ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਕੀਤੇ ਵਾਦਿਆਂ ਨੂੰ ਯਾਦ ਕਰਵਾਓਣ ਲਾਇ ਮੁੱਖ ਮੰਤਰੀ ਨੂੰ ਭੇਜੇਆ ਯਾਦ ਪੱਤਰ


ਲੁਧਿਆਣਾ – ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਪੱਤਰ ਭੇਜੇ ਗਏ | ਉਹਨਾਂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇ ਤੋਂ ਆਂਗਣਵਾੜੀ ਵਰਕਰਾਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕੇ ਲਗਾਤਾਰ ਸੰਗਰਸ਼ ਦੇ ਮੈਦਾਨ ਵਿਚ ਹਨ | ਉਹਨਾਂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੰਦ ਕੈਪਟਨ ਪ੍ਰੋਗਰਾਮ ਵਿਚ ਆਂਗਣਵਾੜੀ ਵਰਕਰਾਂ ਵਲੋਂ ਕੀਤੇ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਜੋ ਸਰਕਾਰ ਘਟੋ ਘੱਟ ਉਜਰਤ ਨਹੀਂ ਦਿੰਦੀ ਉਹ ਵੱਡਾ ਗੁਣਾਹ ਕਰਦੀ ਹੈ | ਜੇਕਰ ਸਾਡੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਪਹਿਲਾ ਦੇ ਅਧਾਰ ਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਦੀਆਂ ਮੁਸ਼ਿਕਲਾਂ ਦਾ ਹੱਲ ਕੀਤਾ ਜਾਵੇਗਾ |

ਪਰ ਹੱਲ ਤਾਂ ਕਿ ਕਰਨਾ ਸੀ ਪਿੱਚਲੀ ਸਰਕਾਰ ਤੋਂ ਵੀ ਮਾੜੀ ਸਥੀਤੀ ਅੱਜ ਪੈਦਾ ਹੋ ਗਈ |ਉਹਨਾਂ ਨੇ ਕਿਹਾ ਕਿ 20 ਸੰਤਬਰ ਨੂੰ ਲਏ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਨਾਦਰਸ਼ਾਹੀ ਫ਼ਰਮਾਨ ਨੇ ਆਈ. ਸੀ.ਡੀ.ਐਸ ਸਕੀਮ ਨੂੰ ਬੁਰੀ ਤਰਾਂ ਪ੍ਰਭਾਵਤ ਕੀਤਾ ਹੈ ਆਪਣੀ ਸਕੀਮ ਅਤੇ ਰੋਜਗਾਰ ਨੂੰ ਜੀਵਤ ਰੱਖਣ ਲਈ 21 ਸੰਤਬਰ 2017 ਤੋਂ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਅਤੇ ਤਿੱਖੇ ਸੰਘਰਸ਼ ਸਧਕਾਂ ਮੁੱਖ ਮੰਤਰੀ ਵਲੋਂ 7 ਵਾਰ ਮੀਟਿੰਗ ਦਾ ਸਮਾਂ ਵੀ ਦਿਤਾ ਗਿਆ ਪਰ ਹਰ ਵਾਰ ਮੀਟਿੰਗ ਨਾ ਕਰਕੇ ਬਾਅਦ ਵਿੱਚ ਬਿਨਾ ਕਿਸੇ ਠੋਸ ਕਰਨਾ ਦੇ ਮੀਟਿੰਗਾਂ ਰੱਦ ਕਰ ਦਿਤੀਆਂ ਗਈਆਂ | ਜਿਸ ਕਾਰਨ ਪੰਜਾਬ ਦੀਆਂ ਸਮੁਹ ਆਂਗਣਵਾੜੀ ਵਰਕਰਾਂ ਹੈਲਪਰਾਂ ਵਿੱਚ ਰੋਸ਼ ਹੋਰ ਤਿੱਖਾ ਹੋ ਗਿਆ | ਰੋਸ਼ ਜਾਹਿਰ ਕਰਦੇ ਹੋਏ ਮੰਗਾਂ ਦੇ ਹੱਲ ਲਈ ਦਿਤੀ ਮੀਟਿੰਗ ਨੂੰ ਯਾਦ ਕਰਵਾਓਣ ਲਈ ਪੰਜਾਬ ਦੇ ਸਮੂਹ ਬਲਾਕਾਂ ਤੋਂ ਮੁੱਖ ਮੰਤਰੀ ਦੇ ਨਾਮ ਯਾਦ ਪਾਤਰ ਭੇਜ ਕੇ ਸਰਕਾਰ ਨੂੰ ਜਗਾਉਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਹੈ | ਉਹਨਾਂ ਨੇ ਕਿਹਾ ਕਿ ਜੇਕਰ 17 ਜੁਲਾਈ ਤੱਕ ਮੰਗਾਂ ਦਾ ਹਾਲ ਨਾ ਕੀਤਾ ਹੈ ਤਾਂ ਸੰਗਰਸ਼ ਹੋਰ ਤਿੱਖਾ ਰੂਪ ਧਾਰਨ ਕਰੇਗਾ |


LEAVE A REPLY