ਲੁਧਿਆਨਾ ਪੁਜੀ ਨੇਹਾ ਧੂਪੀਆ ਨੇ ਆਪਣੇ ਬਿਹਤਰੀਨ ਸਟਾਇਲ ਨਾਲ ਸ਼ਹਿਰ ਨੂੰ ਕੀਤਾ ਪ੍ਰਭਾਵਿਤ


ਲੁਧਿਆਣਾ – ਬਲੈਂਡਰਸ ਪ੍ਰਾਈਡ ਮੈਜਿਕਲ ਨਾਇਟਸ ਨੇ ‘ਸਟਾਇਲ: ਤੁਹਾਡੀ ਸੋਚ ਤੋਂ ਜਿਆਦਾ’ ਨੂੰ ਲੁਧਿਆਣਾ ਵਿੱਚ ਪੇਸ਼ ਕੀਤਾ। ਇਹ ਸ਼ਾਮ ਕਰਜਿਮੋ ਫੀਟ. ਸੰਜੀਤਾ ਅਤੇ ਚੇਜ਼ਿਨ ਦੁਆਰਾ ਪੇਸ਼ ਕੀਤੇ ਅਨੋਖੇ ਬੀਟਸ ਵਿੱਚ ਪਰਿਵਰਤਿਤ ਡਿਜਾਇਨਰ ਸੋਨਾਕਸ਼ੀ ਰਾਜ ਦੁਆਰਾ ਪੇਸ਼ ਕੀਤੇ ਸਟਾਇਲਿਸ਼ ਡਿਜਾਇਨਾਂ ਦਾ ਇੱਕ ਵਿਸਤ੍ਰਿਤ ਮਿਸ਼੍ਰਣ ਸੀ। ਨੇਹਾ ਧੂਪੀਆ ਨੇ ਆਪਣੇ ਸ਼ਾਨਦਾਰ ਸਟਾਇਲ ਨਾਲ ਸੋਨਾਕਸ਼ੀ ਰਾਜ ਡਿਜਾਇਨ ਵਿੱਚ ਸਭ ਨੂੰ ਖੁਸ਼ ਕੀਤਾ। ਕੇਂਦਰੀ ਥੀਮ ‘ਸਟਾਇਲ: ਤੁਹਾਡੀ ਸੋਚ ਤੋਂ ਜਿਆਦਾ’ ਸਟਾਇਲ ਦੀ ਪ੍ਰਮਾਣਿਕਤਾ ਅਤੇ ਵਿਲੱਖਣਤਾ ਦਾ ਇੱਕ ਜਸ਼ਨ ਹੈ ਜੋ ਕਿ ਸਟੀਰਿਓਟਾਈਪਸ ਨੂੰ ਦੂਰ ਕਰਦਾ ਹੈ ਅਤੇ ਇੱਕ ਅਜਿਹੇ ਸੰਸਾਰ ਨੂੰ ਪੇਸ਼ ਕਰਕੇ ਪਰੰਪਰਾਵਾਂ ਨੂੰ ਨਜਰੰਦਾਜ ਕਰਦਾ ਹੈ ਜਿਸ ਵਿੱਚ ਤੁਹਾਡੇ ਲਈ ਸੰਸਾਰ ਤੋਂ ਅਣਜਾਣ ਸਟਾਇਲ ਮੌਜੂਦ ਹੁੰਦਾ ਹੈ। ਸਟਾਇਲ ਦੀਆਂ ਇਹਨਾਂ ਸੂਖਮਤਾਵਾਂ ਸਮੇਤ ਬਲੈਂਡਰਸ ਪ੍ਰਾਈਡ ਮੈਜਿਕਲ ਨਾਇਟਸ ਲੁਧਿਆਣਾ ਪਹੁੰਚਿਆ।

