਗੇ, ਪਰ ਸਵਾ ਸਾਲ ਲੰਘ ਜਾਣ ਤੇ ਨਸ਼ਿਆਂ ਨੇ ਹੋਰ ਭਿਆਨਕ ਰੂਪ ਲੈ ਲਿਆ ਹੈ। ਕੈਪਟਨ ਇਹ ਵੀ ਕਹਿੰਦੇ ਸਨ ਕਿ ਉਨ੍ਹਾਂ ਨੂੰ ਸਭ ਪਤਾ ਹੈ ਕਿ ਕੌਣ ਨਸ਼ੇ ਵਿਕਵਾ ਰਿਹੈ ਅਤੇ ਪੈਸੇ ਲੈ ਰਿਹੈ , ਪ੍ਰੰਤੂ ਹੁਣ ਕਹਿੰਦੇ ਨੇ ਕਿ ਉਨ੍ਹਾਂ ਪਾਸ ਕੋਈ ਸਬੂਤ ਹੀ ਨਹੀਂ । ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਸਬੰਧੀ ਖੁਦ ਕੈਪਟਨ ਸਾਹਿਬ ਵਲੋਂ ਬਣਾਈ ਐਸਟੀਐਫ ਨੇ ਵੀ ਆਪਣੀ ਮੁਕੰਮਲ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਹੈ ਪਰ ਅਜੇ ਤਕ ਸਰਕਾਰ ਨਸ਼ਿਆ ਦੇ ਵਪਾਰ ਦੇ ਪ੍ਰਭਾਵਸ਼ਾਲੀ ਲੋਕਾਂ ਖਿਲਾਫ ਕਾਰਵਾਈ ਨਹੀਂ ਕਰ ਸਕੀ, ਜਿਸ ਤੋਂ ਸਰਕਾਰ ਦੀ ਨੀਅਤ ਉਪਰ ਹੀ ਸਵਾਲ ਉਠਦੇ ਹਨ।

ਡਾ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਸਾਰੇ ਫਰੰਟਾਂ ਤੇ ਫੇਲ ਹੋਈ ਹੈ ਜਿਸ ਨਾਲ ਲੋਕਾਂ ਵਿਚ ਭਾਰੀ ਨਿਰਾਸ਼ਤਾ ਹੈ. ਉਨ੍ਹਾਂ ਕਿਹਾ ਕਿ ਸਰਕਾਰ ਵਲੋ ਕਿਸਾਨਾਂ/ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਤੋ ਮੁਕਰ ਜਾਣ ਕਾਰਬ ਕਿਸਾਨਾ ਦੀਆਂ ਖੁਦਕੁਸ਼ੀਆਂ ਵਿਚ ਭਾਰੀ ਵਾਧਾ ਹੋਇਆ ਹੈ , ਨੌਜਵਾਨ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਹਨ ਅਤੇ ਬਾਕੀ ਸਾਰੇ ਵਰਗ ਸੜਕਾਂ ਤੇ ਉਤਰੇ ਹੋਏ ਨੇ ਪਰ ਸਰਕਾਰ ਇਨ੍ਹਾਂ ਭਖਦੇ ਮੁਦਿਆਂ ਵਲ ਉਕਾ ਹੀ ਧਿਆਨ ਨਹੀਂ ਦੇ ਰਹੀ। ਡਾ ਸਿੰਘ ਨੇ ਪਾਰਟੀ ਸੰਗਠਨ ਦੀ ਬਣਤਰ ਸਬੰਧੀ ਕਿਹਾ ਕਿ ਉਪਰ ਤੋ ਪਿੰਡ /ਵਾਰਡ ਪੱਧਰ ਤਕ ਪਾਰਟੀ ਢਾਂਚਾ ਬਣਾਉਣ ਦਾ ਕੰਮ ਤੇਜੀ ਨਾਲ ਚਲ ਰਿਹੈ ਅਤੇ ਜੁਲਾਈ ਦੇ ਅੰਤ ਤਕ ਇਸ ਨੂੰ ਮੁਕੱਮਲ ਕਰ ਲਿਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਜਨਰਲ ਸਕੱਤਰ ਅਹਿਬਾਬ ਗਰੇਵਾਲ , ਜਿਲਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਸੂਬਾ ਬੁਲਾਰਾ ਦਰਸ਼ਨ ਸਿੰਘ ਸ਼ੰਕਰ ਅਤੇ ਸੁਰੇਸ਼ ਗੋਇਲ ਨੇ ਯਕੀਨ ਦਵਾਇਆ ਕਿ ਜਿਲੇ ਅੰਦਰ ਜਲਦੀ ਹੀ ਵਾਰਡ/ਮੁਹੱਲਾ ਪੱਧਰ ਤਕ ਦਾ ਢਾਂਚਾ ਮੁਕੱਮਲ ਕੀਤਾ ਜਾਵੇਗਾ।

