ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਸਿਹਤ ਵਿਗੜੀ


ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਸਿਹਤ ਵਿਗੜ ਗਈ ਹੈ। ਅਮਿਤਾਭ ਬੱਚਨ ਇਨ੍ਹਾਂ ਦਿਨਾਂ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ਦੀ ਸ਼ੂਟਿੰਗ ਕਰ ਰਹੇ ਸਨਜਿਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ।ਉਨ੍ਹਾਂ ਨੂੰ ਸਪੈਸ਼ਲ ਚਾਰਟਰ ਪਲੇਨ ਰਾਹੀਂ ਜੋਧਪੁਰ ਤੋਂ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੰਬਈ ਤੋਂ ਡਾਕਟਰਾਂ ਦੀ ਟੀਮ ਜੋਧਪੁਰ ਪਹੁੰਚ ਚੁੱਕੀ ਹੈ। ਬਿੱਗ ਬੀ ਨੇ ਸਵੇਰੇ 5 ਵਜੇ ਆਪਣੇ ਬਲਾਗ ‘ਤੇ ਲਿਖਿਆ ਸੀ ਕਿ ਸਿਹਤ ਠੀਕ ਨਹੀਂ ਲੱਗ ਰਹੀ।ਇਸ ਤੋਂ ਬਾਅਦ ਉਹ ਸ਼ੂਟਿੰਗ ਲਈ ਨਿਕਲ ਗਏ।ਉਥੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ।ਇਸ ਸਮੇਂ ਅਮਿਤਾਭ ਬੱਚਨ ਨਾਲ ਆਮਿਰ ਖਾਨ ਵੀ ਮੌਜ਼ੂਦ ਹਨ। ਅਮਿਤਾਭ ਬੱਚਨ ਨੇ ਆਪਣਾ ਚਾਰਟਰ ਪਲੇਨ ਵੀ ਮੰਗਵਾਇਆ ਹੈ।ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਪੂਰੀ ਟੀਮ ਥਾਈਲੈਂਡ ਗਈ ਸੀ।ਉਥੇ ਜ਼ਿਆਦਾ ਠੰਡ ਕਾਰਨ ਅਮਿਤਾਭ ਬੱਚਨ ਦੀ ਸਿਹਤ ਖਰਾਬ ਹੋ ਗਈ।ਇਸ ਗੱਲ ਦੀ ਜਾਣਕਾਰੀ ਬਿੱਗ ਬੀ ਨੇ ਖੁਦ ਦਿੱਤੀ ਸੀ।

  • 1
    Share

LEAVE A REPLY