ਇਸ ਮੌਕੇ ਸੰਬੰਧੀ ਗੱਲ ਕਰਦਿਆਂ ਸ਼੍ਰੀ ਰਾਜਾ ਬੈਨਰਜੀ, ਅਸਿਸਟੈਂਟ ਵਾਇਸ ਪ੍ਰੈਜੀਡੈਂਟ ਪਰਨੋਡ ਰੀਕਾਰਡ ਇੰਡੀਆ ਨੇ ਕਿਹਾ, “ਮੌਜੂਦਾ ਸਮੇਂ ਦੇ ਉਪਭੋਗਤਾਵਾਂ ਲਈ ਇੱਕ ਅਨੋਖਾ ਸਟਾਇਲ ਹੋਣਾ ਅਤੇ ਇਸਨੂੰ ਵਿਅਕਤ ਕਰਨਾ ਗੈਰ-ਪਰਿਵਰਤਨਸ਼ੀਲ ਹੈ। ਇਸ ਲਈ ਸਟਾਇਲ ਬੁਨਿਆਦੀ ਤੌਰ ਤੇ ਸੁਤੰਤਰ ਹੁੰਦਾ ਹੈ। ਹਰ ਇੱਕ ਵਿਅਕਤੀ ਆਪਣੀ ਅਨੋਖੀ ਪਹਿਚਾਣ ਬਣਾ ਸਕਦਾ ਹੈ ਅਤੇ ਸਟੀਰਿਓਟਾਈਪਸ ਨੂੰ ਦੂਰ ਕਰਨ ਵਾਲੀ ਪ੍ਰਮਾਣਿਕਤਾ ਲਈ ਕੋਸ਼ਿਸ਼ ਕਰ ਸਕਦਾ ਹੈ। ਬਲੈਂਡਰਸ ਪ੍ਰਾਈਡ ਮੈਜਿਕਲ ਨਾਇਟਸ ਫੈਸ਼ਨ, ਸੰਗੀਤ ਅਤੇ ਬੌਲੀਵੁੱਡ ਵਿੱਚ ਜਿਆਦਾ ਸਟਾਇਲ ਦੇ ਇੱਕ ਬੇਮਿਸਾਲ ਮਿਸ਼੍ਰਣ ਨਾਲ ‘ਸਟਾਇਲ: ਤੁਹਾਡੀ ਸੋਚ ਤੋਂ ਜਿਆਦਾ’ ਦੇ ਮਾਧਿਅਮ ਨਾਲ ਇਸੇ ਚੀਜ਼ ਨੂੰ ਲੈ ਕੇ ਆਉਂਦਾ ਹੈ। ਇਹ ਲਗਾਤਾਰ ਉਪਭੋਗਤਾਵਾਂ ਨੂੰ ਨਵਾਂ ਅਤੇ ਦਿਲਚਸਪ ਅਨੁਭਵ ਪ੍ਰਦਾਨ ਕਰ ਰਿਹਾ ਹੈ।”

ਆਪਣੀ ਆਕਰਸ਼ਕ ਸੁੰਦਰਤਾ ਨਾਲ ਮੰਚ ਉੱਤੇ ਵਾਕ ਕਰਦੇ ਹੋਏ ਨੇਹਾ ਧੂਪੀਆ ਨੇ ਦਰਸ਼ਕਾਂ ਨੂੰ ਸਟਾਇਲ ਅਤੇ ਫਲੇਅਰ ਨਾਲ ਹੈਰਾਨ ਕਰ ਦਿੱਤਾ। ਕਰਜਿਮੋ ਫੀਟ. ਸੰਜੀਤਾ ਅਤੇ ਚੇਜ਼ਿਨ ਨੇ ਸਾਰਿਆਂ ਨੂੰ ਸਮਕਾਲੀ ਬੀਟਸ ਅਤੇ ਭਾਵਪੂਰਨ ਸ਼ਬਦਾਂ ਵਾਲੇ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਨਾਲ ਆਕਰਸ਼ਿਤ ਕੀਤਾ।ਇਸ ਮੌਕੇ ਗੱਲ ਕਰਦਿਆਂ ਨੇਹਾ ਧੂਪੀਆ ਨੇ ਕਿਹਾ, “ਬਲੈਂਡਰਸ ਪ੍ਰਾਈਡ ਮੈਜਿਕਲ ਨਾਇਟਸ ਨੇ ਹਮੇਸ਼ਾ ਇੱਕ ਅਨੋਖੇ ਤਰੀਕੇ ਨਾਲ ਸਟਾਇਲ ਦਾ ਜਸ਼ਨ ਮਨਾਇਆ ਹੈ। ਭਾਵੇਂ ਥੇਟਰ ਹੋਵੇ, ਫਿਲਮਾਂ ਹੋਣ ਜਾਂ ਮੌਡਲਿੰਗ ਹੋਵੇ ਮੈਂ ਹਮੇਸ਼ਾ ਨਿਜੀ ਤੌਰ ਤੇ ਇਹੋ ਕੋਸ਼ਿਸ਼ ਕੀਤਾ ਹੈ ਕਿ ਸੀਮਾਵਾਂ ਦਾ ਮੇਰੇ ਉੱਤੇ ਕੋਈ ਪ੍ਰਭਾਵ ਨਾ ਪਵੇ, ਇਸ ਲਈ ਮੈਂ ਮਹਿਸੂਸ ਕਰਦੀ ਹਾਂ ਕਿ ‘ਸਟਾਇਲ: ਤੁਹਾਡੀ ਸੋਚ ਤੋਂ ਜਿਆਦਾ’ ਦਾ ਕੇਂਦਰੀ ਥੀਮ ਸ਼ਕਤੀਸ਼ਾਲੀ ਤੌਰ ਤੇ ਮੇਰੇ ਵਿਅਕਤਿਤਵ ਨੂੰ ਦਰਸਾਉਂਦਾ ਹੈ। ਮੈਂ ਇਸ ਸ਼ੋਅ ਦੇ ਇੱਕ ਹੋਰ ਐਡੀਸ਼ਨ ਦਾ ਹਿੱਸਾ ਬਣਨ ਲਈ ਅਤੇ ਸਟਾਇਲ ਦਾ ਅਜਿਹੇ ਢੰਗ ਨਾਲ ਜਸ਼ਨ ਮਨਾਉਣ ਲਈ ਬਹੁਤ ਖੁਸ਼ ਹਾਂ ਜਿਵੇਂ ਪਹਿਲਾਂ ਕਦੇ ਵੀ ਨਹੀਂ ਕੀਤਾ ਗਿਆ ।

  • 288
    Shares

LEAVE A REPLY