ਆਂਗਣਵਾੜੀ ਸੈਂਟਰ ਨਹੀਂ ਹੋਣਗੇ ਬੰਦ -ਪੰਜਾਬ ਸਰਕਾਰ ਨੇ ਲਿਤਾ ਫੈਸਲਾ


Anganwadi centers

ਆਂਗਣਵਾੜੀ ਸੈਂਟਰਾਂ ਦੇ ਬੰਦ ਹੋਣ ਦਾ ਖ਼ਦਸ਼ਾ ਟਲ ਗਿਆ ਹੈ। ਹੁਣ ਪ੍ਰੀ-ਪ੍ਰਾਇਮਰੀ ਸਕੂਲ ਦੇ ਅਧਿਆਪਕ ਇੱਕ ਘੰਟੇ ਲਈ ਆ ਕੇ ਆਂਗਣਵਾੜੀ ਕੇਂਦਰਾਂ ਵਿੱਚ ਪੜ੍ਹਾਉਣਗੇ। ਪੰਜਾਬ ਸਰਕਾਰ ਨੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰ ਦੀ ਤਨਖ਼ਾਹ 1000 ਰੁਪਏ ਤੇ ਹੈਲਪਰ ਦੀ ਤਨਖਾਹ 500 ਰੁਪਏ ਵਧਾ ਦਿੱਤੀ ਹੈ। ਆਂਗਣਵਾੜੀ ਵਰਕਰ ਨੂੰ 6600 ਰੁਪਏ ਤੇ ਹੈਲਪਰ ਨੂੰ 3300 ਰੁਪਏ ਮਿਲਣਗੇ।

ਇਸ ਤੋਂ ਇਲਾਵਾ ਹੁਣ ਆਂਗਣਵਾੜੀ ਵਰਕਰ ਤੇ ਹੈਲਪਰ 70 ਸਾਲ ‘ਤੇ ਰਿਟਾਇਰ ਹੋਣਗੇ। ਵਰਕਰਾਂ ਨੂੰ ਰਟਾਇਰਮੈਂਟ ਤੇ 100000 ਰੁਪਏ ਤੇ ਹੈਲਪਰਾਂ ਨੂੰ 50000 ਰੁਪਏ ਮਿਲਣਗੇ। ਸਰਕਾਰ ਆਂਗਣਵਾੜੀ ਵਰਕਰਾਂ ਦਾ ਪੂਰਾ ਸਹਿਯੋਗ ਕਰੇਗੀ। ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਫਿਲਹਾਲ ਸਰਕਾਰ ਨੇ ਇਹ ਮੰਗਾਂ ਮੰਨੀਆਂ ਹਨ ਤੇ ਹੋਰ ਲਈ ਸੰਘਰਸ਼ ਜਾਰੀ ਰਹੇਗਾ।


LEAVE A REPLY