ਫਰਜ਼ੀ ਦਸਤਾਵੇਜ਼ਾਂ ’ਤੇ ਅਲਾਟ ਸਾਰੇ ਡਿਪੂਆਂ ਨੂੰ ਰੱਦ ਕਰਨ ਦੇ ਨਿਰਦੇਸ਼ – ਭਾਰਤ ਭੂਸ਼ਣ ਆਸ਼ੂ


ਲੁਧਿਆਣਾ – ‘ਫਰਜ਼ੀ ਦਸਤਾਵੇਜ਼ਾਂ ’ਤੇ ਰਾਸ਼ਨ ਡਿਪੂ ਅਲਾਟ ਕੀਤੇ ਜਾਣ ਦਾ ਦੋਸ਼, ਜਾਂਚ ਸ਼ੁਰੂ ’’ ਮਾਮਲੇ ’ਚ ਜਿੱਥੇ ਪਿੰਡ ਜਗੀਰਪੁਰ, ਕੱਕਾ, ਧੌਲਾ ਆਦਿ ਜ਼ਿਆਦਾਤਰ ਰਾਸ਼ਨ ਡਿਪੂਆਂ ’ਚ ਭੱਜ-ਦੌਡ਼ ਮਚ ਗਈ ਹੈ। ਉਥੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਭਾਗੀ ਕੰਟਰੋਲਰ ਸੁਰਿੰਦਰ ਬੇਰੀ ਨੂੰ ਤੁਰੰਤ ਉਨ੍ਹਾਂ ਸਾਰੇ ਰਾਸ਼ਨ ਡਿਪੂਆਂ ਨੂੰ ਰੱਦ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ, ਜੋ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਅਲਾਟ ਕੀਤੇ ਗਏ ਹਨ। ਉਥੇ ਵਿਦੇਸ਼ਾਂ  ਤੋਂ ਬਾਅਦ ਵਿਭਾਗੀ ਕੰਟਰੋਲਰ ਸੁਰਿੰਦਰ ਬੇਰੀ ਨੇ ਜਾਂਚ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੰਤਰੀ ਆਸ਼ੂ ਨੇ ਦੋਸ਼ੀ ਸਾਬਤ ਹੋਣ ਵਾਲੇ ਡਿਪੂ ਮਾਲਕਾਂ, ਪੰਚਾਇਤ ਸੈਕਟਰੀ ਤੇ ਵਿਭਾਗੀ ਕਰਮਚਾਰੀਆਂ  ਖਿਲਾਫ ਵੀ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਮਾਮਲੇ ਨਾਲ ਸਬੰਧਤ ਹਰੇਕ ਉਸ ਦੋਸ਼ੀ ’ਤੇ ਕਾਰਵਾਈ ਹੋਣਾ ਤੈਅ ਹੈ, ਜਿਸ ਨੇ ਆਪਣੇ ਚਹੇਤਿਆਂ ਤੇ ਰਿਸ਼ਤੇਦਾਰਾਂ ਨੂੰ ਯੋਜਨਾ ਦਾ ਲਾਭ ਪਹੁੰਚਾਉਣ ਲਈ ਸਰਕਾਰ ਦੀਆਂ ਅੱਖਾਂ ’ਚ  ਘੱਟਾ  ਪਾਇਆ  ਹੈ। ਯਾਦ ਰਹੇ ਕਿ ਮਾਮਲੇ ਸਬੰਧੀ ਸ਼ਿਕਾਇਤਕਰਤਾਵਾਂ ਵਲੋਂ 2 ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਅਾਂ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ’ਚ ਦੋਸ਼ ਲਗਾਏ ਗਏ ਹਨ ਕਿ ਪਿੰਡ ਜਗੀਰਪੁਰ, ਕੱਕਾ, ਧੌਲਾ ਆਦਿ ’ਚ ਸਾਲ 2016 ’ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ  ਦੌਰਾਨ ਜਾਰੀ ਕੀਤੇ ਗਏ 18 ਰਾਸ਼ਨ ਡਿਪੂਆਂ ’ਚੋਂ ਜ਼ਿਆਦਾਤਰ ਡਿਪੂ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਅਲਾਟ ਕੀਤੇ ਗਏ ਹਨ।

ਦੋਸ਼ਾਂ ਮੁਤਾਬਕ ਉਕਤ ਫਰਜ਼ੀਵਾਡ਼ੇ ’ਚ ਕਈ ਸਰਪੰਚ, ਪੰਚ, ਪੰਚਾਇਤ ਸੈਕਟਰੀ ਗੁਲਜ਼ਾਰ ਸਿੰਘ ਸਮੇਤ ਵਿਭਾਗੀ ਇੰਸਪੈਕਟਰ ਸੁਧਾਂਸ਼ੂ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਲਾਭ ਪਾਤਰਾ ਨੂੰ ਡਿਪੂ ਅਲਾਟ ਕਰਨ  ਦੌਰਾਨ ਕਥਿਤ ਤੌਰ ’ਤੇ ਪੰਚਾਇਤੀ ਪ੍ਰਸਤਾਵ ਤੇ ਕੋਰਮ ਤਕ ਪੂਰਾ ਨਹੀਂ ਕੀਤਾ ਗਿਆ ਹੈ। ਜਦਕਿ ਇਸ ਤਰ੍ਹਾਂ ਦੀ ਹਾਲਤ ਵਿਚ ਡਿਪੂ ਅਲਾਟ ਹੀ ਨਹੀਂ ਕੀਤਾ ਜਾ ਸਕਦਾ ਹੈ। ਹੈਰਾਨ ਵਾਲੇ ਦੋਸ਼ ਇਹ ਵੀ ਹਨ ਕਿ ਕੁੱਝ ਸਰਕਾਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਦੇ ਲਈ ਕੁੱਝ ਲਾਭਪਾਤਰਾਂ ਨੇ ਕਥਿਤ ਫਰਜ਼ੀ ਹਸਤਾਖਰ ਵੀ ਕੀਤੇ ਹਨ। ਵਿਭਾਗੀ ਜਾਂਚ  ਤੋਂ ਬਾਅਦ ਹੀ ਉਕਤ ਦੋਸ਼ਾਂ ਤੋਂ ਪਰਦਾ ਉੱਠ ਸਕੇਗਾ।


LEAVE A REPLY