ਅਨਿਲ ਕਪੂਰ ਦੇ ਫੈਨਸ ਲਈ ਬੁਰੀ ਖ਼ਬਰ – ਇਸ ਬਿਮਾਰੀ ਕਾਰਨ ਜਲਦ ਇਲਾਜ ਲਈ ਅਨਿਲ ਕਪੂਰ ਜਾ ਰਹੇ ਹਨ ਵਿਦੇਸ਼


Actor Anil Kapoor

ਹੁਣ ਅਨਿਲ ਦੇ ਫੈਨਸ ਲਈ ਬੁਰੀ ਖ਼ਬਰ ਹੈ ਜੀ ਹਾਂ, ਅਨਿਲ ਨੇ ਹਾਲ ਹੀ ਚ ਇੰਟਰਵਿਊ ਦੌਰਾਨ ਆਪਣੀ ਬਿਮਾਰੀ ਬਾਰੇ ਦੱਸਿਆ। ਇਸ ਦੇ ਇਲਾਜ ਲਈ ਉਹ ਜਲਦੀ ਹੀ ਜਰਮਨੀ ਜਾ ਰਹੇ ਹਨ। ਬੀਤੇ ਦੋ ਸਾਲ ਤੋਂ ਅਨਿਲ ਦੇ ਸੱਜੇ ਮੋਢੇ ‘ਚ ਕੈਲਸ਼ੀਅਮ ਇਕੱਠਾ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਦਾ ਮੋਢਾ ਸਖ਼ਤ ਹੋ ਗਿਆ ਹੈ।

ਇਸ ਮੋਢੇ ਕਾਰਨ ਹੀ ਅਨਿਲ ਨੂੰ ਆਪਣੀਆਂ ਫ਼ਿਲਮਾਂ ਚ ਸਟੰਟ ਕਰਨ ਚ ਕਾਫੀ ਦਿਕੱਤ ਹੁੰਦੀ ਸੀ। ਅਨਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੋਬਲਮ ਪਹਿਲਾਂ ਵੀ ਹੋ ਚੁੱਕੀ ਹੈ। ਅਨਿਲ, ਸੋਨਮ ਤੇ ਰਾਜਕੁਮਾਰ ਦੀ ਫ਼ਿਲਮ ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।


LEAVE A REPLY