ਲੁਧਿਆਣਾ ਆਏ ਅਦਾਕਾਰ ਸ਼ੇਖਰ ਸੁਮਨ ਪੱਤਰਕਾਰਾਂ ਦੇ ਨਾਲ ਹੋਏ ਰੂਬਰੂ


ਲੁਧਿਆਣਾ ਸੰਸਕ੍ਰਿਤੀ ਸਮਾਗਮ (ਐਲ.ਐਸ.ਐਸ.) ਵਲੋਂ 110ਵੇਂ ਸਮਾਗਮ ਵਿਚ ਸਾਹਿਰ ਲੁਧਿਆਣਵੀ ਤੇ ਅੰਮਿ੍ਤਾ ਪ੍ਰੀਤਮ ਦੀ ਕਹਾਣੀ ‘ਤੇ ਅਧਾਰਿਕ ਨਾਟਕ ‘ਇਕ ਮੁਲਾਕਾਤ’ ਦੀ 16 ਨਵੰਬਰ ਨੂੰ ਸ਼ਾਮ 7:30 ਵਜੇ ਗੁਰੂ ਨਾਨਕ ਭਵਨ ਵਿਖੇ ਪੇਸ਼ਕਾਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਨਾਟਕ ਸਬੰਧੀ ਜਾਣਕਾਰੀ ਦੇਣ ਲਈ ਅਦਾਕਾਰ ਤੇ ਨਾਟਕ ਵਿਚ ਸਾਹਿਰ ਲੁਧਿਆਣਵੀ ਦਾ ਕਿਰਦਾਰ ਨਿਭਾਉਣ ਵਾਲੇ ਸ਼ੇਖਰ ਸੁਮਨ ਪੱਤਰਕਾਰਾਂ ਦੇ ਰੂਬਰੂ ਹੋਏ | ਉਨ੍ਹਾਂ ਕਿਹਾ ਕਿ ਨਾਟਕ ਵਿਚ ਉਨ੍ਹਾਂ ਨੇ ਸਾਹਿਰ ਲੁਧਿਆਣਵੀ ਦੇ ਕਿਰਦਾਰ ਨੂੰ ਨਿਭਾਉਣ ਲਈ ਬੜੀ ਮਿਹਨਤ ਕੀਤੀ ਹੈ ਤੇ ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ, ਕਿ ਉਹ ਨਾਟਕ ਵਿਚਲੇ ਆਪਣੇ ਕਿਰਦਾਰ ਨੂੰ ਸਹੀ ਤਰੀਕੇ ਨਾਲ ਨਿਭਾਅ ਕੇ ਦਰਸ਼ਕਾਂ ਦਾ ਮੰਨਰੋਜਨ ਕਰ ਸਕਣਗੇ | ਉਨ੍ਹਾਂ ਕਿਹਾ ਕਿ ਨਾਟਕ ਵਿਚ ਉਨ੍ਹਾਂ ਦੇ ਮੁਕਾਬਲੇ ਦੀਪਤੀ ਨਵਲ ਜੋ ਮਹਾਨ ਕਵਿਤਰੀ ਅੰਮਿ੍ਤਾ ਪ੍ਰੀਤਮ ਦਾ ਕਿਰਦਾਰ ਨਿਭਾਅ ਰਹੀ ਹੈ, ਨਾਟਕ ਵਿਚ ਦੋਵੇਂ ਸਾਹਿਤਕਾਰਾਂ ਦੇ ਜੀਵਨ ਤੇ ਵੱਖ-ਵੱਖ ਯਾਦਾਂ ਨੂੰ ਦਰਸਾਇਆ ਜਾਵੇਗਾ | ਇਸ ਮੌਕੇ ਹੀਰੋ ਸਾਈਕਲ ਦੇ ਮੀਤ ਪ੍ਰਧਾਨ ਤੇ ਐਲ.ਐਸ.ਐਸ. ਦੇ ਜਨਰਲ ਸਕੱਤਰ ਐਸ.ਕੇ.ਰਾਏ ਨੇ ਵੀ ਸਮਾਗਮ ਬਾਰੇ ਜਾਣਕਾਰੀ ਦਿੱਤੀ |


LEAVE A REPLY