ਨਸ਼ੇ ਨੂੰ ਖਤਮ ਕਰਨ ਵਿਚ ਰਾਜਨੀਤਿਕ ਪਾਰਟੀਆਂ ਪੂਰੀ ਤਰਾਂ ਤੋਂ ਫੇਲ ਹੋਇਆਂ – ਪ੍ਰਵੀਨ ਡੰਗ


ਲੁਧਿਆਣਾ – ਚੇਤ ਕੇ ਇਨਾ ਗੱਲਾਂ ਨੂੰ ਪੁਲਿਸ ਪ੍ਰਸ਼ਾਂਸਨ ਤੇ ਨਾ ਛਡਦਿਆਂ ਹੋਇਆ ਨਿਜੀ ਤੋਰ ਤੇ ਆਸ-ਪਾਸ ਨਜਰ ਰੱਖਣ ਪਵੇਗੀ ਅਤੇ ਜੇਕਰ ਸਾਡੇ ਆਸੇ ਪਾਸੇ ਕੋਈ ਵੀ ਨਸ਼ੇ ਦਾ ਕੰਮ ਕਰਦਾ ਹੈ ਤਾਂ ਬਿਨਾ ਡਰੇ ਇਸ ਦੀ ਸੂਚਨਾ ਪੁਲਿਸ ਨੂੰ ਕਰਨੀ ਚਾਹੀਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਿੰਦੂ ਸਿਂਖ ਜਾਗ੍ਰਤੀ ਸੈਨਾ ਵਲੋਂ ਘੰਟਾ ਘਰ ਚੋਂਕ ਤੋਂ ਲੈਕੇ ਜਗਰਾਂਵਾ ਪੁੱਲ ਤੱਕ ਕੱਢੀ ਗਈ ਚੇਤਨਾ ਰੈਲੀ ਦੇ ਦੌਰਾਨ ਪ੍ਰਧਾਨ ਪ੍ਰਵੀਨ ਡੰਗ ਵਲੋਂ ਕਹੇ ਗਏ।ਰੈਲੀ ਵਿਚ ਸ਼ਾਮਿਲ ਸੈਂਕੜਾ ਸਾਥੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਕਿਓਂਕਿ ਮੌਜੂਦਾ ਸਰਕਾਰ ਨੇ ਸੱਤਾ ਤੋਂ ਆਉਣ ਤੋਂ ਪਹਿਲਾ ਇਕ ਮਹੀਨੇ ਦੇ ਅੰਦਰ ਨਸ਼ਿਆਂ ਤੇ ਪੂਰੀ ਤਰਾਂ ਤੋਂ ਨੱਥ ਪਾਉਣ ਦਾ ਜਨਤਾ ਨੂੰ ਭਰੋਸਾ ਦਿਤਾ ਸੀ ਜਿਸ ਵਿਚ ਉਹ ਪੂਰੀ ਤਰਾਂ ਤੋਂ ਹੀ ਫੇਲ ਹੋਏ ਹਨ। ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕੀ ਲੋਕਾਂ ਵਿਚ ਚੇਤਨਾ ਜਗਾਉਣ ਲਈ ਹੀ ਉਹਨਾਂ ਦੇ ਸੰਗਠਨ ਵਲੋਂ ਇਹ ਰੋਸ਼ ਰੈਲੀ ਕੱਢੀ ਗਈ ਹੈ ਕਿਓਂਕਿ ਚੇਤਨਾ ਰੈਲੀ ਦਾ ਮਕਸਦ ਇਹੀ ਹੈ ਕਿ ਚੇਤ ਜੋ ਨਹੀਂ ਤਾਂ ਬੱਚਿਆਂ ਦਾ ਭਵਿੱਖ ਹਨੇਰੇ ਵਿਚ ਆ ਸਕਦਾ ਹੈ ਕਿਓਂਕਿ ਪੰਜਾਬ ਸੂੱਬੇ ਵਿਚ ਅਜਿਹੇ ਹਲਾਤ ਬਣ ਰਹੇ ਹਨ ਕਿ ਅੱਜ ਸੂੱਬੇ ਦੀ ਅੱਧੀ ਜਵਾਨੀ ਪਲਾਇਨ ਕਰਕੇ ਵਿਦੇਸ਼ ਵਿਚ ਜਾ ਰਹੀ ਹੈ ਅਤੇ ਅੱਧੀ ਜਵਾਨੀ ਨਸ਼ਿਆਂ ਵਿਚ ਗਰਕ ਹੋ ਰਹੀ ਹੈ ਅਤੇ ਸਮੇਂ ਰਹਿੰਦਿਆਂ ਜੇ ਅਸੀਂ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਹੀ ਮਾੜਾ ਹੋ ਸਕਦਾ ਹੈ।

