ਦੇਸ਼ ਭਰ ਚ ਟਰਾਂਸਪੋਰਟਰਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ


Strike

ਟਰਾਂਸਪੋਰਟਰ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਏ ਜਾਣ ਸਣੇ ਥਰਡ ਪਾਰਟੀ ਇੰਸ਼ੋਰੈਂਸ ਤੇ ਟੋਲ ਟੈਕਸ ਮਾਫ ਕਰਨ ਜਿਹੀਆਂ ਮੰਗਾਂ ਨੂੰ ਲੈਕੇ ਆਲ ਇੰਡੀਆਂ ਯੂਨੀਅਨ ਕਾਂਗਰਸ ਦੇ ਸੱਦੇ ‘ਤੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਤੋਂ 300 ਤੋਂ ਜ਼ਿਆਦਾ ਟਰਾਂਪੋਰਟਰ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ‘ਤੇ ਚਲੇ ਗਏ ਹਨ। ਫਿਲਹਾਲ ਦੁੱਧ, ਦਵਾ ਤੇ ਫਲ-ਸਬਜ਼ੀਆਂ ਜਿਹੇ ਸਮਾਨ ਨੂੰ ਲਿਆਉਣ ਤੇ ਲੈ ਜਾਣ ‘ਤੇ ਛੋਟ ਹੈ।

ਟਰਾਂਸਪੋਰਟ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਕੋਲ ਆਪਣੀਆਂ ਮੰਗਾਂ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰਾਂਪੋਰਟ ਦਾ ਕੰਮ ਘਾਟੇ ‘ਚ ਚੱਲ ਰਿਹਾ ਹੈ ਇਸ ਲਈ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਦਾਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ‘ਤੇ 8 ਰੁਪਏ ਸੈਸ ਲਾਇਆ ਜਾ ਰਿਹਾ ਹੈ ਤੇ ਨਾਲ ਹੀ ਸਰਕਾਰ ਉਨ੍ਹਾਂ ਤੋਂ ਟੋਲ ਟੈਕਸ ਵੀ ਵਸੂਲ ਰਹੀ ਹੈ ਤੇ ਥਰਡ ਪਾਰਟੀ ਇੰਸ਼ੋਰੈਂਸ ਦੇ ਰੋਟ ਵਧਦੇ ਜਾ ਰਹੇ ਹਨ। ਟਰਾਂਸਪੋਰਟਰ ਯੂਨੀਅਨ ਦਾ ਦੋਸ਼ ਹੈ ਕਿ ਸਰਕਾਰ ਲਗਾਤਾਰ ਉਨ੍ਹਾਂ ਨੂੰ ਝੂਠੇ ਲਾਰੇ ਲਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੇਸ਼ਭਰ ਦੇ ਟਰਾਂਪੋਰਟਰ ਇਸ ਹੜਤਾਲ ‘ਚ ਸ਼ਾਮਿਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਅਜੇ ਵੀ ਧਿਆਨ ਨਾ ਦਿੱਤਾ ਤਾਂ ਮਜਬੂਰਨ ਉਨ੍ਹਾਂ ਨੂੰ ਜ਼ਰੂਰੀ ਵਸਤੂਆਂ ਜਿਵੇਂ ਕਿ ਫਲ, ਸਬਜ਼ੀਆਂ ਤੇ ਦੁੱਧ ਆਦਿ ਇਸ ਹੜਤਾਲ ‘ਚ ਸ਼ਾਮਿਲ ਕਰਨੇ ਪੈਣਗੇ।


LEAVE A REPLY