ਇਸ ਮੌਕੇ ਵਾਰਡ ਨੰ. 90 ਤੋਂ ਨਗਰ ਦੀ ਆਜ਼ਾਦ ਚੋਣ ਲੜ ਚੁੱਕੇ ਅਮਿ੍ਤ ਸ਼ਰਮਾ ਆਪਣੇ ਕਰੀਬ ਦੋ ਦਰਜਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ । ਅਮਿ੍ਤ ਸ਼ਰਮਾ ਅਤੇ ਸਾਥੀਆਂ ਦਾ ਪਾਰਟੀ ‘ਚ ਸੁਆਗਤ ਕਰਦੇ ਡਾ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਪੂਰਾ ਸਤਿਕਾਰ ਦਿੱਤਾ ਜਾਵੇਗਾ । ਇਸ ਸਮੇ ਸਹਿ ਪ੍ਰਧਾਨ ਨੇ ਮਾਲਵਾ ਜ਼ੋਨ-2 ਵਿਚ ਲੁਧਿਆਣਾ ਤੋਂ ਨਵੀਆਂ ਨਿਯੁਕਤੀਆਂ ਦਾ ਐਲਾਨ
ਕਰਦੇ ਸੁਰੇਸ਼ ਗੋਇਲ ਨੂੰ ਉਪ ਪ੍ਰਧਾਨ , ਰਵਿੰਦਰਪਾਲ ਪਾਲੀ ਨੂੰ ਜਨਰਲ ਸਕੱਤਰ ਅਤੇ ਹਰਜੀਤ ਨੂੰ ਸਯੁੰਕਤ ਸਕੱਤਰ ਨਿਯੁਕਤ ਕੀਤਾ । ਇਸ ਸਮੇ ਹੋਰਨਾ ਤੋਂ ਇਲਾਵਾ ਜ਼ੋਨ ਮਹਿਲਾ ਪ੍ਰਧਾਨ ਰਾਜਿੰਦਰ ਪਾਲ ਕੌਰ ਛੀਨਾ , ਮਾਸਟਰ ਹਰੀ ਸਿੰਘ, ਰਵਿੰਦਰ ਪਾਲ ਸਿੰਘ ਪਾਲੀ , ਪੁਨੀਤ ਸਾਹਨੀ, ਅਮਰਜੀਤ ਸਿੰਘ , ਹਰਜੀਤ ਸਿੰਘ , ਸਤਵਿੰਦਰ ਸੱਤੀ, ਜੇ ਐਸ ਘੁੰਮਣ, ਬਲਦੇਵ ਸਿੰਘ , ਨਾਨਕ ਸਿੰਘ , ਸੀਟੂ ਯਾਦਵ, ਸੁਖਵਿੰਦਰ ਸਿੰਘ , ਪ੍ਰਭਦੀਪ ਸਿੰਘ ਕਰਨ ਵੀ ਹਾਜਰ ਸਨ।


LEAVE A REPLY