ਕੈਂਸਰ ਨੂੰ ਹਰਾ ਅਦਾਕਾਰ ਇਰਫਾਨ ਖਾਨ ਵਤਨ ਪਰਤੇ, ਕਰ ਰਹੇ ਹਨ ਅਗਲੀ ਪਾਰੀ ਦੀ ਤਿਆਰੀ


ਕੈਂਸਰ ਨੂੰ ਹਰਾ ਅੱਜ ਅਦਾਕਾਰ ਇਰਫਾਨ ਖਾਨ ਵਤਨ ਪਰਤ ਆਏ ਹਨ।ਅੱਜ ਮੁੰਬਈ ਏਅਰਪੋਰਟ ‘ਤੇ ਇਰਫਾਨ ਖ਼ਾਨ ਨੂੰ ਵੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ ਗਈਆਂ। ਇਰਫਾਨ ਖ਼ਾਨ ਪਹਿਲਾਂ ਤਾਂ ਮੀਡੀਆ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ ਪਰ ਬਾਅਦ ‘ਚ ਉਨ੍ਹਾਂ ਨੇ ਸਭ ਨੂੰ ਆਪਣਾ ਚਿਹਰਾ ਦਿਖਾ ਹੀ ਦਿੱਤਾ। ਕੈਂਸਰ ਦਾ ਇਲਾਜ ਕਰਵਾ ਦੇਸ਼ ਪਰਤੇ ਇਰਫਾਨ ਖ਼ਾਨ ਨੇ ਵਾਪਸ ਆਉਣ ਤੋਂ ਬਾਅਦ ਪਹਿਲ਼ੀ ਵਾਰ ਮੀਡੀਆ ਨੂੰ ਫੇਸ ਕੀਤਾ ਹੈ।

ਇਸ ਤੋਂ ਪਹਿਲਾਂ ਇੱਕ ਵਾਰ ਉਹ ਮੀਡੀਆ ਤੋਂ ਨਜ਼ਰਾਂ ਚੁਰਾਉਂਦੇ ਨਜ਼ਰ ਆਏ ਤੇ ਅੱਜ ਉਨ੍ਹਾਂ ਨੇ ਬਿੰਦਾਸ ਮੀਡੀਆ ਨੂੰ ਪੋਜ਼ ਦੇ ਤਸਵੀਰਾਂ ਕਲਿੱਕ ਕਰਵਾਈਆਂ।ਇਰਫਾਨ ਦੀ ਤਬੀਅਤ ਹੁਣ ਠੀਕ ਹੈ ਤੇ ਉਹ ਆਪਣੇ ਕੰਮ ਵੱਲ ਵਾਪਸੀ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਲੰਦਨ ਤੋਂ ਨਿਊਰੋਏਂਡੋਕ੍ਰਾਈਨ ਟਿਊਮਰ ਦਾ ਇਲਾਜ ਕਰਵਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੂਅਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ‘ਚ ਕਰੀਨਾ ਕਪੂਰ ਪੁਲਿਸ ਵਾਲੇ ਦਾ ਰੋਲ ਕਰਦੀ ਨਜ਼ਰ ਆਵੇਗੀ। ਇਸ ਦੇ ਪਹਿਲੇ ਪਾਰਟ ‘ਚ ਇਰਫਾਨ ਨਾਲ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਲੀਡ ਰੋਲ ‘ਚ ਸੀ।


LEAVE A REPLY