ਪ੍ਰਧਾਨ ਡੰਗ ਨੇ ਪੰਜਾਬ ਦੇ ਇਤਿਹਾਸ ਬਾਰੇ ਦਸਦਿਆਂ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਦਾ ਕਟੋਰਾ ਸੀ ਅਤੇ ਫੋਜ ਵਿਚ ਆਪਣੇ ਗਭਰੂ ਜਵਾਨ ਭੇਜਣ ਵਿਚ ਮਸ਼ਹੂਰ ਸੀ ਅਤੇ ਪੰਜਾਬ ਦੇ ਗਭਰੂਆਂ ਦੀ ਪੂਰੀ ਦੁਨੀਆਂ ਵਿਚ ਗਾਥਾ ਗਈ ਜਾਂਦੀ ਸੀ ਜਿਨ੍ਹਾਂ ਨੇ ਮੁਗਲ ਰਾਜ ਵਿਚ ਸੱਤ ਸੱਤ ਫੂਟੇ ਨੇਜਿਆਂ ਦੀ ਪ੍ਰਵਾਹ ਨੀ ਕੀਤੀ ਅੱਜ ਓਹੀ ਨੌਜਵਾਨ ਡੇਢ ਇੰਚ ਦੀ ਸਰਿੰਜ (ਨਸ਼ੇ ਦਾ ਇੰਜੇਕਸ਼ਨ )ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਹਨ।ਉਹਨਾਂ ਕਿਹਾ ਕਿ ਹਿੰਦੂ ਸਿੱਖ ਜਾਗ੍ਰਤੀ ਸੈਨਾ ਇਸ ਚੇਤਨਾ ਰੈਲੀ ਰਾਹੀਂ ਜਨਤਾ ਤੋਂ ਅਪੀਲ ਕਰਦੇ ਹਨ ਕਿ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਮਾਂ ਦੇਣ ਅਤੇ ਸਕੂਲਾਂ ਵਿਚ ਵੀ ਅਧਿਆਪਕਾਂ ਨਾਲ ਬੱਚਿਆਂ ਦੇ ਸੰਬੰਧ ਵਿਚ ਸੰਪਰਕ ਰੱਖਣ ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਨ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਨਸ਼ੇ ਦੇ ਹੋ ਰਹੇ ਕਾਰੋਬਾਰ ਨੂੰ ਬੰਦ ਕਰਾਉਣ ਲਈ ਕੋਸ਼ਿਸ਼ ਕਰਨ ਅਤੇ ਚਿੱਟੇ ਦੇ ਤਸਕਰਾਂ ਨੂੰ ਫਾਂਸੀ ਦੀ ਸਜਾ ਦਿਤੀ ਜਾਵੇ।ਇਸ ਮੌਕੇ ਤੇ ਰਾਜੇਸ਼ ਸ਼ਰਮਾ,ਜਗਦੀਸ਼ ਮਾਣਕ,ਸਤੀਸ਼ ਕਵਾਤਰਾ,ਯੋਗੇਸ਼ ਧੀਮਾਨ,ਅਭਿਸ਼ੇਕ ਧੀਮਾਨ,ਜਗਦੀਸ਼ ਕੁਮਾਰ ਰਿੰਕੂ,ਦੀਪਕ ਅਵਸਥੀ,ਵਿਵੇਕ ਕਪੂਰ,ਬਿੱਟੂ ਕਵਾਤਰਾ,ਬੰਟੀ ਕਵਾਤਰਾ,ਅਤੁਲ ਸ਼ਰਮਾ,ਬੰਟੀ ਬਜਾਜ,ਸਾਗਰ ਵਰਮਾ,ਚਰਨਜੀਤ ਖਤ੍ਰੀ,ਵਿੱਕੀ ਭਗਤ,ਰਾਕੇਸ਼ ਅਰੋੜਾ,ਪੰਮਾ ਸੈਣੀ,ਸਿਮਰਨਜੀਤ ਸਿੰਘ ਸ਼ੈਰੀ,ਵਰਿੰਦਰ ਸਿੰਘ ਗੋਲਡੀ,ਰਾਜਿੰਦਰ ਅਵਸਥੀ,ਪੰਕਜ ਸਚਦੇਵਾ,ਅਕਸ਼ੇ,ਸੰਨੀ ਅਤੇ ਹੋਰ ਮੈਂਬਰ ਸ਼ਾਮਿਲ ਹੋਏ।


LEAVE A REPLY