ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿਤਾ ਅੰਮ੍ਰਿਤਸਰ ਨੂੰ ਇੱਕ ਹੋਰ ਤੋਹਫਾ


 

Air-india-amritsar-delhi-toronto-flight-announced-by-hardeep-singh-puri

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਦਾ ਐਲਾਨ ਕੀਤਾ ਹੈ। ਇਹ ਉਡਾਣ 27 ਸਤੰਬਰ ਤੋਂ ਸ਼ੁਰੂ ਹੋਏਗੀ।

Hardeep Singh Puri Tweet
ਪੁਰੀ ਨੇ ਦੱਸਿਆ ਕਿ ਏਅਰ ਇੰਡੀਆ 27 ਸਤੰਬਰ ਤੋਂ ਮੁੰਬਈ-ਪਟਨਾ-ਅੰਮ੍ਰਿਤਸਰ ਤੇ ਮੁੰਬਈ-ਨੈਰੋਬੀ ਰੂਟਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰੇਗਾ। ਉਨ੍ਹਾਂ ਟਵੀਟ ਜ਼ਰੀਏ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 27 ਸਤੰਬਰ ਨੂੰ ਵਿਸ਼ਵ ਸੈਰ-ਸਪਾਟਾ ਦਿਹਾੜੇ ਮੌਕੇ ਏਅਰ ਇੰਡੀਆ ਵੱਲੋਂ ਮੁੰਬਈ ਤੋਂ ਨੈਰੋਬੀ ਲਈ (ਹਫ਼ਤੇ ’ਚ ਚਾਰ ਦਿਨ) ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ।’

ਯਾਦ ਰਹੇ ਪੁਰੀ ਨੇ ਅਜੇ ਸ਼ੁੱਕਰਵਾਰ ਨੂੰ ਕੌਮੀ ਕੈਰੀਅਰ ਵੱਲੋਂ 27 ਸਤੰਬਰ ਤੋਂ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ ਕਿ ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਦੇ ਸ਼ੁਰੂ ਹੋਣ ਨਾਲ ਗੁਰੂ ਕੀ ਨਗਰੀ ਨੂੰ ਸ੍ਰੀ ਪਟਨਾ ਸਾਹਿਬ ਨਾਲ ਜੋੜਨ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ।


LEAVE A REPLY