ਆਉਣ ਵਾਲੀ ਫ਼ਿਲਮ ਮਨਮਰਜ਼ੀਆ ਦੀ ਟੀਮ ਨਾਲ ਅਭਿਨੇਤਾ ਅਭਿਸ਼ੇਕ ਬੱਚਨ ਪੁਜੇ ਹਰਮੰਦਰ ਸਾਹਿਬ


ਅਭਿਸ਼ੇਕ-ਵਿੱਕੀ-ਆਪਸੀ ਦੀ ਆਉਣ ਵਾਲੀ ਫ਼ਿਲਮ ਮਨਮਰਜ਼ੀਆ ਦੀ ਸ਼ੂਟਿੰਗ ਪੰਜਾਬ ਦੇ ਅੰਮ੍ਰਿਤਸ `ਚ ਹੋਈ ਹੈ। ਜਿਸ ਲਈ ਬੀਤੇ ਦਿਨੀਂ ਫ਼ਿਲਮ ਦੀ ਟੀਮ ਅਭਿਸ਼ੇਖਰ ਕਪੂਰ ਦੇ ਨਾਲ ਪ੍ਰੋਡਿਊਸਰ ਆਨੰਦ ਐਲ. ਰਾਏ ਸ੍ਰੀ ਹਰਿਮੰਦਰ ਸਾਹਿਬ ਪੁੱਜੀ। ਫ਼ਿਲਮ ਦੀ ਟੀਮ ਨੇ ਗੁਰੂਘਰ ਮੱਥਾ ਟੇਕਿਆ ਅਤੇ ਕਾਮਯਾਬੀ ਲਈ ਅਰਦਾਸ ਕੀਤੀ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਅੰਮ੍ਰਿਤਸਰ `ਚ ਹੋਈ ਹੈ। ਜਿਸ ਲਈ ਅਭਿਸ਼ੇਕ ਇੱਥੇ ਆਪਣੀ ਆਉਣ ਵਾਲੀ ਫ਼ਿਲਮ ਦਾ ਪ੍ਰਚਾਰ ਕਰਨ ਲਈ ਆਏ ਸੀ। ਫ਼ਿਲਮ `ਚ ਮੁੱਖ ਰੋਲ ਅਦਾ ਕਰਨ ਵਾਲੇ ਅਭਿਸ਼ੇਕ ਬੱਚਨ ਫ਼ਿਲਮ ਦੇ ਪ੍ਰੋਡਿਊਸਰ ਆਨੰਦ ਐੱਲ ਰਾਏ ਅਤੇ ਫ਼ਿਲਮ ਦੀ ਲੇਖਿਕਾ ਕਨਿਕਾ ਸਿੰਘ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ।

ਫਿਲਮ ਦੇ ਪ੍ਰੋਡਿਊਸਰ ਆਨੰਦ ਐਲ ਰਾਏ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਨੁਰਾਗ ਕਸ਼ਯਪ ਬਹੁਤ ਪਿਆਰਾ ਡਾਇਰੈਕਟਰ ਹੈ ਉਨ੍ਹਾਂ ਨੇ ਇਸੇ ਕਰਕੇ ਉਸ ਦੀ ਚੋਣ ਕੀਤੀ ਭਾਵੇਂ ਕਿ ਉਹ ਇਸ ਤੋਂ ਪਹਿਲਾਂ ਕ੍ਰਾਈਮ ਦੇ ਪਰ ਫ਼ਿਲਮਾਂ ਬਣਾਉਂਦੇ ਰਹੇ ਹਨ। ਅਭਿਸ਼ੇਕ ਬੱਚਨ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਫ਼ਿਲਮ ਦੀ ਸ਼ੂਟਿੰਗ ਕਰਕੇ ਬਹੁਤ ਮਜ਼ਾ ਆਇਆ ਅਤੇ ਸਾਰੀ ਸ਼ੂਟਿੰਗ ਨੈਚੁਰਲ ਜਗ੍ਹਾ ‘ਤੇ ਹੋਈ ਹੈ। ਖ਼ਬਰਾਂ ਸੀ ਕਿ ਇਹ ਫ਼ਿਲਮ ਕਨਿਕਾ ਸਿੰਘ ਦੀ ਬਾਇਓਪਿਕ ਹੈ ਪਰ ਇਸ ਦੇ ਜਵਾਬ ਵਿੱਚ ਲੇਖਕ ਕਨਿਕਾ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਬਾਇਓਪਿਕ ਨਹੀਂ ਹੈ ਪਰ ਕਿਤੇ ਨਾ ਕਿਤੇ ਉਨ੍ਹਾਂ ਦੇ ਦੁਆਲੇ ਹੀ ਘੁੰਮਦੀ ਹੈ।ਫਿਲਮ ਦੇ ਵਿੱਚ ਦਸ ਗਾਣੇ ਹਨ ਜੋ ਅਨੁਰਾਗ ਦੀ ਪਸੰਦ ਹੈ। ਫ਼ਿਲਮ 14 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਜੋ ਇੱਕ ਲਵ ਟ੍ਰੇਂਗਲ ਹੈ।

  • 7
    Shares

LEAVE A REPLY