ਸਕੀਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਸਮੂਹ ਐਸ.ਐਮ.ਓਜ਼ ਅਤੇ ਸੀ.ਡੀ.ਪੀ.ਓਜ਼ ਸਾਂਝੇ ਤੌਰ ਕੰਮ ਕਰਨ -ਏ.ਡੀ.ਸੀ.


All SMO & CDPO should work jointly for proper implementation of Government Schemes said ADC

ਲੁਧਿਆਣਾ – ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਅੱਜ ਸਿਵਲ ਸਰਜ਼ਨ ਦਫ਼ਤਰ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸਮੂਹ ਐਸ.ਐਮ.ਓਜ਼ ਅਤੇ ਸੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਜਾਬ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਤੌਰ ‘ਤੇ ਮੀਟਿੰਗਾਂ ਅਤੇ ਕੰਮ ਕੀਤਾ ਜਾਵੇ, ਜਿਸ ਦੇ ਬਿਹਤਰ ਨਤੀਜੇ ਮਿਲਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਜ਼ਿਲ੍ਹੇ ਦੇ ਸਾਰੇ ਅਲਟਰਾ ਸਾਉਂਡ ਸੈਟਰਾਂ ਦੀ ਸਮੇਂ-ਸਮੇਂ ‘ਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਸਿਵਲ ਸਰਜ਼ਨ ਡਾ. ਪਰਵਿੰਦਰ ਪਾਲ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 423 ਅਲਟਰਾ ਸਾਊਂਡ ਸੈਂਟਰ ਚੈਕ ਕੀਤੇ ਗਏ ਹਨ, ਜਿਨ੍ਹਾਂ ਵਿੱਚ 6 ਸੈਂਟਰਾਂ ‘ਤੇ ਕੇਸ ਚੱਲ ਰਹੇ ਹਨ ਅਤੇ 23 ਅਲਟਰਾ ਸਾਊਂਡ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਘਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਡਲਿਵਰੀਆਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਸਾਲ 2014-15 ਵਿੱਚ ਇਹਨਾਂ ਦੀ ਦਰ 14.7 ਪ੍ਰਤੀਸ਼ਤ ਸੀ, ਸਾਲ 2015-16 ਵਿੱਚ ਇਹ ਦਰ 13.9 ਪ੍ਰਤੀਸ਼ਤ, ਸਾਲ 2016-17 ਵਿੱਚ ਇਹਨਾਂ ਦੀ ਦਰ 8.5 ਪ੍ਰਤੀਸ਼ਤ, ਸਾਲ 2017-18 ਵਿੱਚ ਇਹਨਾਂ ਦੀ ਦਰ 5.7 ਪ੍ਰਤੀਸ਼ਤ ਅਤੇ ਮਾਰਚ 2018 ਤੋਂ ਨਵੰਬਰ 2018 ਵਿੱਚ ਘੱਟ ਕੇ ਇਹ ਦਰ ਸਿਰਫ 4.4 ਪ੍ਰਤੀਸ਼ਤ ਰਹਿ ਗਈ ਹੈ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਲਿਵਰੀ ਕਰਵਾਉਣ ‘ਤੇ 700 ਰੁਪਏ ਅਤੇ ਸ਼ਹਿਰ ਦੀਆਂ ਔਰਤਾਂ ਨੂੰ 600 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀਕਾ ਕਰਨ ਅਧੀਨ 0-5 ਸਾਲ ਦੇ ਬੱਚਿਆਂ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਆਂਗਨਵਾੜੀ ਸੈਂਟਰਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਇੱਕ ਵਾਰ ਅਤੇ ਆਂਗਨਵਾੜੀ ਸੈਂਟਰਾਂ ਵਿੱਚ 2 ਵਾਰ ਚੈਕ-ਅਪ ਕੀਤਾ ਜਾਂਦਾ ਹੈ। ਸਕੂਲਾਂ ਦੀ ਚੈਕ-ਅਪ ਕਰਨ ਦਾ ਟਾਰਗੈਟ 95.2 ਪ੍ਰਤੀਸ਼ਤ ਕਵਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਟੀਬੀ. ਕੰਟਰੋਲ ਪ੍ਰੋਗਰਾਮ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਅਰਬਨ ਹੈਲਥ ਮਿਸ਼ਨ, ਪਾਣੀ ਦੇ ਸੈਂਪਲ ਅਤੇ ਭਗਤ ਪੂਰਨ ਸਿੰਘ ਬੀਮਾਂ ਯੋਜਨਾ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਗਿਆ।


LEAVE A REPLY